ਵਾਸ਼ਿੰਗ ਮਸ਼ੀਨ ਭਾਵ ਕੱਪੜੇ ਧੋਣ ਵਾਲੀ ਮਸ਼ੀਨ ਵਿਚ ਦਿੱਤੇ ਗਏ ਨਿਰਦੇਸ਼ਾਂ ਦੀ ਸਾਵਧਾਨੀ ਨਾਲ ਪਾਲਣਾ ਕਰੋ। ਉਸ ਦੇ ਨਾਲ ਮਿਲਣ ਵਾਲੇ ਵਾਰੰਟੀ/ਗਾਰੰਟੀ ਕਾਰਡ ਨੂੰ ਸਾਵਧਾਨੀ ਤੋਂ ਸੁਰੱਖਿਅਤ ਥਾਂ 'ਤੇ ਸੰਭਾਲ ਕੇ ਰੱਖੋ।
ਵਾਸ਼ਿੰਗ ਮਸ਼ੀਨ ਦੀ ਵਰਤੋਂ ਦੇ ਬਾਅਦ ਉਸ ਨੂੰ ਸਾਫ਼ ਕਰਕੇ ਸੁਕਾਓ ਅਤੇ ਧਿਆਨ ਨਾਲ ਸੁਰੱਖਿਅਤ ਥਾਂ 'ਤੇ ਰੱਖੋ। ਵਾਸ਼ਿੰਗ ਮਸ਼ੀਨ ਵਿਚ ਸਸਤਾ ਘਟੀਆ ਡਿਟਰਜੈਂਟ ਤੇ ਖਾਰੇ ਪਾਣੀ ਦੀ ਵਰਤੋਂ ਨਾ ਕਰੋ। ਕਦੀ ਵੀ ਇਸ ਦਾ ਸਪਨਿਰ (ਕੱਪੜੇ ਸੁਕਾਉਣ ਵਾਲਾ ਪਾਸਾ) ਖਾਲੀ ਨਾ ਚੱਲਣ ਦਿਓ।
ਇਸ ਵਿਚ ਇਸ ਦੀ ਤਾਕਤ ਅਨੁਸਾਰ ਹੀ ਕੱਪੜੇ ਪਾਓ। ਤੁੰਨ-ਤੁੰਨ ਕੇ ਕੱਪੜੇ ਪਾਉਣ ਦੀ ਗ਼ਲਤੀ ਨਾ ਕਰੋ।
ਬਹੁਤ ਗੰਦੇ ਤੌਲੀਏ, ਅੰਦਰਲੇ ਕੱਪੜੇ, ਰੋਗੀ ਤੇ ਬੱਚਿਆਂ ਦੇ ਕੱਪੜੇ (ਨੈਪੀਜ) ਵੱਖਰੇ ਧੋਵੋ। ਸਫ਼ੇਦ ਤੇ ਰੰਗੀਨ ਕੱਪੜੇ ਇਕੱਠੇ ਨਾ ਪਾਓ। ਇਸੇ ਤਰ੍ਹਾਂ ਜਰੀਦਾਰ, ਸਲਮਾ ਸਿਤਾਰੇ ਤੇ ਕੱਚ ਦੀ ਕਸ਼ੀਦਾਕਾਰੀ ਵਾਲੇ ਕੱਪੜੇ ਵੀ ਇਸ ਵਿਚ ਨਾ ਧੋਵੋ।
ਸਮੇਂ-ਸਮੇਂ 'ਤੇ ਵਾਸ਼ਿੰਗ ਮਸ਼ੀਨ ਵਿਚ ਬਲੀਚਿੰਗ ਪਾਊਡਰ ਪਾ ਕੇ ਸਾਦੇ ਪਾਣੀ ਭਰ ਕੇ ਬਟਨ ਚਲਾ ਦਿਓ। ਥੋੜ੍ਹੀ ਦੇਰ ਬਾਅਦ ਬਟਨ ਬੰਦ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਵਾਸ਼ਿੰਗ ਮਸ਼ੀਨ ਸੰਕ੍ਰਮਣ ਮੁਕਤ ਹੋ ਜਾਵੇਗੀ। ਡਸਟ ਬਾਸਕੇਟ (ਕੂੜੇ ਵਾਲੀ ਥੈਲੀ) ਨੂੰ ਸਮੇਂ-ਸਮੇਂ 'ਤੇ ਸਾਫ਼ ਕਰਦੇ ਰਹੋ। ਬਹੁਤ ਗੰਦੇ ਕਾਲਰ ਤੇ ਆਸਤੀਨ ਵਾਲੇ ਕੱਪੜਿਆਂ ਨੂੰ ਵਾਸ਼ਿੰਗਟਨ ਮਸ਼ੀਨ ਵਿਚ ਪਾਉਣ ਤੋਂ ਪਹਿਲਾਂ ਉਸ ਨੂੰ ਡਿਟਰਜੈਂਟ ਦੇ ਘੋਲ ਤੇ ਪਲਾਸਟਿਕ ਦੇ ਬਰੁਸ਼ ਨਾਲ ਹਲਕਾ ਜਿਹਾ ਰਗੜ ਦਿਓ।
ਜਦੋਂ ਤੁਸੀਂ ਚਲਾਓ ਵਾਸ਼ਿੰਗ ਮਸ਼ੀਨ
ਅਜੀਤ ਡੈਸਕ
26-02-2026