12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਪਿੰਡ ਰਾਏਸਰ ਪੰਜਾਬ ਦੇ ਦੋ ਲੋੜਵੰਦ ਮਰੀਜ਼ਾਂ ਨੂੰ ਦਿੱਤੀ 10 ਹਜ਼ਾਰ ਦੀ ਆਰਥਿਕ ਮਦਦ

ਬਰਨਾਲਾ, 12 ਅਗਸਤ (ਅਸ਼ੋਕ ਭਾਰਤੀ)-ਰੀਕਾਸਟ ਸੂਚੀਆਂ ਪ੍ਰਭਾਵਿਤ ਅਧਿਆਪਕ ਫ਼ਰੰਟ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਅਧਿਆਪਕਾਂ ਵਲੋਂ ਇਕੱਤਰ ਹੋ ਕੇ ਜੀ. ਏ.

Ad Position 21
No active advertisement
ਜੀ.ਏ. ਟੂ ਡੀ.ਸੀ ਬੇਅੰਤ ਸਿੰਘ ਸਿੱਧੂ ਨੂੰ ਮੰਗ-ਪੱਤਰ ਦਿੰਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਅਧਿਆਪਕ। ਅਜੀਤ ਤਸਵੀਰ ਪਿੰਡ ਰਾਏਸਰ ਪੰਜਾਬ ਵਿਖੇ ਲੋੜਵੰਦ ਮਰੀਜ਼ ਪਰਿਵਾਰਾਂ ਨੂੰ ਆਰਥਿਕ ਮਦਦ ਭੇਟ ਕਰਦੇ ਹੋਏ ਸਮਾਜ ਸੇਵੀ ਭਾਨ ਸਿੰਘ ਜੱਸੀ। ਤਸਵੀਰ : ਅਵਤਾਰ ਸਿੰਘ ਅਣਖੀ 13-08-2026
ਬਰਨਾਲਾ, 12 ਅਗਸਤ (ਅਸ਼ੋਕ ਭਾਰਤੀ)-ਰੀਕਾਸਟ ਸੂਚੀਆਂ ਪ੍ਰਭਾਵਿਤ ਅਧਿਆਪਕ ਫ਼ਰੰਟ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਅਧਿਆਪਕਾਂ ਵਲੋਂ ਇਕੱਤਰ ਹੋ ਕੇ ਜੀ.ਏ. ਟੂ ਡੀ.ਸੀ ਬੇਅੰਤ ਸਿੰਘ ਸਿੱਧੂ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਗ਼ਜ਼ਲਪ੍ਰੀਤ ਕੌਰ ਅਤੇ ਬਲਕਾਰ ਸਿੰਘ ਮਘਾਣੀਆ ਨੇ ਦੱਸਿਆ ਕਿ ਵਿਭਾਗੀ/ਦਫ਼ਤਰੀ ਗ਼ਲਤੀਆਂ ਕਾਰਨ ਪੰਜਾਬ ਸਕੂਲ ਸਿੱਖਿਆ ਵਿਭਾਗ, ਪੰਜਾਬ ਅਧੀਨ ਪਿਛਲੇ ਸਮੇਂ ਵਿਚ ਹੋਈਆਂ ਵੱਖ-ਵੱਖ ਭਰਤੀਆਂ (4161 ਮਾਸਟਰ ਕਾਡਰ, 2392 ਮਾਸਟਰ ਕਾਡਰ, 6635 ਈ.ਟੀ.ਟੀ ਕਾਡਰ, 3704 ਮਾਸਟਰ ਕਾਡਰ) ਦੀਆਂ ਸਿਲੈਕਸ਼ਨ ਸੂਚੀਆਂ ਦਫ਼ਤਰੀ/ਵਿਭਾਗੀ ਗ਼ਲਤੀਆਂ ਕਾਰਨ ਵੱਖ-ਵੱਖ ਆਧਾਰ ਬਣਾ ਕੇ ਰੀਕਾਸਟ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਲੰਮੇ ਸਮੇਂ ਤੋਂ ਆਪਣੇ-ਆਪਣੇ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਸਿਲੈਕਸ਼ਨ ਜ਼ੋਨ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸ ਜਾਰੀ ਕੀਤੇ ਗਏ ਹਨ। ਇਸ ਵਿਚ ਉਪਰੋਕਤ ਭਰਤੀਆਂ ਦੇ ਪ੍ਰਭਾਵਿਤ ਅਧਿਆਪਕਾਂ ਦੀ ਗਿਣਤੀ 4161 ਮਾਸਟਰ ਕਾਡਰ ਭਰਤੀ ਦੇ ਪ੍ਰਭਾਵਿਤ ਅਧਿਆਪਕ 253 ਤੇ 2392 ਮਾਸਟਰ ਕਾਡਰ ਭਰਤੀ ਦੇ ਪ੍ਰਭਾਵਿਤ ਅਧਿਆਪਕ 40 ਅਤੇ 6635 ਈ.ਟੀ.ਟੀ ਦੇ ਪ੍ਰਭਾਵਿਤ ਅਧਿਆਪਕ 108 ਅਤੇ 3704 ਅਧਿਆਪਕ ਭਰਤੀ ਦੇ ਪ੍ਰਭਾਵਿਤ ਅਧਿਆਪਕ 117 ਅਤੇ ਉਪਰੋਕਤ 4161 ਮਾਸਟਰ ਕਾਡਰ ਭਰਤੀ ਅਤੇ 6635 ਈ.ਟੀ.ਟੀ ਕਾਡਰ ਭਰਤੀ ਦੇ ਪ੍ਰਭਾਵਿਤ ਅਧਿਆਪਕਾਂ ਦਾ ਪਰਬੇਸ਼ਨ ਪੀਰੀਅਡ ਵੀ ਕਲੀਅਰ ਨਹੀਂ ਕੀਤਾ ਗਿਆ, ਜਦੋਂਕਿ ਉਨ੍ਹਾਂ ਦੇ ਪਰਖਕਾਲ ਦੇ 3 ਸਾਲ ਵੀ ਪੂਰੇ ਹੋ ਚੁੱਕੇ ਹਨ ਅਤੇ ਨਾ ਹੀ ਕੋਈ ਬਦਲੀਆਂ ਵਿਚ ਮੌਕਾ ਦਿੱਤਾ ਗਿਆ ਹੈ। ਇਸ ਮੌਕੇ 4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ, ਡੀ.ਟੀ.ਐੱਫ. ਜ਼ਿਲ੍ਹਾ ਪ੍ਰਧਾਨ ਰਾਜੀਵ ਬਰਨਾਲਾ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਅੰਮ੍ਰਿਤਪਾਲ ਕੋਟਦੁੰਨਾ ਤੇ ਵਰਿੰਦਰ ਕੁਮਾਰ ਨੇ ਮੰਗ ਕੀਤੀ ਕਿ ਟਰਮੀਨੇਸ਼ਨ ਸਬੰਧੀ ਭੇਜੇ ਕਾਰਨ ਦੱਸੋ ਨੋਟਿਸ ਤੁਰੰਤ ਵਾਪਸ ਲੈ ਕੇ ਇਨ੍ਹਾਂ ਅਧਿਆਪਕਾਂ ਦਾ ਭਵਿੱਖ ਪੂਰਨ ਰੂਪ ਵਿਚ ਸੁਰੱਖਿਅਤ ਕੀਤਾ ਜਾਵੇ। ਤੁਰੰਤ ਪਰਖਕਾਲ ਸਮਾਂ ਕਲੀਅਰ ਕਰ ਕੇ ਬਣਦੇ ਭੱਤੇ ਪੰਜਾਬ ਪੇਅ ਸਕੇਲ ਅਨੁਸਾਰ ਲਾਗੂ ਕੀਤੇ ਜਾਣ। ਨੋਟਿਸ ਨਾ ਰੱਦ ਹੋਣ ’ਤੇ 16 ਅਗਸਤ ਨੂੰ ਪੰਜਾਬ ਦੀਆ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਅੱਗੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਇਸ ਮੌਕੇ ਮੈਡਮ ਰਿੰਪੀ ਬਾਂਸਲ, ਇਕਬਾਲ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਦਲ ਜਾ ਰਹੇ ਵਿਅਕਤੀ ’ਤੇ ਬੱਸ ਡਰਾਈਵਰ ਨੇ ਟਾਇਰ ਚੜ੍ਹਾਇਆ, ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵਲੋਂ 54ਵੀਂ ਝੰਡਾ ਯਾਤਰਾ ਮਾਤਾ ਨੈਣਾ ਦੇਵੀ ਲਈ ਰਵਾਨਾ
Ad Position 24