ਸਿਹਤ ਬਲਾਕ ਤਪਾ ਅਧੀਨ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਮਨਾਇਆ ਵਿਸ਼ਵ ਸਟਰੋਕ ਦਿਵਸ
ਤਪਾ ਮੰਡੀ, 29 ਅਕਤੂਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਿਵਲ ਸਰਜਨ ਡਾ: ਹਰੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸੰਜੇ ਕੁਮਾਰ ਦੀ ਅਗਵਾਈ ਵਿਚ ਸਿਹਤ ਬਲਾਕ ਤਪਾ ਅਧੀਨ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਵਿਸ਼ਵ ਸਟਰੋਕ (ਦਿਮਾਗ਼ੀ ਦੌਰਾ) ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਦੱਸਿਆ ਕਿ ਸਟ੍ਰੋਕ ਦੇ ਵਿਸ਼ਵ ਵਿਆਪੀ ਪ੍ਰਭਾਵ, ਜਾਗਰੂਕਤਾ, ਰੋਕਥਾਮ ਅਤੇ ਸਮੇਂ ਸਿਰ ਇਲਾਜ ਦੀ ਤੁਰੰਤ ਲੋੜ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਮਕਸਦ ਨਾਲ ਹਰ ਸਾਲ 29 ਅਕਤੂਬਰ ਨੂੰ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਜਾਂਦਾ ਹੈ।
ਪ
ਪਿੰਡ ਘੁੰਨਸ ਵਿਖੇ ਸਿਹਤ ਕਰਮਚਾਰੀ ਵਿਸ਼ਵ ਸਟਰੋਕ ਦਿਵਸ ਮੌਕੇ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
30-10-2026
ਤਪਾ ਮੰਡੀ, 29 ਅਕਤੂਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਿਵਲ ਸਰਜਨ ਡਾ: ਹਰੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸੰਜੇ ਕੁਮਾਰ ਦੀ ਅਗਵਾਈ ਵਿਚ ਸਿਹਤ ਬਲਾਕ ਤਪਾ ਅਧੀਨ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਵਿਸ਼ਵ ਸਟਰੋਕ (ਦਿਮਾਗ਼ੀ ਦੌਰਾ) ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਦੱਸਿਆ ਕਿ ਸਟ੍ਰੋਕ ਦੇ ਵਿਸ਼ਵ ਵਿਆਪੀ ਪ੍ਰਭਾਵ, ਜਾਗਰੂਕਤਾ, ਰੋਕਥਾਮ ਅਤੇ ਸਮੇਂ ਸਿਰ ਇਲਾਜ ਦੀ ਤੁਰੰਤ ਲੋੜ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਮਕਸਦ ਨਾਲ ਹਰ ਸਾਲ 29 ਅਕਤੂਬਰ ਨੂੰ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਜਾਂਦਾ ਹੈ। ਸਟ੍ਰੋਕ ਦੁਨੀਆ ਭਰ ਵਿਚ ਮੌਤ ਅਤੇ ਅਪੰਗਤਾ ਦਾ ਇੱਕ ਪ੍ਰਮੁੱਖ ਕਾਰਨ ਹੈ, ਹਰ ਸਾਲ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਸਟ੍ਰੋਕ ਦਿਵਸ 2026 ਦਾ ਥੀਮ ‘ਹਰ ਮਿੰਟ ਮਾਇਨੇ ਰੱਖਦਾ’ ਹੈ। ਇਹ ਲੱਛਣਾਂ ਨੂੰ ਪਛਾਣਨ ਦੀ ਮਹੱਤਤਾ ਅਤੇ ‘ਐਕਟ ਫਾਸਟ’ ਦੀ ਜ਼ਰੂਰਤ ’ਤੇ ਜ਼ੋਰ ਦਿੰਦਾ ਹੈ। ਇਹ ਥੀਮ ਸਮੇਂ ਸਿਰ ਇਲਾਜ ਅਤੇ ਰੋਕਥਾਮ ਵਾਲੀ ਦੇਖਭਾਲ ਦੀ ਜ਼ਰੂਰਤ ਨੂੰ ਉਜਾਗਰ ਕਰਦਾ ਹੈ। ਇਸ ਮੌਕੇ ਸੀ.ਐੱਚ.ਓ. ਸੰਦੀਪ ਕੌਰ ਅਤੇ ਅਨੀਤਾ ਰਾਣੀ ਨੇ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਦੱ ਸਿਆ ਕਿ ਸਟ੍ਰੋਕ ਉਦੋਂ ਵਾਪਰਦਾ ਹੈ ਜਦੋਂ ਦਿਮਾਗ਼ ਦੇ ਕਿਸੇ ਹਿੱਸੇ ਵਿਚ ਖ਼ੂਨ ਦੇ ਪ੍ਰਵਾਹ ਵਿਚ ਵਿਘਨ ਪੈਂਦਾ ਹੈ। ਇਹ ਜਾਂ ਤਾਂ ਇੱਕ ਬਲੌਕ ਧਮਣੀ (ਇਸਕੇਮਿਕ ਸਟ੍ਰੋਕ) ਜਾਂ ਖ਼ੂਨ ਦੀਆਂ ਨਾੜੀਆਂ ਦੇ ਫਟਣ ਕਾਰਨ (ਹੈਮੋਰੈਜਿਕ ਸਟ੍ਰੋਕ) ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅਚਾਨਕ ਇੱਕ ਬਾਂਹ ਦਾ ਕਮਜ਼ੋਰ ਜਾਂ ਸੁੰਨ ਹੋਣਾ, ਬੋਲਣ ਜਾਂ ਸਮਝਣ ਵਿਚ ਮੁਸ਼ਕਲ, ਇੱਕ ਜਾਂ ਦੋਵੇਂ ਅੱਖਾਂ ਵਿਚ ਦੇਖਣ ਵਿਚ ਅਚਾਨਕ ਮੁਸ਼ਕਲ, ਤੁਰਨ ਵਿਚ ਮੁਸ਼ਕਿਲ, ਚੱਕਰ ਆਉਣਾ, ਜਾਂ ਸੰਤੁਲਨ ਵਿਗੜਨਾ ਆਦਿ ਸਟ੍ਰੋਕ ਦੇ ਲੱਛਣ ਹਨ। ਜੇਕਰ ਤੁਸੀਂ ਇਨ੍ਹਾਂ ਵਿਚੋਂ ਕੋਈ ਵੀ ਲੱਛਣ ਦੇਖਦੇ ਹੋ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਇਲਾਜ ਨਾਲ ਸਟ੍ਰੋਕ ਇਲਾਜ ਯੋਗ ਹੈ। ਉਨ੍ਹਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ, ਸਿਗਰਟਨੋਸ਼ੀ, ਸ਼ੂਗਰ ਅਤੇ ਉੱਚ ਕੋਲੇਸਟਰੋਲ ਸਟ੍ਰੋਕ ਲਈ ਮੁੱਖ ਜੋਖ਼ਮ ਦੇ ਕਾਰਕ ਹਨ। ਸਿਹਤਮੰਦ ਜੀਵਨ ਸ਼ੈਲੀ ਵਿਚ ਤਬਦੀਲੀਆਂ, ਜਿਸ ਵਿਚ ਨਿਯਮਤ ਕਸਰਤ, ਇੱਕ ਸੰਤੁਲਿਤ ਖ਼ੁਰਾਕ ਸਟ੍ਰੋਕ ਦੇ ਜੋਖ਼ਮ ਨੂੰ ਮਹੱਤਵਪੂਰਨ ਰੂਪ ਵਿਚ ਘਟਾ ਸਕ ਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮ.ਪ.ਹ.ਵ ਰਮਨਦੀਪ ਸਿੰਘ ਵੀ ਮੌਜੂਦ ਸਨ।