ਪਿੰਡ ਚੀਮਾ ਵਿਖੇ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਇਕ ਖੰਡਰ ਇਮਾਰਤ ਨੂੰ ਪ੍ਰਸ਼ਾਸਨ ਨੇ ਢਾਹਿਆ
ਟੱਲੇਵਾਲ, 13 ਅਕਤੂਬਰ (ਸੋਨੀ ਚੀਮਾ)-ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਚੀਮਾ-ਜੋਧਪੁਰ ਵਿਖੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਦੇ ਵੱਡੇ ਅੱਡੇ (ਹਾਟ ਸਪਾਟ) ਬਣ ਚੁੱਕੇ ਇਕ ਖੰਡਰ ਇਮਾਰਤ ਨੂੰ ਪੁਲਿਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ. ਐਸ.
ਪ
ਪਿੰਡ ਚੀਮਾ ਵਿਖੇ ਖੰਡਰ ਬਣੀ ਇਮਾਰਤ ਨੂੰ ਢਹਾਏ ਜਾਣ ਮੌਕੇ ਪੁਲਿਸ ਅਧਿਕਾਰੀ ਤੇ ਪਿੰਡ ਵਾਸੀ। ਤਸਵੀਰ : ਸੋਨੀ ਚੀਮਾ
14-10-2026
ਟੱਲੇਵਾਲ, 13 ਅਕਤੂਬਰ (ਸੋਨੀ ਚੀਮਾ)-ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਚੀਮਾ-ਜੋਧਪੁਰ ਵਿਖੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਦੇ ਵੱਡੇ ਅੱਡੇ (ਹਾਟ ਸਪਾਟ) ਬਣ ਚੁੱਕੇ ਇਕ ਖੰਡਰ ਇਮਾਰਤ ਨੂੰ ਪੁਲਿਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ.ਐਸ.ਪੀ ਕਮਲਜੀਤ ਸਿੰਘ ਦੀ ਅਗਵਾਈ ’ਚ ਜੇ.ਸੀ.ਬੀ. ਦੀ ਮਦਦ ਨਾਲ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਕਮਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਹ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਇਹ ਖੰਡਰ ਪਲਾਟ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਵਿਅਕਤੀ ਜਸਵੀਰ ਸਿੰਘ ਪੁੱਤਰ ਬੂਟਾ ਸਿੰਘ ਦਾ ਸੀ, ਜੋ ਕਿ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਸੀ। ਜਿਸ ਦਾ ਫ਼ਾਇਦਾ ਉਠਾ ਕੇ ਸਮਾਜ ਵਿਰੋਧੀ ਅਨਸਰ ਅਤੇ ਨਸ਼ਾ ਤਸਕਰ ਇਸ ਨੂੰ ਆਪਣੀਆਂ ਗਤੀਵਿਧੀਆਂ ਲਈ ਵਰਤਦੇ ਸਨ। ਇਸ ਖੰਡਰ ਇਮਾਰਤ ਦੇ ਢਾਹੇ ਜਾਣ ਨਾਲ ਪਿੰਡ ਚੀਮਾ ਅਤੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਇਸ ਜਗ੍ਹਾ ਕਾਰਨ ਪਿੰਡ ਵਿਚ ਅਪਰਾਧਿਕ ਮਾਹੌਲ ਬਣ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਵਿਚ ਕਿਸੇ ਵੀ ਥਾਂ ’ਤੇ ਨਸ਼ਾ ਤਸਕਰੀ ਜਾਂ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਹੋਰ ਸ਼ੱਕੀ ਟਿਕਾਣਿਆਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਮੌਕੇ ਜਗਜੀਤ ਸਿੰਘ ਘੁਮਾਣ ਥਾਣਾ ਮੁਖੀ ਸਦਰ, ਗੁਰਪਿਆਰ ਸਿੰਘ ਏ.ਐਸ.ਆਈ, ਹਰਦੀਪ ਸਿੰਘ ਏ.ਐਸ.ਆਈ, ਸੁਖਜਿੰਦਰ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਬੱਬੂ ਸਿੰਘ ਚੀਮਾ ਤੋਂ ਇਲਾਵਾ ਪਲਾਟ ਦੇ ਮਾਲਕ ਵੀ ਹਾਜ਼ਰ ਸਨ।