ਪਪੀਤੇ ਦੀ ਚਟਨੀ
ਸਮੱਗਰੀ : ਇਕ ਕਿ.ਗ੍ਰਾ. ਕੱਦੂਕਸ ਕੀਤਾ ਹੋਇਆ ਪਪੀਤਾ, 750 ਗ੍ਰਾਮ ਗੁੜ,500 ਗ੍ਰਾਮ ਸਿਰਕਾ, 25 ਗ੍ਰਾਮ ਸੌਂਫ, 25 ਗ੍ਰਾਮ ਧਨੀਆ, 25 ਗ੍ਰਾਮ ਪੀਸੀ ਹੋਈ ਮਿਰਚ, 10 ਗ੍ਰਾਮ ਮੇਥੀ, ਨਮਕ ਸਵਾਦ ਅਨੁਸਾਰ, 1 ਵੱਡਾ ਚਮਚ ਗਰਮ ਮਸਾਲਾ।
ਵਿਧੀ : ਸਭ ਮਸਾਲਿਆਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਭੁੰਨ ਲਓ। ਫਿਰ ਗੁੜ ਤੇ ਕੱਦੂਕਸ ਕੀਤੇ ਹੋਏ ਪਪੀਤੇ ਨੂੰ ਇਕ ਭਾਂਡੇ ਵਿਚ ਪਕਾਓ। ਜਦੋਂ ਪਪੀਤਾ ਚੰਗੀ ਤਰ੍ਹਾਂ ਗਲ਼ ਜਾਵੇ ਤੇ ਉਸ ਵਿਚ ਪਾਣੀ ਬਾਕੀ ਨਾ ਰਹੇ ਤਾਂ ਨਮਕ ਮਿਲਾ ਕੇ ਸੇਕ ਤੋਂ ਥੱਲੇ ਲਾਹ ਲਓ। ਘੜੇ ਦੇ ਆਕਾਰ ਵਾਲੇ ਭਾਂਡੇ ਵਿਚ ਇਸ ਨੂੰ ਰੱਖ ਕੇ ਸਿਰਕਾ ਪਾ ਕੇ ਕੁਝ ਸਮੇਂ ਤੱਕ ਉਸ ਨੂੰ ਧੁੱਪ ਵਿਚ ਰੱਖੋ। ਉੱਪਰ ਤੋਂ ਗਰਮ ਮਸਾਲਾ ਪਾ ਦਿਉ। ਸਵਾਦੀ ਚਟਨੀ ਤਿਆਰ ਹੈ।
ਟਮਾਟਰ, ਮੂਲੀ ਦੀ ਚਟਣੀ
ਸਮੱਗਰੀ : 4 ਟਮਾਟਰ, 1 ਵੱਡੀ ਮੂਲੀ (ਲਗਭਗ 250 ਗ੍ਰਾਮ), 2 ਹਰੀਆਂ ਮਿਰਚਾਂ, 4 ਤੋਂ 6 ਕਲੀਆਂ ਲਸਣ, ਇਕ ਛੋਟਾ ਟੁਕੜਾ ਅਦਰਕ, ਨਮਕ ਸਵਾਦ ਅਨੁਸਾਰ, ਲਾਲ ਮਿਰਚ ਸਵਾਦ ਅਨੁਸਾਰ, ਅੱਧਾ ਛੋਟਾ ਚਮਚ ਗਰਮ ਮਸਾਲਾ।
ਵਿਧੀ : ਟਮਾਟਰ, ਮੂਲੀ, ਹਰੀਆਂ ਮਿਰਚਾਂ, ਧੋ ਕੇ ਪੂੰਝ ਲਓ। ਫਿਰ ਇਨ੍ਹਾਂ ਨੂੰ ਕੱਟ ਕੇ ਰੱਖ ਲਓ। ਲਸਣ ਅਤੇ ਅਦਰਕ ਛਿੱਲ ਕੇ ਬਾਰੀਕ ਕੱਟ ਲਓ। ਮਿਕਸੀ ਵਿਚ ਸਣ, ਅਦਰਕ, ਹਰੀਆਂ ਮਿਰਚਾਂ, ਮੂਲੀ ਪਾ ਕੇ ਮਿਕਸ ਕਰ ਲਓ। ਜਦੋਂ ਅੱਧਾ ਪੀਹ ਹੋ ਜਾਵੇ ਤਾਂ ਕੱਟੇ ਹੋਏ ਟਮਾਟਰ ਪਾ ਕੇ ਮਿਕਸੀ ਚਲਾਓ। ਜਦੋਂ ਸਭ ਚੀਜ਼ਾਂ ਇਕਸਾਰ ਮਿਲ ਜਾਣ ਤਾਂ ਮਿਕਸੀ ਬੰਦ ਕਰਕੇ ਨਮਕ, ਲਾਲ ਮਿਰਚ ਅਤੇ ਗਰਮ ਮਸਾਲਾ ਪਾਓ। ਇਕ ਮਿੰਟ ਲਈ ਮਿਕਸੀ ਚਲਾਓ ਤਾਂ ਕਿ ਮਸਾਲੇ ਉਸ ਵਿਚ ਚੰਗੀ ਤਰ੍ਹਾਂ ਮਿਕਸ ਹੋ ਜਾਣ। ਤਿਆਰ ਹੈ ਮੂਲੀ, ਟਮਾਟਰ ਦੀ ਚਟਨੀ।
ਸਵਾਦੀ ਚਟਣੀਆਂ
ਅਜੀਤ ਡੈਸਕ
26-02-2026