15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾ ਦਿੰਦੇ ਹਨ ਆਕਰਸ਼ਕ 'ਹੈਂਡਬੈਗ'

Ad Position 21
No active advertisement
ਅਜੀਤ ਡੈਸਕ 16-07-2026


ਤੁਹਾਨੂੰ ਆਪਣੇ ਦਫ਼ਤਰ ਜਾਣ ਲਈ ਲੰਚ ਬਾਕਸ ਜਾਂ ਕੁਝ ਫਾਈਲਾਂ ਲਿਜਾਣੀਆਂ ਹਨ ਜਾਂ ਸ਼ਾਪਿੰਗ ਲਈ ਜਾਣਾ ਚਾਹੁੰਦੇ ਹੋ ਜਾਂ ਫਿਰ ਕੋਚਿੰਗ ਜਾਂ ਕਾਲਜ ਜਾਣ ਲਈ ਕਿਤਾਬ ਰੱਖਣੀ ਹੈ ਤਾਂ ਤੁਸੀਂ ਪ੍ਰੇਸ਼ਾਨ ਹੋ ਜਾਂਦੇ ਹੋ ਪਰ ਹੁਣ ਤੁਸੀਂ ਪ੍ਰੇਸ਼ਾਨ ਨਾ ਹੋਵੋ ਕਿਉਂਕਿ ਇਹ ਸਾਮਾਨ ਨੂੰ ਰੱਖਣ ਲਈ ਬਾਜ਼ਾਰ ਵਿਚ ਅਨੇਕ ਟ੍ਰੈਂਡੀ ਹੈਂਡਬੈਗਸ ਮੌਜੂਦ ਹਨ। ਇਹ ਹੈਂਡਬੈਗ ਏਨੇ ਸੁੰਦਰ ਹਨ ਕਿ ਇਨ੍ਹਾਂ ਨੂੰ ਆਪਣੇ ਮੋਢੇ 'ਤੇ ਲਟਕਾਉਣ ਵਿਚ ਤੁਸੀਂ ਫ਼ਖ਼ਰ ਮਹਿਸੂਸ ਕਰੋਗੇ। ਏਨਾ ਹੀ ਨਹੀਂ, ਤੁਸੀਂ ਇਸ ਬੈਗ ਦੇ ਨਾਲ ਮਾਰਡਨ ਵੀ ਲੱਗੋਗੇ।
ਕਰੋਸ਼ੀਏ ਨਾਲ ਬਣੇ ਹੋਏ ਹੈਂਡਬੈਗ ਵੀ ਮਾਰਕੀਟ ਵਿਚ ਮਿਲਦੇ ਹਨ। ਇਨ੍ਹਾਂ ਵਿਚ ਮੋਤੀ ਤੇ ਲੱਕੜੀ ਦੇ ਮੋਤੀ ਪਿਰੋ ਕੇ ਇਨ੍ਹਾਂ ਨੂੰ ਇਕ ਆਕਰਸ਼ਕ ਦਿੱਖ ਦਿੱਤੀ ਜਾਂਦੀ ਹੈ। ਇਸ ਵਿਚ ਛੋਟੀਆਂ-ਛੋਟੀਆਂ ਜੇਬਾਂ ਵੀ ਬਣੀਆਂ ਹੁੰਦੀਆਂ ਹਨ। ਇਹ ਛੋਟੇ-ਵੱਡੇ ਸਭ ਸਾਈਜ਼ ਵਿਚ ਮਿਲ ਜਾਂਦੇ ਹਨ। ਅੰਦਰ ਤੋਂ ਇਨ੍ਹਾਂ ਵਿਚ ਕੱਪੜਾ ਵੀ ਲਗਾ ਦਿੱਤਾ ਜਾਂਦਾ ਹੈ ਤਾਂ ਕਿ ਇਨ੍ਹਾਂ ਦੀ ਟ੍ਰਾਂਸਪਰੈਂਸੀ ਹਟ ਜਾਵੇ।
ਜੀਨਸ ਦੇ ਬਣੇ ਹੋਏ ਡੈਨਿਮ ਹੈਂਡਬੈਗ ਵੀ ਕਾਫ਼ੀ ਆਕਰਸ਼ਕ ਹੁੰਦੇ ਹਨ। ਇਹ ਬੈਗ ਅਨੇਕ ਜੇਬਾਂ ਨਾਲ ਬਣੇ ਹੁੰਦੇ ਹਨ, ਜਿਨ੍ਹਾਂ ਵਿਚ ਛੋਟੇ-ਮੋਟੇ ਸਾਮਾਨ ਆਰਾਮ ਨਾਲ ਰੱਖੇ ਜਾ ਸਕਦੇ ਹਨ। ਇਨ੍ਹਾਂ ਬੈਗਾਂ 'ਤੇ ਆਕਰਸ਼ਕ ਬੱਕਲ ਵੀ ਲੱਗੇ ਹੁੰਦੇ ਹਨ ਜੋ ਇਨ੍ਹਾਂ ਬੈਗਾਂ ਨੂੰ ਇਕ ਟ੍ਰੈਂਡੀ ਦਿੱਖ ਦਿੰਦੇ ਹਨ। ਇਨ੍ਹਾਂ ਬੈਗਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਾਫ਼ੀ ਮਜ਼ਬੂਤ ਹੁੰਦੇ ਹਨ। ਗੰਦਾ ਹੋਣ 'ਤੇ ਇਨ੍ਹਾਂ ਨੂੰ ਘਰ 'ਚ ਹੀ ਸੌਖਿਆਂ ਨਾਲ ਸਾਫ਼ ਵੀ ਕੀਤਾ ਜਾ ਸਕਦਾ ਹੈ।
