16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸੋਨੇ ਦੀ ਖ਼ਰੀਦਦਾਰੀ ਕਰਦੇ ਸਮੇਂ ਸਮਝਦਾਰੀ ਵਰਤੋ

ਸੋਨੇ ਦੀ ਖ਼ਰੀਦਦਾਰੀ ਕਰਦੇ ਸਮੇਂ ਸਮਝਦਾਰੀ ਵਰਤੋ

Ad Position 21
No active advertisement
ਅਜੀਤ ਡੈਸਕ 17-09-2026

 

ਵਿਆਹ ਦਾ ਮਾਹੌਲ ਹੋਵੇ ਅਤੇ ਸੋਨੇ-ਚਾਂਦੀ ਦੀ ਖਰੀਦਦਾਰੀ ਨਾ ਹੋਵੇ, ਅਜਿਹਾ ਹੋ ਵੀ ਨਹੀਂ ਸਕਦਾ, ਪਰ ਸੋਨੇ ਦੀ ਖਰੀਦਦਾਰੀ ਕਰਦੇ ਸਮੇਂ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ | ਸੋਨਾ ਖਰੀਦਣ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ:
ਜਦੋਂ ਵੀ ਸੋਨੇ ਦਾ ਕੋਈ ਗਹਿਣਾ ਖਰੀਦੋ ਤਾਂ ਉਸ ਦੇ ਨਾਲ ਬਿੱਲ ਜਾਂ ਗਾਰੰਟੀ ਕਾਰਡ ਜ਼ਰੂਰ ਲਓ ਅਤੇ ਉਸ ਨੂੰ  ਧਿਆਨ ਨਾਲ ਪੜ੍ਹੋ | ਬਾਰੀਕ ਅੱਖਰਾਂ ਵਿਚ ਲਿਖੀਆਂ ਗਈਆਂ ਗੱਲਾਂ ਵੀ ਧਿਆਨ ਨਾਲ ਪੜ੍ਹਨ ਤੋਂ ਨਾ ਖੁੰਝੋ, ਕਿਉਂਕਿ ਬਾਰੀਕ ਅੱਖਰਾਂ ਵਿਚ ਕਈ ਵਾਰ ਅਜਿਹਾ ਕੁਝ ਲਿਖਿਆ ਹੁਦਾ ਹੈ, ਜੋ ਗ੍ਰਾਹਕ ਦੇ ਹਿਤ ਲਈ ਫਾਇਦੇਮੰਦ ਨਹੀਂ ਹੁੰਦਾ |
ਅੱਜਕਲ੍ਹ ਸੁਨਿਆਰਿਆਂ ਦੇ ਕੋਲ ਸੋਨੇ ਦੇ ਗਹਿਣੇ ਅਲੱਗ-ਅਲੱਗ ਕੈਰੇਟ 'ਚ ਉਪਲਬੱਧ ਹੁੰਦੇ ਹਨ, ਇਸ ਲਈ ਤੁਸੀਂ ਧਿਆਨ ਰੱਖੋ ਕਿ ਗਾਰੰਟੀ ਕਾਰਡ 'ਤੇ ਕੈਰੇਟ ਪੂਰੀ ਤਰ੍ਹਾਂ ਸਾਫ਼-ਸਾਫ਼ ਲਿਖਿਆ ਹੋਵੇ |
ਕਈ ਸੁਨਿਆਰੇ ਦੂਸਰੇ ਸੁਨਿਆਰੇ ਤੋਂ ਬਣਾਏ ਗਹਿਣੇ ਨਹੀਂ ਲੈਂਦੇ ਜਾਂ ਫਿਰ ਉਨ੍ਹਾਂ ਵਿਚ ਖੋਟ ਦੱਸ ਕੇ ਕੱਟ ਜ਼ਿਆਦਾ ਲਾਉਂਦੇ ਹਨ | ਬਿਲਕੁਲ ਸਹੀ ਸੁਨਿਆਰੇ ਕੋਲੋਂ ਗਹਿਣੇ ਲਵੋ, ਜੇ ਲੋੜ ਪਵੇ ਤਾਂ ਉਥੇ ਹੀ ਵੇਚ ਦਿਓ |
