ਸ਼੍ਰੋਮਣੀ ਭਗਤ ਰਵਿਦਾਸ ਜੀ ਨੂੰ ਸਮਰਪਿਤ ਪਿੰਡ ਉਗੋਕੇ ਵਿਖੇ ਸਮਾਗਮ ਕਰਵਾਇਆ
ਸ਼ਹਿਣਾ, 5 ਅਕਤੂਬਰ (ਸੁਰੇਸ਼ ਗੋਗੀ)-ਸ਼੍ਰੋਮਣੀ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਉਗੋਕੇ ਦੇ ਗੁਰਦੁਆਰਾ ਸਿੱਧਸਰ ਉਗੋਕੇ ਵਿਖੇ ਤਿੰਨ ਰੋਜਾ ਧਾਰਮਿਕ ਸਮਾਗਮ ਕਰਵਾ ਕੇ ਭੋਗ ਪਾਏ ਗਏ। ਬਾਬਾ ਭਰਪੂਰ ਸਿੰਘ ਸੇਖ-ਝਲੂਰ ਵਾਲਿਆਂ ਨੇ ਧਾਰਮਿਕ ਦੀਵਾਨ ਸਜਾਏ।
ਸ਼ਹਿਣਾ, 5 ਅਕਤੂਬਰ (ਸੁਰੇਸ਼ ਗੋਗੀ)-ਸ਼੍ਰੋਮਣੀ ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਉਗੋਕੇ ਦੇ ਗੁਰਦੁਆਰਾ ਸਿੱਧਸਰ ਉਗੋਕੇ ਵਿਖੇ ਤਿੰਨ ਰੋਜਾ ਧਾਰਮਿਕ ਸਮਾਗਮ ਕਰਵਾ ਕੇ ਭੋਗ ਪਾਏ ਗਏ। ਬਾਬਾ ਭਰਪੂਰ ਸਿੰਘ ਸੇਖ-ਝਲੂਰ ਵਾਲਿਆਂ ਨੇ ਧਾਰਮਿਕ ਦੀਵਾਨ ਸਜਾਏ। ਉਨ੍ਹਾਂ ਕਿਹਾ ਕਿ ਰਵਿਦਾਸ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਸਮਾਜਿਕ ਬਰਾਬਰੀ ਲਈ ਉਤਸ਼ਾਹਿਤ ਕੀਤਾ ਤੇ ਦੱਸਿਆ ਪਰਮਾਤਮਾ ਦੀ ਭਗਤੀ ਤੇ ਅਰਾਧਨਾ ਧਰਤੀ ’ਤੇ ਹਰ ਇਕ ਮਨੁੱਖ ਨੂੰ ਕਰਨ ਦਾ ਬਰਾਬਰ ਦਾ ਅਧਿਕਾਰ ਹੈ, ਉਹ ਚਾਹੇ ਅਮੀਰ ਹੋਵੇ ਜਾਂ ਗਰੀਬ ਹੋਵੇ। ਭੋਗ ਉਪਰੰਤ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਭਗਤ ਰਵਿਦਾਸ ਜੀ ਵਲੋਂ ਰਚੀ ਬਾਣੀ ਮਨੁੱਖਤਾ ਨੂੰ ਸੇਧ ਦਿੰਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਪੂਰੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਮਾਧਿਅਮ ਹੀ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੈ। ਇਸ ਸਮੇਂ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸਭ ਗੁਰੂ ਸਾਹਿਬਾਨ ਦੇ ਦਿਹਾੜੇ ਨੂੰ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ । ਇਸ ਮੌਕੇ ਹਰਚਰਨ ਸਿੰਘ ਮਾਨ ਹਲਕਾ ਕੋਆਰਡੀਨੇਟਰ, ਲਵਦੀਪ ਸਿੰਘ ਭਗਤਪੁਰਾ, ਹਰਲੀਨ ਸਿੰਘ ਚੰਨੀ, ਅਵਤਾਰ ਸਿੰਘ ਖਾਲਸਾ, ਜਗਸੀਰ ਸਿੰਘ ਬੱਬੂ, ਜੱਗਾ ਸਿੰਘ ਆਗੂ ਲੰਗਰ ਕਮੇਟੀ, ਸਰਪੰਚ ਰਾਮ ਸਿੰਘ ਦਿਓਲ, ਨਛੱਤਰ ਸਿੰਘ, ਚਰਨਜੀਤ ਸਿੰਘ, ਮਨਜੀਤ ਕੌਰ , ਸੁਖਜਿੰਦਰ ਕੌਰ, ਸੀਤਾ ਕੌਰ, ਹਰਦੀਪ ਸਿੰਘ, ਮਲਕੀਤ ਸਿੰਘ, ਪਰਦੀਪ ਕੌਰ ਸਰਪੰਚ ਜਗਜੀਤਪੁਰਾ, ਕੁਲਵੰਤ ਰਾਮ ਸਰਪੰਚ ਭਗਤਪੁਰਾ, ਜਿੰਦਲ ਪਾਲ ਸਰਪੰਚ ਧਰਮਪੁਰਾ ਤੋਂ ਇਲਾਵਾ ਵੱਡੀ ਗਿਣਤੀ ’ਚ ਪੰਚਾਇਤੀ ਆਗੂ ਹਾਜ਼ਰ ਸਨ।