ਜੂਟ ਦੇ ਬਣੇ ਬੈਗ ਵੀ ਅੱਜਕਲ੍ਹ ਕਾਫ਼ੀ ਫੈਸ਼ਨ ਵਿਚ ਹਨ। ਜਿਵੇਂ ਚਟਾਈ ਬੁਣੀ ਜਾਂਦੀ ਹੈ, ਉਸੇ ਤਰ੍ਹਾਂ ਇਨ੍ਹਾਂ ਬੈਗਾਂ 'ਤੇ ਰੰਗ-ਬਰੰਗੀ ਲੈੱਸ ਅਤੇ ਸਿਤਾਰਿਆਂ ਨਾਲ ਵੀ ਕੰਮ ਕੀਤਾ ਜਾਂਦਾ ਹੈ। ਇਹ ਕੁਦਰਤੀ ਫਾਈਬਰ ਦੇ ਬਣੇ ਹੁੰਦੇ ਹਨ। ਕਿਸੇ ਕਿਸੇ ਥਾਂ 'ਤੇ ਸ਼ੀਸ਼ੇ ਵੀ ਡਿਜ਼ਾਈਨ ਦੀ ਤਰ੍ਹਾਂ ਲਗਾ ਦਿੱਤੇ ਜਾਂਦੇ ਹਨ। ਇਨ੍ਹਾਂ ਬੈਗਾਂ 'ਤੇ ਰੰਗਦਾਰ ਧਾਗਿਆਂ ਨਾਲ ਕੀਤੀ ਗਈ ਕਢਾਈ ਮਨ ਨੂੰ ਮੋਹ ਲੈਂਦੀ ਹੈ। ਇਨ੍ਹਾਂ ਦੇ ਅਨੇਕ ਡਿਜ਼ਾਈਨ ਅਤੇ ਰੰਗ ਬਾਜ਼ਾਰ ਵਿਚ ਮੌਜੂਦ ਹਨ।
ਕੁਝ ਹੈਂਡਬੈਗ ਕੇਨ ਦੇ ਬਣੇ ਹੁੰਦੇ ਹਨ। ਇਨ੍ਹਾਂ ਦੀ ਬੁਣਾਈ ਵੀ ਚਟਾਈ ਦੀ ਤਰ੍ਹਾਂ ਹੀ ਹੁੰਦੀ ਹੈ। ਕੇਨ ਤੋਂ ਬਣੇ ਹੋਣ ਕਾਰਨ ਇਹ ਬੈਗ ਆਕੜੇ ਹੋਏ ਰਹਿੰਦੇ ਹਨ ਪਰ ਦੇਖਣ ਵਿਚ ਕਾਫ਼ੀ ਸੁੰਦਰ ਲਗਦੇ ਹਨ। ਇਨ੍ਹਾਂ ਵਿਚ ਸਾਮਾਨ ਦੀ ਸੇਫਟੀ ਲਈ ਜਿਪ ਵੀ ਲੱਗੀ ਹੁੰਦੀ ਹੈ।
ਇਨ੍ਹਾਂ ਦੇ ਇਲਾਵਾ ਬਾਜ਼ਾਰ ਵਿਚ ਸਿਲਕ, ਸਾਟਨ, ਕਾਟਨ ਅਤੇ ਕੱਪੜੇ ਦੇ ਬਣੇ ਹੈਂਡਬੈਗ ਵੀ ਮਿਲਦੇ ਹਨ। ਇਨ੍ਹਾਂ ਬੈਗਾਂ 'ਤੇ ਰੰਗੇ-ਬਿਰੰਗੇ ਰੇਸ਼ਮੀ ਧਾਗਿਆਂ ਨਾਲ ਕਢਾਈ ਕੀਤੀ ਗਈ ਹੁੰਦੀ ਹੈ। ਉਨ੍ਹਾਂ 'ਤੇ ਸਿਕਵੈਂਸ, ਜਰਦੋਜੀ ਅਤੇ ਸਟੋਨ ਦਾ ਕੰਮ ਕੀਤਾ ਗਿਆ ਹੁੰਦਾ ਹੈ। ਇਹ ਇਨ੍ਹਾਂ ਨੂੰ ਆਕਰਸ਼ਕ ਬਣਾ ਦਿੰਦੇ ਹਨ। ਕੁਝ ਬੈਗਾਂ 'ਤੇ ਘੁੰਗਰੂ ਵੀ ਲੱਗੇ ਹੁੰਦੇ ਹਨ ਜੋ ਦੇਖਣ ਵਿਚ ਕਾਫ਼ੀ ਸੁੰਦਰ ਲਗਦੇ ਹਨ। ਅਨੇਕ ਰੰਗਾਂ ਦੇ ਕੱਪੜਿਆਂ ਦੇ ਛੋਟੇ-ਛੋਟੇ ਟੁਕੜਿਆਂ ਨੂੰ ਵੀ ਮਿਲਾ ਕੇ ਆਕਰਸ਼ਕ ਬੈਗ ਬਣਾਏ ਜਾਂਦੇ ਹਨ। ਬੈਗਾਂ ਨੂੰ ਮੋਢੇ 'ਤੇ ਟੰਗ ਕੇ ਚੱਲਣ ਦਾ ਵੱਖਰਾ ਹੀ ਆਨੰਦ ਹੁੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਸਮਝਦਾਰੀ ਨਾਲ ਬਚਾਓ ਰਸੋਈ ਗੈਸ ਅਗਲੀ ਖ਼ਬਰ ਸੂਬੇ ’ਚ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਮਿਲਿਆ ਵਧੀਆ ਹੁੰਗਾਰਾ, ਨਿਰਧਾਰਤ ਰਕਬੇ ਦਾ 80 ਫ਼ੀਸਦੀ ਟੀਚਾ ਪੂਰਾ
Ad Position 24