ਜ਼ਿਲ੍ਹਾ ਬਰਨਾਲਾ ਵਿਚ ਕਣਕ ਦੇ ਪ੍ਰਮਾਣਿਤ ਬੀਜ ’ਤੇ 50 ਫ਼ੀਸਦੀ ਸਬਸਿਡੀ ਨਾਲ ਵੰਡ ਜਾਰੀ
ਬਰਨਾਲਾ, 29 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਹਾੜ੍ਹੀ ਦੇ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਣਕ ਦੇ ਉੱਨਤ ਅਤੇ ਪ੍ਰਮਾਣਿਤ ਕਿਸਮਾਂ ਦੇ ਬੀਜ 50 ਫ਼ੀਸਦੀ ਸਬਸਿਡੀ ’ਤੇ ਮੁਹੱਈਆ ਕਰਵਾਏ ਜਾ ਰਹੇ ਹਨ .। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ: ਸੁਖਪਾਲ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਲਈ ਕਣਕ ਦੇ ਬੀਜ ਦਾ ਕੁੱਲ 7,600 ਕੁਇੰਟਲ ਕੋਟਾ ਅਲਾਟ ਹੋਇਆ ਹੈ।
ਬਰਨਾਲਾ, 29 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਹਾੜ੍ਹੀ ਦੇ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਣਕ ਦੇ ਉੱਨਤ ਅਤੇ ਪ੍ਰਮਾਣਿਤ ਕਿਸਮਾਂ ਦੇ ਬੀਜ 50 ਫ਼ੀਸਦੀ ਸਬਸਿਡੀ ’ਤੇ ਮੁਹੱਈਆ ਕਰਵਾਏ ਜਾ ਰਹੇ ਹਨ .। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ: ਸੁਖਪਾਲ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਲਈ ਕਣਕ ਦੇ ਬੀਜ ਦਾ ਕੁੱਲ 7,600 ਕੁਇੰਟਲ ਕੋਟਾ ਅਲਾਟ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਵਿਭਾਗ ਨੂੰ ਵੱਖ-ਵੱਖ ਬਲਾਕਾਂ ਵਿਚ 1,379.6 ਕੁਇੰਟਲ ਪ੍ਰਮਾਣਿਤ ਬੀਜ ਪ੍ਰਾਪਤ ਹੋ ਚੁੱਕਾ ਹੈ, ਜਿਸ ਵਿਚੋਂ 810 ਕੁਇੰਟਲ ਬੀਜ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ’ਤੇ ਵੰਡਿਆ ਜਾ ਚੁੱਕਾ ਹੈ। ਬਾਕੀ 569.6 ਕੁਇੰਟਲ ਬੀਜ ਕਿਸਾਨਾਂ ਦੀ ਮੰਗ ਅਨੁਸਾਰ ਵੰਡਣ ਲਈ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਬੀਜ ਦੀ ਕਿਸਮ ਅਨੁਸਾਰ ਹੁਣ ਤੱਕ ਪੀ.ਬੀ.ਡਬਲਿਊ. 826 ਕਿਸਮ ਦੇ ਪ੍ਰਾਪਤ 579.6 ਕੁਇੰਟਲ ਬੀਜ ਵਿਚੋਂ 330 ਕੁਇੰਟਲ ਵੰਡਿਆ ਜਾ ਚੁੱਕਾ ਹੈ। ਇਸ ਵਿਚ ਬਲਾਕ ਬਰਨਾਲਾ ਵਿਖੇ 80 ਕੁਇੰਟਲ, ਸਹਿਣਾ ਵਿਖੇ 150 ਕੁਇੰਟਲ ਅਤੇ ਮਹਿਲ ਕਲਾਂ ਵਿਖੇ 100 ਕੁਇੰਟਲ ਬੀਜ ਦੀ ਵੰਡ ਕੀਤੀ ਗਈ ਹੈ। ਇਸੇ ਤਰ੍ਹਾਂ ਡੀ.ਬੀ.ਡਬਲਿਊ. 327 ਕਿਸਮ ਦੇ ਪ੍ਰਾਪਤ 450 ਕੁਇੰਟਲ ਬੀਜ ਵਿਚੋਂ 300 ਕੁਇੰਟਲ ਵੰਡਿਆ ਜਾ ਚੁੱਕਾ ਹੈ, ਜਿਸ ਵਿਚ ਬਰਨਾਲਾ, ਸਹਿਣਾ ਅਤੇ ਮਹਿਲ ਕਲਾਂ ਬਲਾਕਾਂ ਵਿਚ 100-100 ਕੁਇੰਟਲ ਬੀਜ ਵੰਡਿਆ ਗਿਆ ਹੈ। ਐਚ.ਡੀ. 3386 ਕਿਸਮ ਦੇ ਬੀਜ ਵਿਚੋਂ ਹੁਣ ਤੱਕ 90 ਕੁਇੰਟਲ ਵੰਡਿਆ ਗਿਆ ਹੈ, ਜਿਸ ਵਿਚ ਬਰਨਾਲਾ ਵਿਖੇ 50 ਕੁਇੰਟਲ ਅਤੇ ਸਹਿਣਾ ਵਿਖੇ 40 ਕੁਇੰਟਲ ਬੀਜ ਸ਼ਾਮਲ ਹੈ। ਇਸ ਤੋਂ ਇਲਾਵਾ ਪੀ.ਬੀ.ਡਬਲਿਊ. 872 ਕਿਸਮ ਦੇ 90 ਕੁਇੰਟਲ ਬੀਜ ਦੀ ਵੰਡ ਵੀ ਕੀਤੀ ਜਾ ਚੁੱਕੀ ਹੈ, ਜਿਸ ਵਿਚ ਬਰਨਾਲਾ ਵਿਖੇ 50 ਕੁਇੰਟਲ ਅਤੇ ਸਹਿਣਾ ਵਿਖੇ 40 ਕੁਇੰਟਲ ਬੀਜ ਕਿਸਾਨਾਂ ਨੂੰ ਦਿੱਤਾ ਗਿਆ ਹੈ।