ਸਵਾਲ : 441. 'ਹੁਸੈਨੀਵਾਲੇ' ਦੀ ਮਹੱਤਤਾ ਕੀ ਹੈ? 442. 'ਸਰਾਭਾ' ਕਿਹੜੇ ਜ਼ਿਲ੍ਹੇ ਦਾ ਪਿੰਡ ਹੈ? 443. 'ਬੱਬਰ ਅਕਾਲੀ' ਲਹਿਰ ਦਾ ਸਮਾਂ ਦੱਸੋ? 444. 'ਮਿਰਜ਼ੇ' ਦਾ ਗੋਤ ਕਿਹੜਾ ਸੀ? 445. 'ਧਰਮਪੁਰਾ' ਬਾਜ਼ਾਰ ਕਿਹੜੇ ਸ਼ਹਿਰ ਵਿਚ ਹੈ? 446. 'ਲੁਬਾਣਾ ਬਰਾਦਰੀ' ਦੀ ਸੰਘਣੀ ਵਸੋਂ ਕਿੱਥੇ ਹੈ? 447. 'ਸੱਯਦ' ਕਿਸ ਖਾਸ ਜਾਤ ਬਰਾਦਰੀ ਨੂੰ ਕਿਹਾ ਜਾਂਦਾ ਹੈ? 448. 'ਭਾਈ ਮਈਆ ਸਿੰਘ' ਨੇ ਪੰਜਾਬੀ ਦੀ ਪਹਿਲੀ ਡਿਕਸ਼ਨਰੀ (ਸ਼ਬਦਕੋਸ਼) ਕਿੱਥੇ ਤੇ ਕਦੋਂ ਲਿਖੀ? 449. 'ਚੇਲਿਆਂ ਵਾਲੇ' ਦੀ ਇਤਿਹਾਸਕ ਮਹੱਤਤਾ ਕੀ ਹੈ? 450. 'ਪੀਰ ਬੁੱਧੂ ਸ਼ਾਹ' ਕਿਹੜੇ ਸ਼ਹਿਰ ਦਾ ਸੀ?
ਜਵਾਬ: 441. ਸ. ਭਗਤ ਸਿੰਘ ਦੀ ਸਮਾਧੀ ਅਤੇ ਚੜ੍ਹਦੇ ਲਹਿੰਦੇ ਪੰਜਾਬ ਦੀ ਹੱਦ। 442. ਜ਼ਿਲ੍ਹਾ ਲੁਧਿਆਣਾ ਦਾ। 443. 1920 ਤੋਂ 1930 ਤੱਕ। 444. ਗੰਜੀਵਾਰ ਵਿਚ ਰਾਵੀ ਦੇ ਨੇੜੇ ਦਾ ਗੋਤ ਖਰਲ। 445. ਪਟਿਆਲਾ। 446. ਬੇਗੋਵਾਲ, ਭੁਲੱਥ, ਨਡਾਲਾ ਜ਼ਿਲ੍ਹਾ ਕਪੂਰਥਲਾ ਅਤੇ ਟਾਂਡਾ ਹੁਸ਼ਿਆਰਪੁਰ। 447. ਹਜ਼ਰਤ ਮੁਹੰਮਦ ਸਾਹਿਬ ਦੀ ਵੰਸ਼ ਵਾਲੇ। 448. ਸੰਨ 1835 ਦੇ ਕਰੀਬ ਲੁਧਿਆਣਾ।
449. 1848-49 ਈ. ਵਿਚ ਸਿੱਖਾਂ ਤੇ ਅੰਗਰੇਜ਼ਾਂ ਦਰਮਿਆਨ ਆਖਰੀ ਫੈਸਲਾਕੁੰਨ ਲੜਾਈ। 450. ਸਢੌਰਾ ਜ਼ਿਲ੍ਹਾ ਯੁਮਨਾ ਨਗਰ।
-ਮੋਬਾਈਲ : +1-647-403-1299