12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਵਲੋਂ ਕਰਵਾਈ ਜਾਂ ਰਹੀ ਪੰਜ ਰੋਜ਼ਾ ਸ੍ਰੀ ਮਦ ਭਾਗਵਤ ਕਥਾ ਦਾ ਕਾਰਡ ਕੀਤਾ ਰਿਲੀਜ਼

ਭਦੌੜ, 12 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਦੀ ਮੀਟਿੰਗ ਪ੍ਰਧਾਨ ਨੀਤਨ ਸਿੰਗਲਾ ਦੀ ਅਗਵਾਈ ਹੇਠ ਗਿਆਰਾ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਹੋਈ ਜਿਸ ਦੌਰਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਮੌਕੇ ਪੰਜ ਰੋਜ਼ਾ ਸ੍ਰੀ ਮਦ ਭਾਗਵਤ ਕਥਾ ਕਰਵਾਉਣ ਦਾ ਕਾਰਡ ਰਿਲੀਜ਼ ਕੀਤਾ ਗਿਆ। ਕਲੱਬ ਚੇਅਰਮੈਨ ਪ੍ਰਵੀਨ ਕੁਮਾਰ ਗੌਤਮ ਅਤੇ ਪ੍ਰਧਾਨ ਨੀਤਨ ਸਿੰਗਲਾ ਨੇ ਦੱਸਿਆ ਕਿ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ 29 ਅਗਸਤ ਤੋਂ 4 ਸਤੰਬਰ ਦੀ ਰਾਤ ਨੂੰ 8 ਵਜੇ ਤੋਂ 10.

Ad Position 21
No active advertisement
ਅਜੀਤ ਡੈਸਕ 13-08-2026
ਭਦੌੜ, 12 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਕ੍ਰਿਸ਼ਨਾ ਕਲੱਬ ਭਦੌੜ ਦੀ ਮੀਟਿੰਗ ਪ੍ਰਧਾਨ ਨੀਤਨ ਸਿੰਗਲਾ ਦੀ ਅਗਵਾਈ ਹੇਠ ਗਿਆਰਾ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਹੋਈ ਜਿਸ ਦੌਰਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਮੌਕੇ ਪੰਜ ਰੋਜ਼ਾ ਸ੍ਰੀ ਮਦ ਭਾਗਵਤ ਕਥਾ ਕਰਵਾਉਣ ਦਾ ਕਾਰਡ ਰਿਲੀਜ਼ ਕੀਤਾ ਗਿਆ। ਕਲੱਬ ਚੇਅਰਮੈਨ ਪ੍ਰਵੀਨ ਕੁਮਾਰ ਗੌਤਮ ਅਤੇ ਪ੍ਰਧਾਨ ਨੀਤਨ ਸਿੰਗਲਾ ਨੇ ਦੱਸਿਆ ਕਿ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ 29 ਅਗਸਤ ਤੋਂ 4 ਸਤੰਬਰ ਦੀ ਰਾਤ ਨੂੰ 8 ਵਜੇ ਤੋਂ 10.30 ਵਜੇ ਤੱਕ ਕਰਵਾਈ ਜਾ ਰਹੀ ਸ੍ਰੀ ਮਦ ਭਾਗਵਤ ਕਥਾ ਦਾ ਗੁਣਗਾਨ ਸਵਾਮੀ ਡਾ: ਰਾਮ ਤੀਰਥ ਮਹਾਰਾਜ ਚੀਮਿਆਂ ਵਾਲੇ ਕਰਨਗੇ। 