14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੁੰਦਰਤਾ ਨਿਖਾਰ ਦੇ ਕੁਝ ਕਾਰਗਰ ਨੁਕਤੇ

Ad Position 21
No active advertisement
ਅਜੀਤ ਡੈਸਕ 26-02-2026

ਲਗਾਤਾਰ ਗੂੜ੍ਹੇ ਰੰਗ ਦੀ ਨੇਲ ਪਾਲਿਸ਼ ਲਗਾਉਣ ਨਾਲ ਨਹੁੰਆਂ 'ਤੇ ਧੱਬੇ ਪੈ ਸਕਦੇ ਹਨ, ਇਸ ਲਈ ਹਫ਼ਤੇ ਵਿਚ ਇਕ ਦੋ ਦਿਨ ਨਹੁੰਆਂ ਨੂੰ ਸਾਦੇ ਹੀ ਛੱਡ ਦਿਉ। ਚਿਹਰਾ ਧੋਣ ਦੇ ਬਾਅਦ ਚਿਹਰੇ ਨੂੰ ਬਹੁਤ ਰਗੜ ਕੇ ਨਾ ਪੂੰਝੋ ਸਗੋਂ ਕਿਸੇ ਨਮਰ ਤੌਲੀਏ ਨਾਲ ਥਪਥਪਾ ਕੇ ਸੁਕਾਓ। ਅੱਖਾਂ ਅਤੇ ਬੁੱਲ੍ਹਾਂ ਦੇ ਆਲੇ-ਦੁਆਲੇ ਦੀ ਚਮੜੀ ਦਾ ਤਾਂ ਵਿਸ਼ੇਸ਼ ਧਿਆਨ ਰੱਖੋ। ਹਮੇਸ਼ਾ ਉਂਗਲੀਆਂ ਦੇ ਪੋਰਿਆਂ ਤੋਂ ਇਥੋਂ ਦੀ ਚਮੜੀ ਨੂੰ ਪੂੰਝੋ।
ਹੱਥਾਂ, ਪੈਰਾਂ, ਗੋਡਿਆਂ, ਕੂਹਣੀਆਂ ਨੂੰ ਲਗਾਤਾਰ ਹੈਂਡ ਐਂਡ ਬਾਡੀ ਲੋਸ਼ਨ ਲਗਾਓ, ਕਿਉਂਕਿ ਇਥੋਂ ਦੀ ਚਮੜੀ ਛੇਤੀ ਖ਼ੁਸ਼ਕ ਪੈਂਦੀ ਹੈ।
ਜੇਕਰ ਤੁਹਾਨੂੰ ਆਪਣੀ ਸੁੰਦਰਤਾ ਦੀ ਦੇਖਭਾਲ ਲਈ ਸਮਾਂ ਨਹੀਂ ਮਿਲਦਾ ਤਾਂ ਤੁਸੀਂ ਰਸੋਈ ਵਿਚ ਕੰਮ ਕਰਦੇ ਸਮੇਂ ਟਮਾਟਰ ਦਾ ਰਸ ਜਾਂ ਦਹੀਂ ਆਦਿ ਨੂੰ ਚਿਹਰੇ ਤੇ ਗਰਦਨ 'ਤੇ ਲਗਾਓ। ਕੰਮ ਦੇ ਨਾਲ-ਨਾਲ ਚਿਹਰਾ ਵੀ ਸੰਵਰ ਜਾਵੇਗਾ।
ਖ਼ੂਬਸੂਰਤ ਚਮੜੀ ਲਈ ਲਗਾਤਾਰ ਕਸਰਤ ਬੇਹੱਦ ਜ਼ਰੂਰੀ ਹੈ। ਖੂਨ ਸੰਚਾਰ ਤੇਜ਼ ਹੋਣ ਨਾਲ ਸਰੀਰ ਦੀਆਂ ਸਭ ਕੋਸ਼ਿਕਾਵਾਂ ਨੂੰ ਪੋਸ਼ਣ ਮਿਲਦਾ ਹੈ ਤੇ ਚਮੜੀ ਵਿਚ ਨਵੀਂ ਤਾਜ਼ਗੀ ਆਉਂਦੀ ਹੈ। ਇਸ ਲਈ ਹਰ ਰੋਜ਼ ਸੈਰ ਨੂੰ ਜਾਓ, ਯੋਗਾ ਅਭਿਆਸ ਜਾਂ ਕੋਈ ਵੀ ਹਲਕੀ ਕਸਰਤ ਕਰੋ।