ਜਿਸ ਦਿਨ ਗਹਿਣਿਆਂ ਦੇ ਬਣਾਉਣ ਦਾ ਆਰਡਰ ਦਿਓ, ਉਸ ਦਿਨ ਦੇ ਸੋਨੇ ਦੇ ਰੇਟ ਅਨੁਸਾਰ ਸੁਨਿਆਰੇ ਨੂੰ  ਕੁਝ ਐਡਵਾਂਸ ਪੈਸੇ ਜ਼ਰੂਰ ਦਿਓ ਅਤੇ ਉਸ ਦੀ ਰਸੀਦ ਲੈ ਲਵੋ | ਅਜਿਹਾ ਕਰਨ ਨਾਲ ਜੇਕਰ ਬਾਅਦ ਵਿਚ ਸੋਨੇ ਦਾ ਭਾਅ (ਰੇਟ) ਵੱਧ ਜਾਵੇ ਤਾਂ, ਤੁਹਾਨੂੰ ਸੁਨਿਆਰਾ ਪਹਿਲਾਂ ਵਾਲਾ ਹੀ ਰੇਟ ਲਗਾਏਗਾ |
ਕੁਝ ਸੁਨਿਆਰੇ ਵੇਸਟੇਜ਼ ਦੇ ਰੂਪ ਵਿਚ ਸੋਨਾ ਨਹੀਂ ਕੱਟਦੇ | ਇਸ ਲਈ ਗਹਿਣੇ ਖਰੀਦਦੇ ਸਮੇਂ ਸੁਨਿਆਰੇ ਨਾਲ ਇਸ ਵਿਸ਼ੇ 'ਤੇ ਗੱਲ ਜ਼ਰੂਰ ਕਰ ਲਓ |
ਜ਼ਿਆਦਾ ਖੂਬਸੂਰਤ ਗਹਿਣੇ ਲੈਣ ਦੇ ਚੱਕਰ ਵਿਚ ਜ਼ਿਆਦਾ ਟਾਂਕਾ ਲੱਗੇ ਗਹਿਣੇ ਨਾ ਲਓ | ਜਿੰਨਾ ਟਾਂਕਾ ਲੱਗਾ ਹੋਵੇਗਾ ਉਸ 'ਚ ਓਨੀ ਹੀ ਜ਼ਿਆਦਾ ਮਿਲਾਵਟ ਹੋਵੇਗੀ |
ਸੋਨੇ ਦਾ ਸਭ ਤੋਂ ਸ਼ੁੱਧ ਕਿਸਮ 24 ਕੈਰੇਟ ਸੋਨਾ ਹੁੰਦਾ ਹੈ | ਜ਼ਿਆਦਾਤਰ ਗਹਿਣੇ 22 ਕੈਰੇਟ  ਸੋਨੇ ਦੇ ਬਣਾਏ ਜਾਂਦੇ ਹਨ | 
ਜੜਾਊ ਗਹਿਣੇ ਖਰੀਦਣ 'ਚ ਜ਼ਿਆਦਾ ਫਾਇਦਾ ਨਹੀਂ ਹੁੰਦਾ, ਕਿਉਂਕਿ ਸੋਨੇ ਦੇ ਨਾਲ-ਨਾਲ ਨਗੀਨੇ ਵੀ ਤੋਲੇ ਜਾਂਦੇ ਹਨ, ਜਦੋਂਕਿ ਨਗੀਨਿਆਂ ਦੀ ਕੀਮਤ ਸੋਨੇ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ | ਇਸ ਲਈ ਕੋਸ਼ਿਸ਼ ਕਰੋ ਕਿ ਸੁਨਿਆਰਾ ਤੁਹਾਨੂੰ ਸੋਨੇ ਦਾ ਵਜ਼ਨ ਪਹਿਲਾਂ ਕਰਕੇ ਦੇਵੇ, ਫਿਰ ਜੜਾਈ ਦਾ ਕੰਮ ਕਰੇ |
ਹੁਣ ਗਹਿਣਿਆਂ ਦੇ ਵਪਾਰ ਵਿਚ ਕਈ ਵੱਡੀਆਂ ਕੰਪਨੀਆਂ ਆ ਗਈਆਂ ਹਨ, ਇਸ ਲਈ ਉਨ੍ਹਾਂ ਤੋਂ ਗਹਿਣਾ ਖਰੀਦੋ, ਕਿਉਂਕਿ ਉਥੋਂ ਤੁਹਾਨੂੰ ਬਿਲਕੁਲ ਸਹੀ ਚੀਜ਼ ਮਿਲੇਗੀ |
-0-

Ad Position 22
No active advertisement
ਪਿਛਲੀ ਖ਼ਬਰ ਭਾਫ਼ ਰਾਹੀਂ ਸੁੰਦਰਤਾ ਨਿਖਾਰੋ ਅਗਲੀ ਖ਼ਬਰ ਸੂਬੇ ’ਤੇ ਦਿਨ-ਬ-ਦਿਨ ਵਧ ਰਿਹਾ ਕਰਜ਼ਾ ਚਿੰਤਾ ਦਾ ਵਿਸ਼ਾ : ਮਨਤਾਰ ਸਿੰਘ ਬਰਾੜ
Ad Position 24