14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਚੀਮਾ ਵਿਖੇ ਭਾਕਿਯੂ ਡਕੌਂਦਾ ਵਲੋਂ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 16ਵੀਂ ਬਰਸੀ ਮਨਾਈ

ਟੱਲੇਵਾਲ, 13 ਅਕਤੂਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕੁਰਕੀਆਂ ਨੂੰ ਬੰਨ੍ਹ ਲਾਉਣ ਵਾਲੇ ਜ਼ਮੀਨੀ ਘੋਲਾਂ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਜ਼ਿਲ੍ਹਾ ਪੱਧਰੀ 16ਵੀਂ ਬਰਸੀ ਬਰਨਾਲਾ ਜ਼ਿਲ੍ਹੇ ਵਲੋਂ ਪਿੰਡ ਚੀਮਾ ਵਿਖੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਮਨਾਈ, ਜਿਸ ਵਿਚ ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਬਰਨਾਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਜੀਵਨੀ ’ਤੇ ਸੰਖੇਪ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਸਿਕੰਦਰ ਸਿੰਘ ਭੂਰੇ ਨੇ ਕਿਹਾ ਕਿ ਸਾਥੀ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਆਪਣੇ ਸਾਥੀਆਂ ਸਮੇਤ ਜੋ ਕਿ ਉਸ ਘਟਨਾ ਵਿਚ ਆੜ੍ਹਤੀਏ ਦੀ ਗੋਲੀ ਨਾਲ ਫੱਟੜ ਹੋਏ ਸਨ, ਜਿੰਦਾ ਸ਼ਹੀਦ ਲਛਮਣ ਸਿੰਘ ਚੱਕ ਅਲੀਸ਼ੇਰ, ਤਰਸੇਮ ਸਿੰਘ ਚੱਕ ਅਲੀਸ਼ੇਰ ਨਾਲ ਪਿੰਡ ਬੀਰੋਕੇ ਖੁਰਦ ਦੇ ਗ਼ਰੀਬ ਕਿਸਾਨ ਭੋਲਾ ਸਿੰਘ ਦੀ ਕੁਰਕੀ ਰੋਕਣ ਗਏ ਸਨ ਜਿਨ੍ਹਾਂ ਦਾ ਟਕਰਾਅ ਪੁਲਿਸ ਸਿਆਸੀ ਆੜ੍ਹਤੀਏ ਗੁੰਡਾ ਗੱਠਜੋੜ ਨਾਲ ਹੋਇਆ।

Ad Position 21
No active advertisement
ਅਜੀਤ ਡੈਸਕ 14-10-2026
ਟੱਲੇਵਾਲ, 13 ਅਕਤੂਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕੁਰਕੀਆਂ ਨੂੰ ਬੰਨ੍ਹ ਲਾਉਣ ਵਾਲੇ ਜ਼ਮੀਨੀ ਘੋਲਾਂ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਜ਼ਿਲ੍ਹਾ ਪੱਧਰੀ 16ਵੀਂ ਬਰਸੀ ਬਰਨਾਲਾ ਜ਼ਿਲ੍ਹੇ ਵਲੋਂ ਪਿੰਡ ਚੀਮਾ ਵਿਖੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਮਨਾਈ, ਜਿਸ ਵਿਚ ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਬਰਨਾਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਜੀਵਨੀ ’ਤੇ ਸੰਖੇਪ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਸਿਕੰਦਰ ਸਿੰਘ ਭੂਰੇ ਨੇ ਕਿਹਾ ਕਿ ਸਾਥੀ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਆਪਣੇ ਸਾਥੀਆਂ ਸਮੇਤ ਜੋ ਕਿ ਉਸ ਘਟਨਾ ਵਿਚ ਆੜ੍ਹਤੀਏ ਦੀ ਗੋਲੀ ਨਾਲ ਫੱਟੜ ਹੋਏ ਸਨ, ਜਿੰਦਾ ਸ਼ਹੀਦ ਲਛਮਣ ਸਿੰਘ ਚੱਕ ਅਲੀਸ਼ੇਰ, ਤਰਸੇਮ ਸਿੰਘ ਚੱਕ ਅਲੀਸ਼ੇਰ ਨਾਲ ਪਿੰਡ ਬੀਰੋਕੇ ਖੁਰਦ ਦੇ ਗ਼ਰੀਬ ਕਿਸਾਨ ਭੋਲਾ ਸਿੰਘ ਦੀ ਕੁਰਕੀ ਰੋਕਣ ਗਏ ਸਨ ਜਿਨ੍ਹਾਂ ਦਾ ਟਕਰਾਅ ਪੁਲਿਸ ਸਿਆਸੀ ਆੜ੍ਹਤੀਏ ਗੁੰਡਾ ਗੱਠਜੋੜ ਨਾਲ ਹੋਇਆ। ਜਿਸ ਵਿਚ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਆੜ੍ਹਤੀਏ ਦੀ ਗੋਲੀ ਨਾਲ ਸ਼ਹੀਦ ਹੋ ਗਿਆ, ਦੂਜੇ ਸਾਥੀ ਫੱਟੜ ਹੋ ਗਏ। ਉਸ ਸਮੇਂ ਜਥੇਬੰਦੀ ਨੇ ਤਿੱਖਾ ਸੰਘਰਸ਼ ਲੜ ਪੁਲਿਸ ਸਿਆਸੀ ਆੜ੍ਹਤੀਏ ਗੁੰਡਾ ਗੱਠ ਜੋੜ ਨੂੰ ਸਲਾਖ਼ਾਂ ਪਿੱਛੇ ਧੱਕਿਆ ਅਤੇ ਉਸ ਸਮੇਂ ਤੋਂ ਹੀ ਸ਼ਹੀਦ ਦੀ ਬਰਸੀ ਜਥੇਬੰਦੀ ਜੋਸ਼ੋ ਖਰੋਸ਼ ਨਾਲ ਮਨਾਉਂਦੀ ਆਉਂਦੀ ਹੈ। ਆਗੂਆਂ ਅੱਗੇ ਪੰਜਾਬ ਤੇ ਸੈਂਟਰ ਸਰਕਾਰ ਨੂੰ ਚਿਤਾਵਨੀ ਦਿੱਤੀ ਕੀ ਅਗਰ ਆਪਣੀਆਂ ਵਿਦੇਸ਼ੀ ਤਾਕਤਾਂ ਅੱਗੇ ਝੁਕਣ ਦੀ ਨੀਤੀ ਨੂੰ ਲਗਾਮ ਨਾ ਲਗਾਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਅੱਗੇ ਮੰਗ ਕੀਤੀ ਕੀ ਪੰਜਾਬ ਸਰਕਾਰ ਝੋਨੇ ਦੀ ਖਰੀਦ ਦੇ ਢੁਕਵੇਂ ਪ੍ਰਬੰਧ ਕਰੇ। ਸਮਾਗਮ ਦੀ ਸਮਾਪਤੀ ਤੋਂ ਬਾਅਦ ਜ਼ਿਲ੍ਹੇ ਦੀ ਮੀਟਿੰਗ ਕਰ ਕੇ ਮੇਘ ਰਾਜ ਐਂਡ ਸੰਨਜ਼ ਫ਼ੈਕਟਰੀ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਰਣਨੀਤੀ ਉਲੀਕੀ ਗਈ। ਇਸ ਸਮੇਂ ਸਮਾਗਮ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਸੁਖਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਜ਼ਿਲ੍ਹਾ ਮੀਤ ਪ੍ਰਧਾਨ ਮੇਵਾ ਸਿੰਘ ਨੀਲੋਂ ਕੋਠੇ, ਜ਼ਿਲ੍ਹਾ ਮੀਤ ਪ੍ਰਧਾਨ ਬਲਵੰਤ ਸਿੰਘ ਚੀਮਾ, ਬਲਾਕ ਪ੍ਰਧਾਨ ਸ਼ਹਿਣਾ ਜਗਸੀਰ ਸਿੰਘ ਸੀਰਾ, ਬਲਾਕ ਜਨਰਲ ਸਕੱਤਰ ਸਹਿਣਾ ਭੁਪਿੰਦਰ ਸਿੰਘ ਢਿੱਲਵਾਂ, ਬਲਾਕ ਬਰਨਾਲਾ ਮੀਤ ਪ੍ਰਧਾਨ ਰਣਜੀਤ ਸਿੰਘ ਭੂਰੇ, ਬਲਾਕ ਮਹਿਲ ਕਲਾਂ ਪ੍ਰਧਾਨ ਮਾਸਟਰ ਅਮਰਜੀਤ ਸਿੰਘ ਮਹਿਲ ਖੁਰਦ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬੀਬੜੀਆਂ ਮਾਈਆਂ ਮੰਦਰ ਵਿਖੇ ਝੰਡੇ ਦੀ ਰਸਮ ਅਦਾ ਕੀਤੀ ਅਗਲੀ ਖ਼ਬਰ ਪਿੰਡ ਚੀਮਾ ਵਿਖੇ ਨਸ਼ੇੜੀਆਂ ਦਾ ਅੱਡਾ ਬਣ ਚੁੱਕੀ ਇਕ ਖੰਡਰ ਇਮਾਰਤ ਨੂੰ ਪ੍ਰਸ਼ਾਸਨ ਨੇ ਢਾਹਿਆ
Ad Position 24