ਖ਼ੁਸ਼ਕ ਚਮੜੀ 'ਤੇ ਹਮੇਸ਼ਾ ਮਾਈਸਚਰਾਈਜ਼ਰ ਵਾਲੇ ਫਾਊਂਡੇਸ਼ਨ ਦੀ ਵਰਤੋਂ ਕਰੋ। ਮੇਕਅਪ ਜ਼ਿਆਦਾ ਦੇਰ ਤੱਕ ਟਿਕਿਆ ਰਹੇ, ਇਸ ਲਈ ਮੇਕਅੱਪ ਕਰਨ ਤੋਂ ਪਹਿਲਾਂ ਚਿਹਰਾ ਠੰਢੇ ਪਾਣੀ ਨਾਲ ਦੋਵੋ ਜਾਂ ਬਰਫ਼ ਦਾ ਟੁਕੜਾ ਚਿਹਰੇ 'ਤੇ ਮਲੋ।
ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਲਈ ਉਨ੍ਹਾਂ 'ਤੇ ਚੈਪਸਿਟਕ ਜਾਂ ਲਿਪ ਗਾਰਡ ਲਗਾਓ। ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਗੈਲਸਰੀਨ ਵਿਚ ਲਾਲ ਗੁਲਾਬ ਦੀਆਂ ਪੱਤੀਆਂ ਪੀਹ ਕੇ ਬੁੱਲ੍ਹਾਂ 'ਤੇ ਲਗਾਓ।
ਜੇਕਰ ਹੱਥਾਂ ਦੇ ਨਹੁੰ ਛੇਤੀ ਟੁੱਟਦੇ ਹਨ ਤਾਂ ਭੋਜਨ ਵਿਚ ਕੈਲਸ਼ੀਅਮ ਵਾਲੇ ਖਾਣ ਵਾਲੇ ਪਦਾਰਥਾਂ ਨੂੰ ਜ਼ਿਆਦਾ ਸ਼ਾਮਿਲ ਕਰੋ। ਨਹੁੰਆਂ 'ਤੇ ਨਿੰਬੂ ਦੇ ਛਿਲਕੇ ਰਗੜੋ ਤੇ ਰਾਤ ਨੂੰ ਲਗਾਤਾਰ ਜੈਤੂਨ ਦੇ ਤੇਲ ਨਾਲ ਨਹੁੰਆਂ ਦੀ ਮਾਲਿਸ਼ ਕਰੋ।
ਧੁੱਪ ਦੇ ਜ਼ਿਆਦਾ ਸੰਪਰਕ ਵਿਚ ਰਹਿਣ ਦੀ ਵਜ੍ਹਾ ਨਾਲ ਚਮੜੀ ਦਾ ਰੰਗ ਕਾਲਾ ਪੈ ਸਕਦਾ ਹੈ, ਇਸ ਲਈ ਤੇਜ਼ ਧੁੱਪ ਤੋਂ ਬਚੋ। ਘਰ ਤੋਂ ਬਾਹਰ ਨਿਕਲਦੇ ਸਮੇਂ ਚਮੜੀ ਦੀ ਸੁਰੱਖਿਆ ਲਈ ਚਿਹਰੇ ਤੇ ਹੋਰ ਖੁੱਲ੍ਹੇ ਅੰਗਾਂ 'ਤੇ ਸਨਸਕ੍ਰੀਨ ਲੋਸ਼ਨ ਜ਼ਰੂਰ ਲਗਾਓ। ਇਸ ਤੋਂ ਇਲਾਵਾ ਚਮੜੀ ਨੂੰ ਹਰ ਰੋਜ਼ ਕੱਚੇ ਦੁੱਧ ਨਾਲ ਸਾਫ਼ ਕਰੋ। ਇਸ ਨਾਲ ਚਮੜੀ ਦੇ ਰੰਗ ਵਿਚ ਨਿਖਾਰ ਆਵੇਗਾ।

Ad Position 22
No active advertisement
ਪਿਛਲੀ ਖ਼ਬਰ ਸਵਾਦੀ ਚਟਣੀਆਂ ਅਗਲੀ ਖ਼ਬਰ ਮਾਪਿਆਂ ਦੇ ਅਸੂਲਾਂ ਅਨੁਸਾਰ ਚੱਲੋ ਅਤੇ ਕਾਮਯਾਬੀ ਦਾ ਪੱਲਾ ਫੜੋ
Ad Position 24