25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਕਵਿਤਾ ਲਾਡੋ ਰਾਣੀ ਸਕੂਲ ਨੂੰ ਤਿਆਰ

Ad Position 21
No active advertisement
ਅਜੀਤ ਡੈਸਕ 07-02-2026

ਸੋਹਣੀਆਂ ਗੁੱਤਾਂ ਬਣਾ ਕੇ,
ਨਾਲ ਰਿਬਨ ਲਗਾ ਕੇ।
ਸੋਹਣੀ ਵਰਦੀ ਪਾਈ,
ਟਾਈ-ਬੈਲਟ ਲਗਾਈ।
ਬਣ-ਠਣ ਕੇ ਤਿਆਰ,
ਲਾਡੋ ਰਾਣੀ...।

ਮੰਮੀ ਪਰੋਂਠੀ ਬਣਾਈ,
ਉੱਤੇ ਮੱਖਣ ਲਗਾਈ।
ਦਹੀਂ ਕੌਲੀ 'ਚ ਪਾਈ,
ਪਾਪਾ ਜਲਦੀ ਖੁਆਈ।
ਆਖੇ ਬਸ ਮੈਂ ਤਿਆਰ,
ਲਾਡੋ ਰਾਣੀ...।

ਸੋਹਣਾ ਬਸਤਾ ਸਜਾਇਆ,
ਵਿਚ ਕਾਇਦਾ ਪਾਇਆ।
ਟਿਫਨ ਬਸਤੇ 'ਚ ਪਾ,
ਬੋਤਲ ਗਲੇ 'ਚ ਲਟਕਾ।
ਚੱਲੀ ਘਰੋਂ ਬਾਹਰ,
ਲਾਡੋ ਰਾਣੀ...।

ਛੋਟੀ ਸਾਈਕਲ 'ਤੇ ਸਵਾਰ,
ਦੌੜੇ ਪੈਡਲ ਮਾਰ।
ਨਾਲੇ ਘੰਟੀ ਵਜਾਵੇ,
'ਹੈਪੀ' ਸਭ ਨੂੰ ਹਸਾਵੇ।
ਉਹ ਬੜੀ ਹੁਸ਼ਿਆਰ,
ਲਾਡੋ ਰਾਣੀ...।

ਸਾਂਗਾਂ ਮੈਡਮ ਦੀਆਂ ਲਾਵੇ,
ਜਦ ਸਕੂਲੋਂ ਘਰ ਆਵੇ।
ਕੱਢੋ ਆਪਣੀਆਂ ਕਿਤਾਬਾਂ,
ਚੱਲੋ ਪੜ੍ਹੀਏ ਆਪਾਂ,
ਬਣੀ ਫਿਰੇ ਹੁਸ਼ਿਆਰ,
ਲਾਡੋ ਰਾਣੀ...।

-ਮਾ. ਜਸਵਿੰਦਰਪਾਲ 'ਹੈਪੀ'
ਮੋਬਾਈਲ : 84371-09908

Ad Position 22
No active advertisement
ਪਿਛਲੀ ਖ਼ਬਰ 07-02-26 ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24