27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਖੂਬਸੀਰਤ ਤਿੱਤਲੀਆਂ ਦੀ ਤਾਲ... ਰੱਜਵੀਂ ਰੋਟੀ ਦਾ ਥਾਲ...

ਖੂਬਸੀਰਤ ਤਿੱਤਲੀਆਂ ਦੀ ਤਾਲ... ਰੱਜਵੀਂ ਰੋਟੀ ਦਾ ਥਾਲ...

Ad Position 21
No active advertisement
ਅਜੀਤ ਡੈਸਕ 27-08-2026

 


ਚਾਣਚੱਕ ਹੀ ਉੱਨਤੀ ਸਹਿਕਾਰੀ ਸਭਾ ਤਲਵਾੜਾ ਟਾਊਨਸ਼ਿਪ (ਜ਼ਿਲ੍ਹਾ ਹੁਸ਼ਿਆਰਪੁਰ) ਜਾਣ ਦਾ ਮੌਕਾ ਮਿਲਿਆ | ਇਸ ਸਹਿਕਾਰੀ ਸਭਾ ਨਾਲ 300 ਪਿੰਡਾਂ ਦੇ 25000 ਲੋਕ ਸਿੱਧੇ, ਅਸਿੱਧੇ ਤੌਰ 'ਤੇ ਜੁੜੇ ਹੋਏ ਹਨ | 300 ਸਥਾਈ ਕਰਮਚਾਰੀ ਹਨ ਜਿਨ੍ਹਾਂ 'ਚੋਂ 80 ਫ਼ੀਸਦੀ ਇਸਤਰੀਆਂ ਹਨ | ਇਹ ਸਹਿਕਾਰੀ ਸਭਾ ਆਂਵਲਾ ਕੈਂਡੀ ਆਂਵਲਾ ਬਰਫ਼ੀ, ਆਂਵਲਾ ਅਚਾਰ, ਸੇਬ ਸਿਰਕਾ, ਜਾਮਣ ਸਿਰਕਾ, ਸੀ. ਬਖਤੌਨ ਤਰਲ ਆਦਿ ਤਿਆਰ ਕਰਦੀ ਹੈ | ਸੰਸਾਰ ਪ੍ਰਸਿੱਧ ਕੰਪਨੀਆਂ ਸਹਿਕਾਰੀ ਸਭਾ ਤੋਂ ਵੱਖ ਵੱਖ ਚੀਜ਼ਾਂ ਤਿਆਰ ਕਰਵਾਉਂਦੀਆਂ ਹਨ | ਓਸ਼ੋ ਵਿਚਾਰਕ ਅਤੇ ਆਰਟ ਆਫ਼ ਗਿਵਿੰਗ ਪ੍ਰਚਾਰਕ ਸਵਾਮੀ ਕਮਲ ਨੇਤਰ ਅਕਸਰ ਸੋਚਦੇ ਸਨ ਕਿ ਤਲਵਾੜਾ, ਹਾਜੀਪੁਰ ਦੇ ਪਿੰਡਾਂ 'ਚ ਬੇਰੁਜ਼ਗਾਰੀ ਬਹੁਤ ਹੈ ਪਰ ਸਾਰਾ ਇਲਾਕਾ ਆਂਵਲੇ ਅਤੇ ਜਾਮਣਾਂ ਨਾਲ ਭਰਿਆ ਪਿਆ ਹੈ | ਭੌਂ ਸੁਰੱਖਿਆ ਵਿਭਾਗ ਦੀ ਨੌਕਰੀ ਕਾਰਨ ਸਵਾਮੀ ਜੀ ਨੂੰ ਚੱਪੇ ਚੱਪੇ ਦੀ ਜਾਣਕਾਰੀ ਵੀ ਸੀ | 2002 'ਚ ਸਵਾਮੀ ਕਮਲ ਨੇਤਰ ਨੇ ਇੱਕ ਉਤਸ਼ਾਹੀ ਨੌਜਵਾਨ ਜਯੋਤੀ ਪ੍ਰਕਾਸ਼ ਨਾਲ ਮਿਲ ਕੇ ਇਸ ਵਿਚਾਰ 'ਤੇ ਕੰਮ ਕੀਤਾ ਕਿ ਇਲਾਕੇ ਦੀਆਂ ਇਸਤਰੀਆਂ ਦੀ ਵਿੱਤੀ ਸਥਿਤੀ ਕਿਵੇਂ ਸੁਧਾਰੀ ਜਾਵੇ ? ਸ਼ੁਰੂ 'ਚ ਦੋ ਮਹਿਲਾਵਾਂ ਆਈਆਂ ਅਤੇ ਆਂਵਲੇ ਦੇ ਉਤਪਾਦ ਬਣਾਉਣ ਦਾ ਕੰਮ ਸ਼ੁਰੂ ਹੋਇਆ | ਹੌਲ਼ੀ-ਹੌਲ਼ੀ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਜੁੜਦੇ ਗਏ | ਅੱਜ ਇਸ ਸਹਿਕਾਰੀ ਸਭਾ ਪੰਜ ਰਾਜਾਂ 'ਚ ਕੰਮ ਕਰ ਰਹੀ ਹੈ | ਕੇਂਦਰ ਅਤੇ ਰਾਜ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਇਹ ਸੰਸਥਾ ਪਿੰਡਾਂ 'ਚ ਸਸਤਾ ਰਾਸ਼ਨ ਵੀ ਵੰਡਦੀ ਹੈ | ਨੇੜ ਭਵਿੱਖ 'ਚ ਉੱਨਤੀ ਸਹਿਕਾਰੀ ਸਭਾ ਇੱਕ 'ਉੱਨਤੀ' ਵੈਨ ਵੀ ਤਿਆਰ ਕਰੇਗੀ ਜਿਸ 'ਚ ਵੇਰਕਾ ਬੂਥਾਂ ਵਾਂਗ ਵੱਖ ਵੱਖ ਸ਼ਹਿਰਾਂ 'ਚ ਸਮਾਨ ਸੇਲ ਕੀਤਾ ਜਾਵੇਗਾ | ਇਹ ਕੋਸ਼ਿਸ ਵੀ ਕੀਤੀ ਜਾਵੇਗੀ ਕਿ ਬਹੁਤੀਆਂ ਵੈਨਾਂ ਦਾ ਸੰਚਾਲਨ ਔਰਤਾਂ ਹੀ ਕਰਨ | ਉੱਘੇ ਚੌਗਿਰਦਾ ਪ੍ਰੇਮੀ ਪ੍ਰਭਾਤ ਭੱਟੀ ਨੇ ਦੱਸਿਆ ਕਿ ਸਾਬਕਾ ਆਈ.ਐਫ.ਐਸ ਅਧਿਕਾਰੀ ਜਤਿੰਦਰ ਸ਼ਰਮਾ ਨੇ ਇਹ ਸਹਿਕਾਰੀ ਸਭਾ ਲਈ 'ਲਾਈਟ ਹਾਊਸ' ਵਾਂਗ ਕੰਮ ਕੀਤਾ ਕਿਉਂਕਿ ਉਨ੍ਹਾਂ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਜੜੀਆਂ ਬੂਟੀਆਂ ਬਾਰੇ ਅਥਾਹ ਗਿਆਨ ਹੈ | ਅੱਜ ਇਹ ਸਹਿਕਾਰੀ ਸਭਾ ਮੁਟਿਆਰਾਂ ਨੂੰ ਡਰੋਨ ਸਿਖਲਾਈ ਵੀ ਦੇ ਰਹੀ ਹੈ | ਮੁਟਿਆਰਾਂ ਟ੍ਰੇਨਿੰਗ  ਕਰਕੇ ਕਿਸਾਨਾਂ ਨਾਲ ਕੰਮ ਵੀ ਕਰ ਰਹੀਆਂ ਹਨ | ਹਰ ਵਰ੍ਹੇ ਬਰਸਾਤ ਤੋਂ ਪਹਿਲਾਂ ਇਹ ਸਹਿਕਾਰੀ ਸਭਾ ਡਰੋਨ ਰਾਹੀਂ ਪਹਾੜਾਂ 'ਤੇ ਮਿੱਟੀ ਦੀਆਂ ਗੋਲੀਆਂ ਖਲਾਰ ਦਿੰਦੀ ਹੈ, ਇਨ੍ਹਾਂ ਗੋਲੀਆਂ 'ਚ ਬੀਜ ਹੁੰਦੇ ਹਨ | ਸਵਾਮੀ ਕਮਲ ਨੇਤਰ ਅਤੇ ਸ੍ਰੀ ਜਯੋਤੀ ਪ੍ਰਕਾਸ਼ ਨੇ ਦੱਸਿਆ ਕਿ ਸਾਡੀ ਸੋਚ ਹੈ ਕਿ ਪੈਸੇ ਘੱਟ ਕਮਾਏ ਜਾਣ ਪਰ ਬੰਦੇ ਵੱਧ ਜੋੜੇ ਜਾਣ | ਸਹਿਕਾਰੀ ਸਭਾ 'ਚ ਕੰਮ ਕਰਦੀ ਕਰਮਯੋਗੀ ਮੁਟਿਆਰ ਸਮਾਈਲੀ ਨੇ ਦੱਸਿਆ ਕਿ ਅਸੀਂ ਇਸ ਸੰਸਥਾ ਤੋਂ ਸੰਸਕਾਰ ਅਤੇ ਆਰਟ ਆਫ਼ ਗਿਵਿੰਗ ਵੀ ਸਿੱਖ ਰਹੇ ਹਾਂ | ਸਹਿਕਾਰੀ ਸਭਾ 'ਚ ਮੱਡ ਮੈਡੀਟੇਸ਼ਨ ਰੂਮ ਅਤੇ ਸ਼ਾਨਦਾਰ ਕੰਟੀਨ ਵੀ ਹੈ | ਕੰਟੀਨ ਅਤੇ ਹੋਰਨੀ ਥਾਈਾ ਬਾਂਸ ਦੀ ਲੱਕੜੀ ਦੀ ਵਰਤੋਂ ਕੀਤੀ ਗਈ ਹੈ |
-ਭਾਖੜਾ ਰੋਡ, ਨੰਗਲ-140124
ਮੋਬਾਈਲ : 98156-24927

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਮਾਪੇ ਵੀ ਅਧਿਆਪਕਾਂ ਦਾ ਸਾਥ ਦੇਣ ਅਗਲੀ ਖ਼ਬਰ ਸਾਡੀ ਰਸੋਈ ਅਤੇ ਸੁਆਣੀ
Ad Position 24