12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪੈਦਲ ਜਾ ਰਹੇ ਵਿਅਕਤੀ ’ਤੇ ਬੱਸ ਡਰਾਈਵਰ ਨੇ ਟਾਇਰ ਚੜ੍ਹਾਇਆ, ਵਿਅਕਤੀ ਜ਼ਖ਼ਮੀ

ਹੰਡਿਆਇਆ, 12 ਅਗਸਤ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਸਟੈਂਡਰਡ ਚੌਂਕ ਓਵਰ ਬ੍ਰਿਜ ਹੇਠਾਂ ਪੈਦਲ ਜਾ ਰਹੇ ਵਿਅਕਤੀ ’ਤੇ ਪੀ. ਆਰ.

Ad Position 21
No active advertisement
ਅਜੀਤ ਡੈਸਕ 13-08-2026
ਹੰਡਿਆਇਆ, 12 ਅਗਸਤ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਸਟੈਂਡਰਡ ਚੌਂਕ ਓਵਰ ਬ੍ਰਿਜ ਹੇਠਾਂ ਪੈਦਲ ਜਾ ਰਹੇ ਵਿਅਕਤੀ ’ਤੇ ਪੀ.ਆਰ.ਟੀ.ਸੀ. ਦੀ ਬੱਸ ਨੰਬਰ ਪੀ.ਬੀ 11 ਡੀ.ਐਫ 3551 ਜਿਸ ਨੂੰ ਡਰਾਈਵਰ ਭੋਲਾ ਸਿੰਘ ਵਾਸੀ ਬਠਿੰਡਾ ਚਲਾ ਰਿਹਾ ਸੀ। ਬੱਸ ਬਰਨਾਲਾ ਤੋਂ ਬਠਿੰਡਾ ਨੂੰ ਜਾ ਰਹੀ ਸੀ, ਜਦੋਂ ਹੰਡਿਆਇਆ ਦੇ ਸਟੈਂਡਰਡ ਚੌਂਕ ਓਵਰਬ੍ਰਿਜ ਪੁਲ ਹੇਠਾਂ ਪੁੱਜੀ ਤਾਂ ਉਸ ਦੇ ਅੱਗੇ ਮਨੋਹਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗੁਲਾਬਪੁਰ (ਲੁਧਿਆਣਾ) ਆ ਗਿਆ ਤੇ ਉਸ ਦੇ ਪੈਰ ’ਤੇ ਅਗਲਾ ਟਾਇਰ ਚੜ ਗਿਆ। ਜਿਸ ਨੂੰ ਸੜਕ ਸੁਰੱਖਿਆ ਫੋਰਸ ਹੰਡਿਆਇਆ ਪਿਕਟ ਦੇ ਸਹਾਇਕ ਥਾਣੇਦਾਰ ਬੰਤ ਸਿੰਘ, ਗੁਲਾਬ ਸਿੰਘ, ਮਨਪ੍ਰੀਤ ਕੌਰ, ਰਾਜਵੀਰ ਕੌਰ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਾਇਆ। ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵਲੋਂ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬੇਪ੍ਰਵਾਹ ਪ੍ਰਤੀਤ ਹੋ ਰਿਹਾ ਹੈ ਕਿਉਂਕਿ ਬਠਿੰਡਾ ਤੇ ਚੰਡੀਗੜ੍ਹ ਵਾਲੇ ਤੋਂ ਆਉਂਦੇ ਵਹੀਕਲ ਸਵਾਰ ਰਫ਼ਤਾਰ ਨਾਲ ਆਉਂਦੇ ਹਨ। ਪਹਿਲਾਂ ਵੀ ਇੱਥੇ ਇਕ ਲੜਕੀ ਦੀ ਮੌਤ ਹੋ ਚੁੱਕੀ ਹੈ, ਸਾਮ ਮੇਲੇ ਟਰੈਫ਼ਿਕ ਵਧਣ ਕਰ ਕੇ ਕਾਫ਼ੀ ਸਮਾਂ ਜਾਮ ਲੱਗ ਜਾਂਦਾ ਹੈ। ਸਥਾਨਕ ਵਾਸੀਆਂ ਨੇ ਮੰਗ ਕੀਤੀ ਕਿ ਟਰੈਫ਼ਿਕ ਪੁਲਿਸ ਦੇ ਸਪੀਡ ਬਰੇਕਰ ਲਾਉਣ ਦੇ ਪ੍ਰਬੰਧ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ 29ਵਾਂ ਯਾਦਗਾਰੀ ਸਮਾਗਮ ਇਨਕਲਾਬੀ ਜੋਸ਼ ਨਾਲ ਮਨਾਇਆ ਅਗਲੀ ਖ਼ਬਰ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਪਿੰਡ ਰਾਏਸਰ ਪੰਜਾਬ ਦੇ ਦੋ ਲੋੜਵੰਦ ਮਰੀਜ਼ਾਂ ਨੂੰ ਦਿੱਤੀ 10 ਹਜ਼ਾਰ ਦੀ ਆਰਥਿਕ ਮਦਦ
Ad Position 24