29 ਅਗਸਤ ਨੂੰ ਸਵੇਰੇ 8 ਵਜੇ ਸ੍ਰੀ ਗੀਤਾ ਭਵਨ ਤੋਂ ਸ਼ਿਵ ਮੰਦਰ ਪੱਥਰਾਂ ਵਾਲੀ ਤੱਕ ਕਲਸ਼ ਯਾਤਰਾ ਕੱਢੀ ਜਾਵੇਗੀ। ਜਿਸ ਦੀ ਪੂਜਾ ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਸਿੰਗਲਾ ਅਤੇ ਕਲਸ਼ ਯਾਤਰਾ ਨੂੰ ਤੋਰਨ ਦੀ ਰਸਮ ਸ਼ੀਰਾਜ ਗਰਗ ਪਤਨੀ ਮਨੀਸ਼ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ ਅਦਾ ਕਰਨਗੇ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ ਸਮਾਗਮ ਦੇ ਪਹਿਲੇ ਦਿਨ ਕਥਾ ਦੀ ਪੂਜਣਾ ਸ਼ੀਤਲ ਕੁਮਾਰ ਗਰਗ ਵਾਇਸ ਪ੍ਰਧਾਨ ਸ਼ਿਵ ਮੰਦਰ ਪੱਥਰਾਂ ਵਾਲੀ ਜੋਤੀ ਪ੍ਰਚੰਡ ਦੀ ਰਸਮ ਬੀਰਬਲ ਦਾਸ ਗਰਗ ਪ੍ਰਧਾਨ ਗਊਸ਼ਾਲਾ ਨੈਣੇਵਾਲ ਰੋਡ ਭਦੌੜ ਨਿਭਾਉਣਗੇ ਜਦਕਿ ਬਾਕੀ ਦਿਨਾਂ ਵਿਚ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਗਰਗ, ਰਜਿੰਦਰ ਕੁਮਾਰ ਗਰਗ ਸੈਕਟਰੀ ਰਾਈਸ ਮਿਲਰਜ ਬਰਨਾਲਾ, ਪ੍ਰਧਾਨ ਰਘੂ ਨਾਥ ਜੈਨ, ਭਾਜਪਾ ਆਗੂ ਸਤੀਸ਼ ਕੁਮਾਰ ਤੀਜਾ, ਨਰਿੰਦਰ ਕੁਮਾਰ ਨੀਟਾ, ਦੀਪਕ ਕੁਮਾਰ ਬੋਨੀ ਸ਼ਰਮਾ, ਗੋਰਾ ਲਾਲ ਸਿੰਗਲਾ, ਪ੍ਰਧਾਨ ਹੀਰਾ ਲਾਲਾ ਸਿੰਗਲਾ ਆੜ੍ਹਤੀਆ, ਅਰਵਿੰਦ ਕੁਮਾਰ ਟੋਨੀ, ਧਰਮਿੰਦਰ ਪਾਲ ਪੱਪੂ ਭੱਠੇ ਵਾਲੇ, ਗਗਨ ਕੁਮਾਰ ਸ਼ਰਮਾ ਅਤੇ ਰਵਿੰਦਰ ਕੁਮਾਰ ਸਿੰਗਲਾ ਅਤੇ ਰਾਜਨ ਕੁਮਾਰ ਰੌਕੀ ਸਿੰਗਲਾ ਵੱਖ-ਵੱਖ ਰਸਮਾਂ ਨਿਭਾਉਣਗੇ। ਇਸ ਸਮੇਂ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ, ਪ੍ਰਧਾਨ ਹਰੀਸ਼ ਕੁਮਾਰ ਗਰਗ, ਧਰਮਿੰਦਰਪਾਲ ਪੱਪੂ, ਪ੍ਰਧਾਨ ਹੀਰਾ ਲਾਲ, ਲੈਕ: ਸੰਦੀਪ ਕੁਮਾਰ, ਮੁਨੀਸ਼ ਕੁਮਾਰ ਮਿੱਤਲ, ਕੌਂਸਲਰ ਨੇਬਲਜੀਤ ਹਨੀ, ਸ਼ੀਤਲ ਕੁਮਾਰ ਗਰਗ, ਲਵਲ ਕੁਮਾਰ ਲਾਲਾ, ਦੀਪਕ ਸਿੰਗਲਾ, ਪਿ੍ਰੰਸ ਸੇਠੀ, ਸੁਰਿੰਦਰ ਕੁਮਾਰ ਸ਼ਰਮਾ, ਮੁਨੀਸ਼ ਕੁਮਾਰ ਮੋਨਾ ਸਮੇਤ ਹੋਰ ਵੀ ਕਲੱਬ ਦੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਹਾੜਾ ਅਨਾਜ ਮੰਡੀ ਮਹਿਲ ਕਲਾਂ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ-ਐਸ.ਡੀ.ਐਮ. ਸਿੱਧੂ ਅਗਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਬਾਸਕਟਬਾਲ ਮੁਕਾਬਲਿਆਂ ’ਚ ਤੀਜਾ ਸਥਾਨ ਹਾਸਿਲ ਕੀਤਾ
Ad Position 24