18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਵਿਸਾਖੀ ਆਈ ਏ * ਸਿਮਰਨ, ਜਗਰਾਉਂ *

Ad Position 21
No active advertisement
ਅਜੀਤ ਡੈਸਕ 11-04-2026

ਵਿਸਾਖੀ ਆਈ ਏ ਵਿਸਾਖੀ ਆਈ ਏ
ਖੇਤਾਂ ਦੇ ਵਿਚ ਰੌਣਕ ਛਾਈ ਏ।
ਸੋਨੇ ਵਰਗੇ ਮਹਿਕਦੇ ਖੇਤ,
ਸੋਨਾ ਉਗਲਿਆ ਖੇਤਾਂ ਦੀ ਰੇਤ,
ਹਰ ਪਾਸੇ ਖ਼ੁਸ਼ੀ ਰੁਸ਼ਨਾਈ ਏ।
ਵਿਸਾਖੀ ਆਈ ਏ ਵਿਸਾਖੀ ਆਈ ਏ
ਖੇਤਾਂ ਦੇ ਵਿਚ ਰੌਣਕ ਛਾਈ ਏ।

ਵਾਹਿਗੁਰੂ ਦਾ ਕਰੀਏ ਧੰਨਵਾਦ,
ਦਿੱਤੀਆਂ ਸਾਨੂੰ ਖ਼ੁਸ਼ੀਆਂ ਬੇਹਿਸਾਬ,
ਭੰਗੜਾ ਪਾਈਏ ਗਿੱਧਾ ਪਾਈਏ,
ਵਿਸਾਖੀ ਆਈ ਏ ਵਿਸਾਖੀ ਆਈ ਏ,
ਖੇਤਾਂ ਦੇ ਵਿਚ ਰੌਣਕ ