14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਚੁੱਪ ਤਾਕਤ ਤੋਂ ਸਮਾਜ ਦੀ ਮਜ਼ਬੂਤ ਨੀਂਹ ਤੱਕ

Ad Position 21
No active advertisement
ਅਜੀਤ ਡੈਸਕ 26-02-2026

ਘਰੇਲੂ ਔਰਤ ਦਾ ਦਰਜਾ ਅਕਸਰ ਘਰ ਦੀਆਂ ਚਾਰ ਦੀਵਾਰਾਂ ਤੱਕ ਹੀ ਸੀਮਤ ਕਰ ਦਿੱਤਾ ਜਾਂਦਾ ਹੈ, ਪਰ ਅਸਲ ਵਿਚ ਉਹ ਪੂਰੇ ਪਰਿਵਾਰ ਦੀ ਰੂਹ ਹੁੰਦੀ ਹੈ। ਉਸ ਦੇ ਬਿਨਾਂ ਘਰ ਸਿਰਫ਼ ਇਕ ਢਾਂਚਾ ਹੈ ਨਾ ਉਸ ਵਿਚ ਸਨੇਹ ਹੁੰਦਾ ਹੈ, ਨਾ ਸਾਂਝ, ਨਾ ਹੀ ਸਥਿਰਤਾ। ਫਿਰ ਵੀ ਸਮਾਜ ਵਿਚ ਘਰੇਲੂ ਔਰਤ ਦੀ ਮਿਹਨਤ ਨੂੰ ਅਕਸਰ 'ਕੁਝ ਨਹੀਂ ਕਰਦੀ' ਕਹਿ ਕੇ ਘੱਟ ਅੰਕਿਆ ਜਾਂਦਾ ਹੈ। ਇਥੇ ਹੀ ਉਸ ਦੇ ਾਤਮ-ਸਨਮਾਨ ਨੂੰ ਸਭ ਤੋਂ ਵੱਡੀ ਚੋਟ ਪੈਂਦੀ ਹੈ। ਅਕਸਰ ਘਰੇਲੂ ਔਰਤ ਆਪਣੀਆਂ ਇੱਛਾਵਾਂ ਨੂੰ ਪਿੱਛੇ ਧੱਕ ਦਿੰਦੀ ਹੈ। 'ਘਰ ਪਹਿਲਾਂ, ਮੈਂ ਬਾਅਦ ਵਿਚ' ਇਹ ਸੋਚ ਹੌਲੀ-ਹੌਲੀ ਉਸ ਦੇ ਅੰਦਰਲੇ ਆਤਮ-ਸਨਮਾਨ ਨੂੰ ਕਮਜ਼ੋਰ ਕਰ ਦਿੰਦੀ ਹੈ। ਜਦੋਂ ਉਸ ਦੀ ਰਾਇ ਨੂੰ ਅਣਦੇਖਾ ਕੀਤਾ ਜਾਂਦਾ ਹੈ, ਉਸ ਦੇ ਫ਼ੈਸਲਿਆਂ ਨੂੰ ਘੱਟ ਆਂਕਿਆ ਜਾਂਦਾ ਹੈ ਜਾਂ ਉਸ ਨੂੰ ਸਿਰਫ਼ ਹੁਕਮ ਮੰਨਮ ਵਾਲੀ ਸਮਝਿਆ ਜਾਂਦਾ ਹੈ, ਤਦੋਂ ਉਹ ਅੰਦਰੋਂ ਟੁੱਟਣ ਲੱਗਦੀ ਹੈ। ਇਹ ਟੁੱਟਣ ਚੁੱਪ ਹੁੰਦੀ ਹੈ, ਪਰ ਇਸ ਦੇ ਅਸਰ ਡੂੰਘੇ ਹੁੰਦੇ ਹਨ। ਆਤਮ-ਸਨਮਾਨ ਦੀ ਰੱਖਿਆ ਲਈ ਸਭ ਤੋਂ ਪਹਿਲਾਂ ਘਰੇਲੂ ਔਰਤ ਨੂੰ ਆਪਣੇ-ਆਪ ਨੂੰ ਸਮਝਣਾ ਪੈਂਦਾ ਹੈ। ਉਸ ਨੂੰ ਇਹ ਮੰਨਣਾ ਪਵੇਗਾ ਕਿ ਉਹ ਕਿਸੇ ਤੋਂ ਘੱਟ ਨਹੀਂ। ਉਸ ਦਾ ਕੰਮ ਘਰ ਚਲਾਉਣਾ ਨਹੀਂ, ਬਲਕਿ ਜ਼ਿੰਦਗੀ ਨੂੰ ਸੰਭਾਲਣਾ ਹੈ। ਆਪਣੇ ਫ਼ੈਸਲਿਆਂ ਵਿਚ ਭਾਗੀਦਾਰੀ, ਆਪਣੇ ਵਿਚਾਰ ਨਿਡਰ ਹੋ ਕੇ ਰੱਖਣਾ ਅਤੇ 'ਨਹੀਂ' ਕਹਿਣ ਦੀ ਹਿੰਮਤ ਇਹ ਸਭ ਆਤਮ-ਸਨਮਾਨ ਦੇ ਅਹਿਮ ਪਹਿਲੂ ਹਨ। ਅੱਜ ਦੇ ਸਮੇਂ ਵਿਚ ਜਦੋਂ ਔਰਤ ਹਰ ਖੇਤਰ ਵਿਚ ਅੱਗੇ ਵੱਧ ਰਹੀ ਹੈ, ਘਰੇਲੂ ਔਰਤ ਨੂੰ ਪਿੱਛੇ ਨਹੀਂ ਛੱਡਿਆ ਜਾ ਸਕਦਾ। ਉਸ ਦੀ ਪਛਾਣ ਸਿਰਫ਼ 'ਘਰ ਵਾਲੀ' ਨਹੀਂ, ਬਲਕਿ ਇਕ ਸੋਚਵਾਨ, ਸਮਰੱਥ ਅਤੇ ਆਤਮ-ਸਨਮਾਨ ਵਾਲੀ ਔਰਤ ਹੋਣੀ ਚਾਹੀਦੀ ਹੈ। ਜਦੋਂ ਉਹ ਆਪਣੇ ਅਸਤਿਤਵ ਨੂੰ ਮਾਣ ਨਾਲ ਸਵੀਕਾਰ ਕਰਦੀ ਹੈ, ਉਦੋਂ ਉਹ ਕਿਸੇ ਤੋਂ ਮੰਗਦੀ ਨਹੀਂ, ਸਗੋਂ ਆਪਣਾ ਹੱਕ ਆਪਣੇ-ਆਪ ਬਣਾਉਂਦੀ ਹੈ। ਘਰੇਲੂ ਔਰਤ ਦਾ ਆਤਮ-ਸਨਮਾਨ ਘਰ ਦੀ ਖਾਮੋਸ਼ ਤਾਕਤ ਹੈ। ਜਦੋਂ ਇਹ ਤਾਕਤ ਮਜ਼ਬੂਤ ਹੁੰਦੀ ਹੈ, ਪਰਿਵਾਰ, ਸਮਾਜ ਅਤੇ ਆਉਣ ਵਾਲੀ ਪੀੜ੍ਹੀ ਸਭ ਸੁਰੱਖਿਅਤ ਤੇ ਸੰਤੁਲਿਤ ਬਣਦੇ ਹਨ। ਘਰੇਲੂ ਔਰਤ ਨੂੰ ਇੱਜ਼ਤ ਦੇਣਾ ਅਹਿਸਾਨ ਨਹੀਂ, ਇਹ ਸਮਾਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ।

-ਭਿੰਡਰਾਂ ਸੰਗਰੂਰ। ਮੋਬਾਈਲ : 76260-53712

Ad Position 22
No active advertisement
ਪਿਛਲੀ ਖ਼ਬਰ ਖ਼ਤਰਨਾਕ ਹੈ 'ਹਾਈ ਰਿਸਕ ਪ੍ਰੈਗਨੈਂਸੀ' ਦਰ ਦਾ ਵਧਣਾ ਅਗਲੀ ਖ਼ਬਰ ਜਦੋਂ ਤੁਸੀਂ ਚਲਾਓ ਵਾਸ਼ਿੰਗ ਮਸ਼ੀਨ
Ad Position 24