15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਮਝਦਾਰੀ ਨਾਲ ਬਚਾਓ ਰਸੋਈ ਗੈਸ

Ad Position 21
No active advertisement
ਅਜੀਤ ਡੈਸਕ 16-07-2026

ਜੇਕਰ ਥੋੜ੍ਹੀ ਜਿਹੀ ਸਮਝਦਾਰੀ ਤੇ ਸਾਵਧਾਨੀ ਵਰਤੀ ਜਾਵੇ ਤਾਂ ਸੌਖਿਆਂ ਹੀ ਗੈਸ ਬਚਾਈ ਜਾ ਸਕਦੀ ਹੈ ਅਤੇ ਆਪਣੇ ਘਰ ਦੇ ਬਜਟ ਦਾ ਖਿਆਲ ਰੱਖਿਆ ਜਾ ਸਕਦਾ ਹੈ। ਆਓ ਜਾਣੀਏ ਗੈਸ ਬਚਾਉਣ ਦੇ ਕੁਝ ਖ਼ਾਸ ਨੁਕਤੇ :
ਅੱਜਕਲ੍ਹ ਬਾਜ਼ਾਰ ਵਿਚ ਮਿਲਣ ਵਾਲੇ ਬ੍ਰਾਂਡੇਡ ਗੈਸ ਸਟੋਵ ਵਿਚ ਬਰਨਰ ਦੇ ਹੇਠਾਂ ਨੋਜਲ ਵਿਚ ਥਰਮੋਲਿਸਿਸ ਦੀ ਮਾਤਰਾ ਘੱਟ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਗੈਸ ਦੀ ਖਪਤ ਘੱਟ ਹੁੰਦੀ ਹੈ, ਅਖੀਰ ਕਿਸੇ ਬ੍ਰਾਂਡੇਡ ਸਟੋਵ ਦੀ ਵਰਤੋਂ ਕੀਤੀ ਜਾਵੇ ਤਾਂ ਚੰਗਾ ਰਹਿੰਦਾ ਹੈ।
ਭੋਜਨ ਬਣਾਉਣ ਤੋਂ ਪਹਿਲਾਂ ਸਾਰੀ ਤਿਆਰੀ ਕਰ ਲਓ, ਉਸ ਤੋਂ ਬਾਅਦ ਹੀ ਗੈਸ ਚਾਲੂ ਕਰੋ।
ਦਾਲਾਂ ਆਦਿ ਪਕਾਉਣ ਤੋਂ ਪਹਿਲਾਂ ਭਿਉਂ ਕੇ ਰੱਖੋ।
ਫਰਿੱਜ ਦਾ ਰੱਖਿਆ ਹੋਇਆ ਸਾਮਾਨ ਸਿੱਧੇ ਗੈਸ 'ਤੇ ਨਾ ਰੱਖੋ, ਸਗੋਂ ਕੁਝ ਸਮਾਂ ਪਹਿਲਾਂ ਹੀ ਬਾਹਰ ਕੱਢ ਕੇ ਰੱਖ ਲਓ।
ਜਿਥੋਂ ਤੱਕ ਸੰਭਵ ਹੋਵੇ ਕੁੱਕਰ ਦੀ ਵਰਤੋਂ ਕਰੋ।
ਕੰਮ ਖ਼ਤਮ ਹੋਣ ਤੋਂ ਬਾਅਦ ਰੈਗੂਲੇਟਰ ਨੂੰ ਜ਼ਰੂਰ ਬੰਦ ਕਰ ਦਿਓ। ਚੁੱਲ੍ਹਾ ਜਿਸ ਥਾਂ ਰੱਖੋ, ਉਹ ਹਮੇਸ਼ਾ ਸਿਲੰਡਰ ਤੋਂ ਉੱਚੀ ਹੋਵੇ।
ਲਗਾਤਾਰ ਹਰ ਸਾਲ ਗੈਸ ਸਟੋਵ ਦੀ ਜਾਂਚ ਕਰਾਓ। ਦੋ ਸਾਲਾਂ ਬਾਅਦ ਗੈਸ ਦਾ ਪਾਈਪ ਬਦਲ ਦਿਓ। ਸਿਲੰਡਰ ਦੀ ਡਿਲੀਵਰੀ ਲੈਣ ਤੋਂ ਪਹਿਲਾਂ ਵਜ਼ਨ ਦਾ ਅੰਦਾਜ਼ਾ ਲਗਾ ਲਓ। ਸਮੇਂ-ਸਮੇਂ 'ਤੇ ਬਰਨਰ ਦੀ ਜਾਂਚ ਕਰਾਉਂਦੇ ਰਹੋ।

Ad Position 22
No active advertisement
ਪਿਛਲੀ ਖ਼ਬਰ ਬਦਲਦੇ ਸੰਗੀਤਕ ਦੌਰ ’ਚ ਅਲੋਪ ਹੋਣ ਕਿਨਾਰੇ ਪੁੱਜੀ ਢਾਡੀ ਕਲਾ ਅਗਲੀ ਖ਼ਬਰ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾ ਦਿੰਦੇ ਹਨ ਆਕਰਸ਼ਕ 'ਹੈਂਡਬੈਗ'
Ad Position 24