30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸਪਰਸ਼ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਲਈ 2 ਨਵੰਬਰ ਤੋਂ ਲੱਗੇਗਾ ਵਿਸ਼ੇਸ਼ ਕੈਂਪ

ਬਰਨਾਲਾ, 29 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਬਰਨਾਲਾ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪਰਸ਼ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਹਿੱਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਬਰਨਾਲਾ ਡੀ.

Ad Position 21
No active advertisement
ਅਜੀਤ ਡੈਸਕ 30-10-2026
ਬਰਨਾਲਾ, 29 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਬਰਨਾਲਾ ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪਰਸ਼ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਹਿੱਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਬਰਨਾਲਾ ਡੀ.ਸੀ. ਕੰਪਲੈਕਸ ਦੂਜੀ ਮੰਜ਼ਿਲ ਕਮਰਾ ਨੰ. 220 ਵਿਖੇ ਮਿਤੀ 2 ਨਵੰਬਰ ਤੋਂ 20 ਨਵੰਬਰ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਬਰਨਾਲਾ ਦੇ ਸਮੂਹ ਸਾਬਕਾ ਸੈਨਿਕਾਂ/ਵਿਧਵਾਵਾਂ/ਆਸ਼ਰਿਤਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦਾ ਲਾਈਫ ਸਰਟੀਫਿਕੇਟ ਨਵੰਬਰ 2026 ਮਹੀਨੇ ਵਿਚ ਡਿਊ ਹੈ, ਉਹ ਆਪਣੇ ਲੋੜੀਂਦੇ ਦਸਤਾਵੇਜ਼ ਜਿਵੇਂਕਿ ਡਿਸਚਾਰਜ ਬੁੱਕ, ਸਪਰਸ਼ ਪੀ.ਪੀ.ਓ, ਆਧਾਰ ਕਾਰਡ, ਪੈਨ ਕਾਰਡ, ਬੈਂਕ ਖਾਤੇ ਦੀ ਪਾਸ ਬੁੱਕ, ਮੋਬਾਈਲ ਨੰਬਰ (ਜਿਹੜਾ ਆਧਾਰ ਕਾਰਡ ਨਾਲ ਲਿੰਕ ਹੋਵੇ) ਨਾਲ ਲੈ ਕੇ ਕੈਂਪ ਵਿਚ ਸ਼ਾਮਿਲ ਹੋ ਕੇ ਸਪਰਸ਼ ਵਿਚ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਵਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਵਿਚ ਕਣਕ ਦੇ ਪ੍ਰਮਾਣਿਤ ਬੀਜ ’ਤੇ 50 ਫ਼ੀਸਦੀ ਸਬਸਿਡੀ ਨਾਲ ਵੰਡ ਜਾਰੀ ਅਗਲੀ ਖ਼ਬਰ ਅਤਿੰਦਰਜੀਤ ਸਿੰਘ ਚੀਮਾ ਰੀਡਰ ਐਸ.ਪੀ. (ਡੀ) ਨੂੰ ਸਦਮਾ, ਨੌਜਵਾਨ ਭਰਾ ਦਾ ਦਿਹਾਂਤ
Ad Position 24