ਕਿੰਨੀ ਸੋਹਣੀ ਪਤੰਗ ਮੇਰੀ,
ਕਿੰਨੀ ਸੋਹਣੀ ਪਤੰਗ।
ਰੰਗ ਇਸ ਦਾ ਨੀਲਾ ਤੇ ਲਾਲ,
ਧਾਰੀਆਂ ਪਈਆਂ ਅੱਧ ਵਿਚਕਾਰ,
ਵੇਖ ਕੇ ਸਾਰੇ ਹੋ ਗਏ ਦੰਗ।
ਕਿੰਨੀ ਸੋਹਣੀ ਪਤੰਗ ਮੇਰੀ,
ਕਿੰਨੀ ਸੋਹਣੀ ਪਤੰਗ।
ਚਰਖੜੀ ਮੇਰੀ ਰੰਗ-ਬਿਰੰਗੀ,
ਡੋਰ ਸੂਤ ਲਈ ਹੈ ਚੰਗੀ,
ਆਉਂਦਾ ਮੈਨੂੰ ਇਸ ਦਾ ਢੰਗ।
ਕਿੰਨੀ ਸੋਹਣੀ ਪਤੰਗ ਮੇਰੀ,
ਕਿੰਨੀ ਸੋਹਣੀ ਪਤੰਗ।
ਉੱਚੀ-ਉੱਚੀ ਉੱਡਦੀ ਜਾਵੇ
ਜਿਉਂ ਬੱਦਲਾਂ ਨੂੰ ਛੂਹ ਕੇ ਆਵੇ
ਕਰਦੀ ਗੱਲਾਂ ਅੰਬਰਾਂ ਸੰਗ।
ਕਿੰਨੀ ਸੋਹਣੀ ਪਤੰਗ ਮੇਰੀ।
ਕਿੰਨੀ ਸੋਹਣੀ ਪਤੰਗ।
ਚਾਈਨਾ ਡੋਰ ਨਾ ਕਦ ਲਿਆਇਓ,
ਹੋਰਾਂ ਨੂੰ ਵੀ ਸਮਝਾਇਓ,
ਕੱਟੇ-ਵੱਢੇ ਹਰੇਕ ਅੰਗ।
ਕਿੰਨੀ ਸੋਹਣੀ ਪਤੰਗ ਮੇਰੀ,
ਕਿੰਨੀ ਸੋਹਣੀ ਪਤੰਗ।
-ਪ੍ਰਕਾਸ਼ ਕੌਰ ਸੰਧੂ
ਮੋਬਾਈਲ : 75088-21500