03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਅੱਜ ਦੇ ਸਮਾਜ ਲਈ ਚੁਣੌਤੀ ਬਣਦੇ ਜਾ ਰਹੇ ਨੇ ਤਲਾਕ

Ad Position 21
No active advertisement
ਅਜੀਤ ਡੈਸਕ 28-05-2026

 ਅੱਜ ਦਾ ਸਮਾਜ ਬੜੀ ਹੀ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਬਦਲਦੇ ਸਮਾਜ 'ਚ ਅੱਜ ਦੇ ਲੋਕਾਂ ਦੀ ਜੀਵਨ ਸ਼ੈਲੀ, ਸੋਚ ਅਤੇ ਰਿਸ਼ਤਿਆਂ ਦੇ ਜਿਊਣ ਦਾ ਢੰਗ ਪਹਿਲਾਂ ਨਾਲੋਂ ਕਾਫ਼ੀ ਵੱਖਰੇ ਹੋ ਚੁੱਕੇ ਹਨ। ਇਸ ਬਦਲਾਅ ਦੇ ਨਾਲ ਇੱਕ ਹੋਰ ਗੰਭੀਰ ਸਮੱਸਿਆ ਵੀ ਵਧਦੀ ਜਾ ਰਹੀ ਹੈ, ਜੋ ਕਿ ਇਨਸਾਨੀ ਰਿਸ਼ਤਿਆ ਨੂੰ ਖੋਖਲਾ ਕਰਦੀ ਜਾ ਰਹੀ ਹੈ, ਜਿਵੇਂ ਕੀ ਪਤੀ-ਪਤਨੀ ਵਿਚਕਾਰ ਵਧ ਰਹੇ ਤਲਾਕ। ਜੇਕਰ ਪਿਛਲੇ ਸਮਿਆਂ ਵੱਲ ਨਿਗ੍ਹਾ ਮਾਰੀਏ ਤਾਂ ਪਹਿਲਾਂ ਵਿਆਹ ਨੂੰ ਇੱਕ ਪਵਿੱਤਰ ਅਤੇ ਜ਼ਿੰਦਗੀ ਭਰ ਦਾ ਰਿਸ਼ਤਾ ਮੰਨਿਆ ਜਾਂਦਾ ਸੀ, ਪਰ ਅੱਜ ਛੋਟੀਆਂ-ਛੋਟੀਆਂ ਗੱਲਾਂ ਕਾਰਨ ਵੀ ਰਿਸ਼ਤੇ ਟੁੱਟ ਰਹੇ ਹਨ। ਇਹ ਸਿਰਫ਼ ਦੋ ਵਿਅਕਤੀਆਂ ਦੀ ਵੱਖਰੇ ਹੋਣ ਦੀ ਘਟਨਾ ਨਹੀਂ ਹੁੰਦੀ, ਸਗੋਂ ਇਸ ਦਾ ਸਭ ਤੋਂ ਵੱਡਾ ਅਸਰ ਬੱਚਿਆਂ ਦੇ ਭਵਿੱਖ ਅਤੇ ਪੂਰੇ ਸਮਾਜ 'ਤੇ ਪੈਂਦਾ ਹੈ।
ਅੱਜ ਜੋਂ ਤਲਾਕ ਹੋ ਰਹੇ ਹਨ, ਇਨ੍ਹਾਂ ਦੇ ਪਿੱਛੇ ਕਈ ਕਾਰਨ ਹਨ ਜਿਵੇਂ ਕਿ ਅੱਜ ਦੇ ਜੀਵਨ ਵਿਚ ਪਤੀ-ਪਤਨੀ ਸਹਿਣਸ਼ੀਲਤਾ ਦੀ ਘਾਟ, ਆਪਸੀ ਵਿਸ਼ਵਾਸ ਦੀ ਕਮੀ, ਗੁੱਸਾ, ਹੰਕਾਰ, ਆਰਥਿਕ ਦਬਾਅ ਅਤੇ ਪਰਿਵਾਰਕ ਸਮਝ ਦੀ ਘਾਟ ਮੁੱਖ ਕਾਰਨ ਬਣ ਰਹੇ ਹਨ। ਕਈ ਵਾਰ ਸੋਸ਼ਲ ਮੀਡੀਆ ਅਤੇ ਦੂਜਿਆਂ ਨਾਲ ਤੁਲਨਾ ਕਰਨ ਦੀ ਆਦਤ ਵੀ ਰਿਸ਼ਤਿਆਂ ਵਿਚ ਦੂਰੀ ਪੈਦਾ ਕਰਦੀ ਹੈ ਅਤੇ ਪਰਿਵਾਰ ਵਿਚ ਕਲੇਸ਼ ਦਾ ਕਾਰਨ ਬਣਦੇ ਹਨ। ਦੂਸਰੇ ਪਾਸੇ ਜੇਕਰ ਪਤੀ-ਪਤਨੀ ਇੱਕ ਦੂਜੇ ਨੂੰ ਸਮਝਣ ਦੀ ਬਜਾਏ ਆਪਣੀ ਗੱਲ ਮਨਵਾਉਣ ਨੂੰ ਵੱਧ ਮਹੱਤਵ ਦੇਣ ਲੱਗ ਪੈਂਦੇ ਹਨ। ਜਦੋਂ ਰਿਸ਼ਤਿਆਂ ਵਿਚ ਪਿਆਰ, ਸਹਿਣਸ਼ੀਲਤਾ ਅਤੇ ਗੱਲਬਾਤ ਘੱਟ ਹੋ ਜਾਂਦੀ ਹੈ, ਤਾਂ ਤਲਾਕ ਦੀ ਨੌਬਤ ਆ ਜਾਂਦੀ ਹੈ। ਇਸ ਤਲਾਕ ਦਾ ਸਭ ਤੋਂ ਵੱਡਾ ਨੁਕਸਾਨ ਬੱਚਿਆਂ ਨੂੰ ਅਤੇ ਪਿੱਛੇ ਪਰਿਵਾਰਕ ਮੈਬਰਾਂ ਨੂੰ ਝੱਲਣਾ ਪੈਂਦਾ ਹੈ। ਮਾਪਿਆਂ ਦੇ ਵੱਖ ਹੋਣ ਨਾਲ ਬੱਚਿਆਂ ਦਾ ਮਨੋਵਿਗਿਆਨਕ ਸੰਤੁਲਨ ਪ੍ਰਭਾਵਿਤ ਹੁੰਦਾ ਹੈ। ਉਹ ਆਪਣੇ-ਆਪ ਨੂੰ ਇਕੱਲਾ ਅਤੇ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਨ। ਕਈ ਬੱਚੇ ਡਰ, ਤਣਾਅ ਅਤੇ ਉਦਾਸੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦੀ ਪੜ੍ਹਾਈ, ਸੁਭਾਅ ਅਤੇ ਭਵਿੱਖ 'ਤੇ ਵੀ ਮਾੜਾ ਅਸਰ ਪੈਂਦਾ ਹੈ। ਕੁਝ ਬੱਚੇ ਗਲਤ ਸੰਗਤ ਵਿਚ ਪੈ ਜਾਂਦੇ ਹਨ, ਜਦ ਕਿ ਕੁਝ ਅੰਦਰੋ-ਅੰਦਰੀ ਹੀ ਘੁੱਟਦੇ ਰਹਿੰਦੇ ਹਨ। ਇਸ ਤਲਾਕ ਦਾ ਹੱਲ ਵੀ ਸਮਝਦਾਰੀ ਅਤੇ ਸਹਿਣਸ਼ੀਲਤਾ ਵਿਚ ਹੀ ਹੈ। ਪਤੀ-ਪਤਨੀ ਨੂੰ ਚਾਹੀਦਾ ਹੈ ਕਿ ਉਹ ਹਰ ਮੁਸ਼ਕਿਲ ਨੂੰ ਸ਼ਾਂਤੀ ਅਤੇ ਗੱਲਬਾਤ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਨ। ਪਰਿਵਾਰ ਦੇ ਵੱਡਿਆਂ ਦੀ ਸਲਾਹ ਅਤੇ ਆਪਸੀ ਆਦਰ ਵੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੇ ਹਨ। ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ, ਹਰ ਫੈਸਲਾ ਸੋਚ-ਸਮਝ ਕੇ ਲੈਣਾ ਚਾਹੀਦਾ ਹੈ। ਰਿਸ਼ਤੇ ਪਿਆਰ, ਵਿਸ਼ਵਾਸ ਅਤੇ ਸਮਝ ਅਤੇ ਪਤੀ ਪਤਨੀ ਦੀ ਸਿਆਣਪ ਨਾਲ ਚੱਲਦੇ ਹਨ, ਨਾ ਕਿ ਗੁੱਸੇ, ਹੰਕਾਰ ਨਾਲ ਨਾ ਹੀ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਨਾਲ ਰਿਸ਼ਤੇ ਕਦੇ ਵੀ ਬਰਾਬਰ ਨਹੀਂ ਨਿਭਦੇ। ਆਓ ਸਾਰੇ ਰਲ ਕੇ ਇਸ ਸਮਾਜ ਨੂੰ ਸੁੰਦਰ ਬਣਾਉਣ ਲਈ ਇਹ ਦੁਆਵਾਂ ਕਰੀਏ ਤੇ ਸਮਝੀਏ ਕਿ ਪਤੀ-ਪਤਨੀ ਦਾ ਰਿਸ਼ਤਾ ਸਮਾਜ ਦੀ ਮਜ਼ਬੂਤ ਨੀਂਹ ਹੁੰਦਾ ਹੈ। ਜੇ ਇਹ ਨੀਂਹ ਕਮਜ਼ੋਰ ਹੋਵੇਗੀ ਤਾਂ ਸਮਾਜ ਅਤੇ ਆਉਣ ਵਾਲੀ ਨਵੀਂ ਪੀੜ੍ਹੀ 'ਤੇ ਵੀ ਇਸ ਦਾ ਬਹੁਤ ਮਾੜਾ ਅਸਰ ਹੋਵੇਗਾ। ਇਸ ਲਈ ਹਰ ਕਿਸੇ ਨੂੰ ਰਿਸ਼ਤਿਆਂ ਦੀ ਮਹੱਤਤਾ ਸਮਝਣੀ ਚਾਹੀਦੀ ਹੈ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਪਰਿਵਾਰਕ ਇਕੱਤਰਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਖੁਸ਼ਹਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ।
(ਸ੍ਰੀ ਫ਼ਤਹਿਗੜ੍ਹ ਸਾਹਿਬ)

ਮੋਬਾਈਲ : 98550-36444

Ad Position 22
No active advertisement
ਪਿਛਲੀ ਖ਼ਬਰ ਗਰਮੀਆਂ ਦਾ ਪਹਿਰਾਵਾ ਇਹੋ ਜਿਹਾ ਅਗਲੀ ਖ਼ਬਰ ਸਲਾਇਟ ਐਲੂਮਨੀ ਐਸੋਸੀਏਸ਼ਨ ਦੇ ਸੱਤਵੇਂ ਚੈਪਟਰ ਦਾ ਗਠਨ <br/>
Ad Position 24