13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼ ਮਾਲਵੇ 'ਚ ਅਹਿਮ ਸਥਾਨ ਹੈ ਮੇਲਾ ਗੁਰੂ ਕੀ ਢਾਬ ਦਾ

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼ ਮਾਲਵੇ 'ਚ ਅਹਿਮ ਸਥਾਨ ਹੈ ਮੇਲਾ ਗੁਰੂ ਕੀ ਢਾਬ ਦਾ

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

 

ਜੈਤੋ-ਕੋਟਕਪੂਰਾ ਰੋਡ (ਜ਼ਿਲ੍ਹਾ ਫ਼ਰੀਦਕੋਟ) 'ਤੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਕੀ ਢਾਬ ਵਿਖੇ ਹਰ ਸਾਲ ਲੱਗਣ ਵਾਲਾ ਇਤਿਹਾਸਕ ਮੇਲਾ ਮਾਲਵਾ ਖੇਤਰ ਦੇ ਹੋਰ ਮੇਲਿਆਂ 'ਚੋਂ ਆਪਣਾ ਅਹਿਮ ਸਥਾਨ ਰੱਖਦਾ ਹੈ ਅਤੇ ਇਸ ਵਾਰ ਇਹ ਮੇਲਾ 18, 19 ਤੇ 20 ਸਤੰਬਰ ਨੂੰ  ਕਰਵਾਇਆ ਜਾ ਰਿਹਾ ਹੈ | ਇਸ ਸਾਲਾਨਾ ਮੇਲੇ ਵਿਚ ਲੋਕ ਦੂਰ-ਦੁਰਾਡਿਆਂ ਤੋਂ ਮੇਲਾ ਵੇਖਣ ਲਈ ਇੱਥੇ ਪਹੁੰਚਦੇ ਹਨ | ਸੂਰਜ ਪ੍ਰਕਾਸ਼ ਗ੍ਰੰਥ ਦੇ ਹਵਾਲੇ ਅਨੁਸਾਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਖਿਦਰਾਣੇ ਦੀ ਢਾਬ ਨੂੰ  ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਜੇ ਪਹਿਰ ਗੁਰੂ ਜੀ ਸੰਗਤਾਂ ਨਾਲ ਇਸ ਸਥਾਨ 'ਤੇ ਲੱਗੇ ਸ਼ਰੀਂਹ ਦੇ ਦਰੱਖਤ ਹੇਠ ਆ ਕੇ ਬੈਠ ਗਏ ਤੇ ਅਚਾਨਕ ਸ਼ਰੀਂਹ ਦੇ ਦਰੱਖਤ ਕੋਲ ਇਕ ਆਦਮੀ ਆਇਆ ਤੇ ਗੁਰੂ ਜੀ ਨੂੰ  ਨਮਸਕਾਰ ਕਰਨ ਲੱਗਾ | ਗੁਰੂ ਜੀ ਨੇ ਉਸ ਦਾ ਨਾਂਅ ਲੈ ਕੇ ਕਿਹਾ ਕਿ ਰਾਜ਼ੀ ਹੈ ਹੁਸੈਨ ਮੀਆਂ ਤਾਂ ਉਹ ਆਦਮੀ ਗੁਰੂ ਜੀ ਦੇ ਮੁੱਖ 'ਚੋਂ ਆਪਣਾ ਨਾਂਅ ਸੁਣ ਕੇ ਬਹੁਤ ਖੁਸ਼ ਹੋ ਗਿਆ ਤੇ ਕਹਿਣ ਲੱਗਾ ਗੁਰੂ ਸਾਹਿਬ ਆਪ ਦੇ ਦੀਵਾਰ ਦੀ ਮੈਨੂੰ ਕਾਫ਼ੀ ਸਮੇਂ ਤੋ ਉਡੀਕ ਸੀ ਤੇ ਅੱਜ ਤੁਹਾਡੇ ਦਰਸ਼ਨ ਕਰਕੇ ਮੈਂ ਧੰਨ ਹੋ ਗਿਆ ਹਾਂ, ਮੈਨੂੰ ਐਂ ਲੱਗ ਰਿਹਾ ਹੈ ਜਿਵੇਂ ਮੇਰੇ ਸਾਰੇ ਪਾਪ ਧੋਤੇ ਗਏ ਤੇ ਮੇਰਾ ਕਲਿਆਣ ਹੋ ਗਿਆ | ਇਹ ਕਹਿੰਦਾ ਹੋਇਆ ਉਹ ਵਿਅਕਤੀ ਇੱਥੋਂ ਚਲਾ ਗਿਆ | ਸੂਰਜ ਪ੍ਰਕਾਸ਼ ਵਿਚ ਇਸ ਸਥਾਨ ਨੂੰ  ਦੋਦਾ ਤਾਲ ਦਾ ਨਾਂਅ ਦੇ ਦਿੱਤਾ ਗਿਆ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਸਥਾਨ 'ਤੇ ਇਸ਼ਨਾਨ ਕਰਨ ਵਾਲਾ ਮੁਕਤੀ ਪ੍ਰਾਪਤ ਕਰੇਗਾ | ਸਿੱਖ ਸੰਗਤਾ ਵਲੋਂ ਇਸ ਸਥਾਨ 'ਤੇ ਇਕ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ ਤੇ ਇੱਥੇ ਅੱਠ ਚੁੰਡਾ ਸਰੋਵਰ ਹੈ ਅਤੇ ਸੰਗਤਾਂ ਦਾ ਵਿਸ਼ਵਾਸ ਹੈ ਕਿ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਅਠਰਾਹ ਦੀ ਬਿਮਾਰੀ ਦੂਰ ਹੁੰਦੀ ਹੈ | ਇਸ ਸਥਾਨ 'ਤੇ 31 ਭਾਦੋਂ ਦਿਨ ਸ਼ੁੱਕਰਵਾਰ ਨੂੰ  ਅਖੰਡ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 2 ਅੱਸੂ ਨੂੰ  ਭੋਗ ਪਾਏ ਜਾਣਗੇ | ਉਪਰੰਤ ਧਾਰਮਿਕ ਦੀਵਾਨ 4 ਅੱਸੂ ਤੱਕ ਲੱਗਣਗੇ ਅਤੇ ਮੇਲੇ ਵਿਚ ਹਜ਼ਾਰਾਂ ਸੰਗਤਾਂ ਦੂਰੋ-ਦੁਰਡੇ ਤੋਂ ਚੱਲ ਕੇ ਇਸ ਪਵਿੱਤਰ ਸਥਾਨ 'ਤੇ ਮੱਥਾ ਟੇਕਣਗੀਆਂ | ਮੇਲੇ ਦੇ ਅਖੀਰਲੇ ਦਿਨ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਗੁਰੂ ਘਰ ਦੀ ਸੇਵਾ ਨਿਭਾਉਣ ਵਾਲਿਆ ਨੂੰ  ਸਨਮਾਨਿਤ ਕੀਤਾ ਜਾਵੇਗਾ |
-ਨਿੱਜੀ ਪੱਤਰ ਪ੍ਰੇਰਕ, ਜੈਤੋ, ਜ਼ਿਲ੍ਹਾ ਫ਼ਰੀਦਕੋਟ |

Ad Position 22
No active advertisement
ਪਿਛਲੀ ਖ਼ਬਰ ਗੁਰਬਾਣੀ ਅਨੁਸਾਰ ਅਧਿਆਪਕ ਦਾ ਸੰਕਲਪ ਅਗਲੀ ਖ਼ਬਰ ਕੱਲ੍ਹ ਬਰਸੀ 'ਤੇ ਵਿਸ਼ੇਸ਼ ਮਹਾਰਾਜਾ ਸ਼ੇਰ ਸਿੰਘ ਦਾ ਦੁਖਦਾਈ ਅੰਤ
Ad Position 24