ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ
ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੁਖਵੀਰ ਸਿੰਘ ਸੋਖੀ ਨੂੰ ਮੈਂਬਰ ਕੋਰ ਕਮੇਟੀ ਲਗਾਏ ਜਾਣ ’ਤੇ ਆਗੂਆਂ ਤੇ ਵਰਕਰਾਂ ਨੇ ਖ਼ੁਸ਼ੀ ਪ੍ਰਗਟਾਈ
ਟੱਲੇਵਾਲ, 12 ਅਗਸਤ (ਸੋਨੀ ਚੀਮਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਿੰਡ ਟੱਲੇਵਾਲ ਨਾਲ ਸਬੰਧਿਤ ਨੌਜਵਾਨ ਆਗੂ ਸੁਖਵੀਰ ਸਿੰਘ ਸੋਖੀ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤੇ ਜਾਣ ’ਤੇ ਇਲਾਕੇ ਦੇ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ, ਕੁਲਵੰਤ ਸਿੰਘ ਕੀਤੂ, ਜਥੇਦਾਰ ਨਾਥ ਸਿੰਘ ਹਮੀਦੀ, ਜਥੇਦਾਰ ਬਲਦੇਵ ਸਿੰਘ ਚੂੰਘਾ, ਬੇਅੰਤ ਕੌਰ ਖਹਿਰਾ, ਬਲਰਾਜ ਸਿੰਘ ਕਾਕਾ ਟੱਲੇਵਾਲ, ਬਚਿੱਤਰ ਸਿੰਘ ਰਾਏਸਰ, ਬਲਦੇਵ ਸਿੰਘ ਗਾਗੇਵਾਲ, ਗੁਰਸੇਵਕ ਸਿੰਘ ਗਾਗੇਵਾਲ, ਡਾ: ਗੁਰਮੀਤ ਸਿੰਘ ਦੀਵਾਨਾ, ਸਾਬਕਾ ਸਰਪੰਚ ਗੁਰਮੀਤ ਸਿੰਘ ਜੋਧਪੁਰੀ, ਗੁਰਮੇਲ ਸਿੰਘ ਦੀਵਾਨਾ, ਸਵਰਨ ਸਿੰਘ ਦੀਵਾਨਾ, ਬਿੱਕਰ ਸਿੰਘ ਦੀਵਾਨਾ, ਚੰਦ ਸਿੰਘ ਦੀਵਾਨਾ, ਹੈਰੀ ਸਿੱਧੂ ਟੱਲੇਵਾਲ, ਭੋਲਾ ਸਿੰਘ ਸਿੱਧੂ ਕੈਨੇਡਾ, ਬਲਵਿੰਦਰ ਸਿੰਘ ਸਾਬਕਾ ਸਰਪੰਚ ਚੀਮਾ, ਅਮਨਦੀਪ ਸਿੰਘ ਭੋਤਨਾ, ਰੁਪਿੰਦਰ ਸਿੰਘ ਭੋਤਨਾ, ਦਲਵਾਰ ਸਿੰਘ ਭੋਤਨਾ, ਬਲਵਿੰਦਰ ਸਿੰਘ ਭੋਲਾ ਭੋਤਨਾ, ਗੁਰਮੇਲ ਸਿੰਘ ਵਿਧਾਤੇ, ਜਗਦੇਵ ਸਿੰਘ ਸੰਧੂ, ਦਰਸ਼ਨ ਸਿੰਘ ਨੰਬਰਦਾਰ, ਨਿਸ਼ਾਨ ਸਿੰਘ ਗਹਿਲ, ਗੁਰਜੰਟ ਸਿੰਘ, ਬੇਅੰਤ ਸਿੰਘ ਸੰਧੂ, ਸੁਖਜੀਤ ਸਿੰਘ ਨੰਬਰਦਾਰ, ਨੌਨੂੰ ਰੰਧਾਵਾ, ਜਸ਼ਨਦੀਪ ਸਿੰਘ ਟੱਲੇਵਾਲ, ਸੋਨੀ ਬੀਹਲਾ ਆਦਿ ਆਗੂਆਂ ਤੇ ਵਰਕਰਾਂ ਨੇ ਇਸ ਫ਼ੈਸਲੇ ਲਈ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਖਵੀਰ ਸਿੰਘ ਸੋਖੀ ਦੀ ਨਿਯੁਕਤੀ ਨਾਲ ਪਾਰਟੀ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਹੋਵੇਗੀ।
ਸ
ਸੁਖਵੀਰ ਸਿੰਘ ਸੋਖੀ
13-08-2026
