27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਾਡੀ ਰਸੋਈ ਅਤੇ ਸੁਆਣੀ

ਸਾਡੀ ਰਸੋਈ ਅਤੇ ਸੁਆਣੀ

Ad Position 21
No active advertisement
ਅਜੀਤ ਡੈਸਕ 27-08-2026

 

ਸੁਆਣੀ ਔਰਤ ਅਤੇ ਰਸੋਈ ਦਾ ਗੂੜ੍ਹਾ ਸੰਬੰਧ ਹੈ | ਅੱਜ ਦੇ ਖਾਣ-ਪੀਣ ਦੇ ਹਾਲਾਤਾਂ ਨੇ ਮਨੁੱਖੀ ਸਿਹਤ ਨਾਲ ਖਿਲਵਾੜ ਕਰਕੇ ਵੰਗਾਰ ਖੜ੍ਹੀ ਕਰਕੇ ਰੱਖੀ ਹੈ | ਇਸ ਨਾਲ ਮਨੁੱਖਤਾ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ | ਸਾਡੇ ਘਰਾਂ ਨੂੰ  ਚਲਾਉਣ ਲਈ ਔਰਤ ਦੀ ਮੁਢਲੀ ਭੂਮਿਕਾ ਹੁੰਦੀ ਹੈ | ਰਸੋਈ ਨਾਲ ਤਾਂ ਸਾਡੇ ਘਰਾਂ ਵਿਚ ਔਰਤ ਦਾ ਜਿਸਮ ਰੂਹ ਵਾਲਾ ਸੁਮੇਲ ਹੁੰਦਾ ਹੈ | ਔਰਤ ਤੋਂ ਬਿਨਾਂ ਚਲਾਈ ਜਾਂਦੀ ਰਸੋਈ ਝੂਠੀ ਜਿਹੀ ਲਗਦੀ ਹੈ | ਸੱਚ ਹੀ ਨਹੀਂ ਆਉਂਦਾ ਕਿ ਕੁਝ ਬਣਿਆ ਹੈ | ਹੁਣ ਹਾਲਾਤ ਅਨੁਸਾਰ ਰਸੋਈ ਚਲਾਉਾਣ ਔਰਤ ਦਾ ਹੁਨਰ ਬਣ ਗਿਆ ਹੈ | ਮਹਿੰਗਾਈ ਤੋਂ ਬਿਨਾਂ ਰਸੋਈ 'ਚ ਬਣਦਾ ਸਾਮਾਨ ਕੀ ਸਿਹਤ ਲਈ ਗੁਣਕਾਰੀ ਹੈ ਕਿ ਨਹੀਂ? ਇਹ ਹੁਣ ਸੁਘੜ ਸੁਆਣੀ ਦੀ ਜ਼ਿੰਮੇਵਾਰੀ ਹੈ | ਰਸੋਈ ਨੂੰ  ਸਿਹਤ ਅਤੇ ਮੈਡੀਕਲ ਦੇ ਦਿ੍ਸ਼ਟੀਕੋਣ ਤੋਂ ਚਲਾਇਆ ਜਾਵੇ | ਔਰਤ ਨੂੰ  ਹੁਣ ਸਮਝਣਾ ਚਾਹੀਦਾ ਹੈ ਕਿ ਸਾਦੀ ਖੁਰਾਕ ਸਾਦੀ ਪੁਸ਼ਾਕ ਜੀਵਨ ਲਈ ਜ਼ਰੂਰੀ ਹੈ |
ਔਰਤ ਕੋਲ ਅਨੇਕਾਂ ਤਰ੍ਹਾਂ ਦੇ ਮਸਾਲੇ ਅਤੇ ਖੱਟੇ-ਮਿੱਠੇ ਪਦਾਰਥ ਰਸੋਈ ਵਿਚ ਹੁੰਦੇ ਹਨ | ਇਨ੍ਹਾਂ ਨੂੰ  ਡਾਕਟਰੀ ਦਿ੍ਸ਼ਟੀਕੋਣ ਤੋਂ ਵਰਤਣਾ ਚਾਹੀਦਾ ਹੈ | ਸਿਰਫ਼ ਇਸ ਨਾਲ ਹੀ ਔਰਤ ਕਈ ਕੁਝ ਸੁਰੱਖਿਅਤ ਕਰ ਸਕਦੀ ਹੈ | ਅੱਜ ਦੇ ਜ਼ਮਾਨੇ ਵਿਚ ਇਹ ਜਾਣਕਾਰੀ ਨੈੱਟ 'ਤੇ ਸੋਸ਼ਲ ਮੀਡੀਆ ਤੋਂ ਅਸਾਨੀ ਨਾਲ ਮਿਲ ਜਾਂਦੀ ਹੈ | ਕੁਝ ਬਿਮਾਰੀਆਂ ਰਸੋਈ 'ਤੇ ਸਿੱਧੇ ਰੂਪ ਵਿਚ ਨਿਰਭਰ ਕਰਦੀਆਂ ਹਨ | ਇਨ੍ਹਾਂ ਨੂੰ  ਕਾਬੂ ਕਰਨ ਲਈ ਔਰਤ ਸੰਤੁਲਿਤ ਭੋਜਨ ਤਿਆਰ ਕਰਕੇ ਘਰ ਨੂੰ  ਨਿਰੋਗੀ ਰੱਖ ਸਕਦੀ ਹੈ |
ਪੇਟ ਗੈਸ, ਨਜ਼ਲਾ, ਖੰਘ, ਬਲੱਡ ਪ੍ਰੈੱਸ਼ਰ ਆਦਿ ਕਈ ਬਿਮਾਰੀਆਂ ਹਨ, ਜਿਨ੍ਹਾਂ ਨੂੰ  ਕਾਬੂ ਜਾਂ ਖ਼ਤਮ ਕਰਨ ਲਈ ਰਸੋਈ ਵਿਚ ਹੀ ਸਾਮਾਨ ਹੁੰਦਾ ਹੈ | ਔਰਤ ਮੀਨੂ ਬਣਾ ਕੇ ਘਰ ਨੂੰ  ਰਸੋਈ ਵਿਚੋਂ ਹੀ ਸਿਹਤਮੰਦ ਰੱਖਣ ਦੀ ਬੁਨਿਆਦ ਬੰਨ੍ਹ ਸਕਦੀ ਹੈ | ਜਿਵੇਂ ਵਧੀਆ ਔਰਤ ਸਮਾਜ ਦਾ ਮੁੱਢ ਹੁੰਦਾ ਹੈ, ਇਸੇ ਤਰ੍ਹਾਂ ਰਸੋਈ ਵਿਚ ਸਿਹਤ ਪੱਖ ਨੂੰ  ਨਜ਼ਰ 'ਚ ਰੱਖ ਕੇ ਸੰਤੁਲਨ ਵਾਲੇ ਭੋਜਨ ਨੂੰ  ਜੀਵਨ ਦਾ ਅੰਗ ਬਣਾਉਣ ਵਾਲੀਆਂ ਔਰਤਾਂ ਵੀ ਸੁਘੜ ਸਿਆਣੀਆਂ ਅਤੇ ਸੁਆਣੀਆਂ ਦਾ ਰੁਤਬਾ ਰੱਖਦੀਆਂ ਹਨ | ਪਹਿਲੇ ਦਾਦੀ ਦੇ ਨੁਸਖੇ ਹੁੰਦੇ ਸਨ, ਹੁਣ ਔਰਤ ਖ਼ੁਦ ਵੈਦ ਦਾ ਰੁਤਬਾ ਵੀ ਰੱਖਦੀ ਹੈ ਅਤੇ ਰੱਖ ਸਕਦੀਆਂ ਹਨ | ਆਰਥਿਕ ਅਤੇ ਸਿਹਤ ਦੇ ਪੱਖ ਤੋਂ ਔਰਤ ਅਤੇ ਰਸੋਈ ਦਾ ਗੂੜ੍ਹਾ ਸੰਬੰਧ ਹੈ |
ਅਬਿਆਣਾ ਕਲਾਂ, ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫ਼ਸਰ |
ਮੋਬਾਈਲ : 98781-11445

Ad Position 22
No active advertisement
ਪਿਛਲੀ ਖ਼ਬਰ ਖੂਬਸੀਰਤ ਤਿੱਤਲੀਆਂ ਦੀ ਤਾਲ... ਰੱਜਵੀਂ ਰੋਟੀ ਦਾ ਥਾਲ... ਅਗਲੀ ਖ਼ਬਰ ਹਰ ਨਾਰੀ ਨੂੰ ਲੋੜ ਹੈ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੀ
Ad Position 24