ਅੰਗਰੇਜ਼ਾਂ ਨੇ 1853 ਵਿਚ ਭਾਰਤ ਵਿਚ ਪਹਿਲੀ ਯਾਤਰੀ ਰੇਲ ਗੱਡੀ ਸ਼ੁਰੂ ਕੀਤੀ ਸੀ। ਸਾਲਾਂ ਦੌਰਾਨ, ਭਾਰਤੀ ਰੇਲਵੇ ਨੇ ਕਈ ਮਹੱਤਵਪੂਰਨ ਮੀਲ ਪੱਥਰ ਪਾਰ ਕੀਤੇ ਹਨ। ਅੱਜ ਇਹ ਭਾਰਤ ਅਤੇ ਇਸ ਦੇ ਲੋਕਾਂ ਦਾ ਇਕ ਅਨਿੱਖੜਵਾਂ ਅੰਗ ਬਣ ਗਿਆ ਹੈ। ਭਾਰਤੀ ਰੇਲਵੇ ਬਾਰੇ ਕੁਝ ਦਿਲਚਸਪ ਤੱਥ ਇਹ ਹਨ।
ਭਾਰਤ ਵਿਚ ਪਹਿਲੀ ਰੇਲਵੇ 1853 ਵਿਚ ਮੁੰਬਈ ਅਤੇ ਠਾਣੇ ਵਿਚਕਾਰ ਬਣਾਈ ਗਈ ਸੀ। ਪਹਿਲੀ ਯਾਤਰੀ ਰੇਲ ਗੱਡੀ 16 ਅਪ੍ਰੈਲ, 1853 ਨੂੰ ਬੋਰੀਬੰਦਰ ਅਤੇ ਠਾਣੇ ਦੋਵਾਂ ਸਟੇਸ਼ਨਾਂ ਵਿਚਕਾਰ ਚੱਲੀ ਸੀ। ਇਸ ਨੇ 34 ਕਿੱਲੋਮੀਟਰ ਦੀ ਦੂਰੀ ਤੈਅ ਕੀਤੀ।
ਪੀਰ ਪੰਜਾਲ ਸੁਰੰਗ ਜੋ ਕਿ 11 ਕਿੱਲੋਮੀਟਰ ਲੰਬੀ ਹੈ। ਭਾਰਤ ਦੀ ਸਭ ਤੋਂ ਲੰਬੀ ਰੇਲਵੇ ਸੁਰੰਗ ਹੈ। ਇਹ ਜੰਮੂ ਅਤੇ ਕਸ਼ਮੀਰ ਵਿਚ ਹਿਮਾਲਿਆ ਦੀ ਪੀਰ ਪੰਜਾਲ ਰੇਂਜ ਵਿਚ ਸਥਿਤ ਹੈ।
ਸਭ ਤੋਂ ਤੇਜ਼ ਰੇਲ ਗੱਡੀ 18 ਜਾਂ ਵੰਦੇ ਭਾਰਤ ਐਕਸਪ੍ਰੈੱਸ। ਇਹ ਨਵੀਂ ਦਿੱਲੀ ਅਤੇ ਵਾਰਾਨਸੀ ਵਿਚਕਾਰ ਚਲਦੀ ਹੈ ਅਤੇ ਇਸ ਦੀ ਵੱਧ ਤੋਂ ਵੱਧ ਗਤੀ 180 ਕਿੱਲੋਮੀਟਰ ਪ੍ਰਤੀ ਘੰਟਾ ਹੈ। ਕਰਨਾਟਕ ਦੇ ਹੁਬਲੀ ਰੇਲਵੇ ਸਟੇਸ਼ਨ ਕੋਲ ਦੁਨੀਆ ਦਾ ਸਭ ਤੋਂ ਲੰੰਬਾ ਰੇਲਵੇ ਪਲੇਟਫਾਰਮ ਹੈ, ਜਿਸ ਦੀ ਲੰਬਾਈ 1507 ਮੀਟਰ ਹੈ।
ਭਾਰਤ ਦਾ ਸਭ ਤੋਂ ਵਿਅਸਥ ਰੇਲਵੇ ਸਟੇਸ਼ਨ ਹਾਵੜਾ ਜੰਕਸ਼ਨ ਰੇਲਵੇ ਸਟੇਸ਼ਨ ਹੈ। ਇਹ ਪ੍ਰਤੀ ਦਿਨ ਲਗਭਗ 974 ਆਗਮਨ/ਰਵਾਨਗੀ ਨੂੰ ਸੰਭਾਲਦਾ ਹੈ। ਇਸ ਵਿਚ ਭਾਰਤ ਦੇ ਕਿਸੇ ਵੀ ਸਟੇਸ਼ਨ ਨਾਲੋਂ ਸਭ ਤੋਂ ਵੱਧ ਪਲੇਟਫਾਰਮ (23) ਹਨ।
ਭਾਰਤ ਵਿਚ ਦਿੱਲੀ, ਪੁਣੇ, ਕਾਨਪੁਰ, ਮੈਸੂਰ, ਕੋਲਕਾਤਾ, ਚੇਨਈ, ਘੁਮ ਅਤੇ ਤਿਰੂਚਿਰਾਪੱਲੀ ਵਿਚ ਅੱਠ ਰੇਲਵੇ ਅਜਾਇਬ ਘਰ ਹਨ। ਇਨ੍ਹਾਂ ਵਿਚੋਂ, ਦਿੱਲੀ ਵਿਚ ਸਥਿਤ ਰਾਸ਼ਟਰੀ ਰੇਲਵੇ ਅਜਾਇਬ ਘਰ ਏਸ਼ੀਆ ਦਾ ਸਭ ਤੋਂ ਵੱਡਾ ਰੇਲ ਅਜਾਇਬ ਘਰ ਹੈ।
-ਸ.ਸ. ਅਧਿਆਪਕਾ, ਸ.ਸ.ਸ. ਸਕੂਲ ਕਿਸ਼ਨਪੁਰਾ ਕਲਾਂ (ਮੋਗਾ)।