ਟੱਲੇਵਾਲ, 12 ਅਗਸਤ (ਸੋਨੀ ਚੀਮਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਿੰਡ ਟੱਲੇਵਾਲ ਨਾਲ ਸਬੰਧਿਤ ਨੌਜਵਾਨ ਆਗੂ ਸੁਖਵੀਰ ਸਿੰਘ ਸੋਖੀ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤੇ ਜਾਣ ’ਤੇ ਇਲਾਕੇ ਦੇ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ, ਕੁਲਵੰਤ ਸਿੰਘ ਕੀਤੂ, ਜਥੇਦਾਰ ਨਾਥ ਸਿੰਘ ਹਮੀਦੀ, ਜਥੇਦਾਰ ਬਲਦੇਵ ਸਿੰਘ ਚੂੰਘਾ, ਬੇਅੰਤ ਕੌਰ ਖਹਿਰਾ, ਬਲਰਾਜ ਸਿੰਘ ਕਾਕਾ ਟੱਲੇਵਾਲ, ਬਚਿੱਤਰ ਸਿੰਘ ਰਾਏਸਰ, ਬਲਦੇਵ ਸਿੰਘ ਗਾਗੇਵਾਲ, ਗੁਰਸੇਵਕ ਸਿੰਘ ਗਾਗੇਵਾਲ, ਡਾ: ਗੁਰਮੀਤ ਸਿੰਘ ਦੀਵਾਨਾ, ਸਾਬਕਾ ਸਰਪੰਚ ਗੁਰਮੀਤ ਸਿੰਘ ਜੋਧਪੁਰੀ, ਗੁਰਮੇਲ ਸਿੰਘ ਦੀਵਾਨਾ, ਸਵਰਨ ਸਿੰਘ ਦੀਵਾਨਾ, ਬਿੱਕਰ ਸਿੰਘ ਦੀਵਾਨਾ, ਚੰਦ ਸਿੰਘ ਦੀਵਾਨਾ, ਹੈਰੀ ਸਿੱਧੂ ਟੱਲੇਵਾਲ, ਭੋਲਾ ਸਿੰਘ ਸਿੱਧੂ ਕੈਨੇਡਾ, ਬਲਵਿੰਦਰ ਸਿੰਘ ਸਾਬਕਾ ਸਰਪੰਚ ਚੀਮਾ, ਅਮਨਦੀਪ ਸਿੰਘ ਭੋਤਨਾ, ਰੁਪਿੰਦਰ ਸਿੰਘ ਭੋਤਨਾ, ਦਲਵਾਰ ਸਿੰਘ ਭੋਤਨਾ, ਬਲਵਿੰਦਰ ਸਿੰਘ ਭੋਲਾ ਭੋਤਨਾ, ਗੁਰਮੇਲ ਸਿੰਘ ਵਿਧਾਤੇ, ਜਗਦੇਵ ਸਿੰਘ ਸੰਧੂ, ਦਰਸ਼ਨ ਸਿੰਘ ਨੰਬਰਦਾਰ, ਨਿਸ਼ਾਨ ਸਿੰਘ ਗਹਿਲ, ਗੁਰਜੰਟ ਸਿੰਘ, ਬੇਅੰਤ ਸਿੰਘ ਸੰਧੂ, ਸੁਖਜੀਤ ਸਿੰਘ ਨੰਬਰਦਾਰ, ਨੌਨੂੰ ਰੰਧਾਵਾ, ਜਸ਼ਨਦੀਪ ਸਿੰਘ ਟੱਲੇਵਾਲ, ਸੋਨੀ ਬੀਹਲਾ ਆਦਿ ਆਗੂਆਂ ਤੇ ਵਰਕਰਾਂ ਨੇ ਇਸ ਫ਼ੈਸਲੇ ਲਈ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਖਵੀਰ ਸਿੰਘ ਸੋਖੀ ਦੀ ਨਿਯੁਕਤੀ ਨਾਲ ਪਾਰਟੀ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਹੋਵੇਗੀ। ਆਗੂਆਂ ਨੇ ਭਰੋਸਾ ਪ੍ਰਗਟਾਇਆ ਕਿ ਸੋਖੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿਚ ਅਹਿਮ ਯੋਗਦਾਨ ਪਾਉਣਗੇ। ਇਸ ਮੌਕੇ ਕੋਰ ਕਮੇਟੀ ਮੈਂਬਰ ਨਿਯੁਕਤ ਕੀਤੇ ਗਏ ਸੁਖਵੀਰ ਸਿੰਘ ਸੋਖੀ ਨੇ ਪਾਰਟੀ ਪ੍ਰਧਾਨ ਸ: ਸੁਖਵੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸਰਬਜੀਤ ਸਿੰਘ ਝਿੰਜਰ ਸੂਬਾ ਪ੍ਰਧਾਨ ਯੂਥ ਵਿੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਹਰ ਜ਼ੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਜ਼ੁੰਮੇਵਾਰੀ ਹੋਰ ਵਧ ਗਈ ਹੈ ਅਤੇ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਹੋਰ ਹੌਸਲੇ ਨਾਲ ਕੰਮ ਕਰਨਗੇ।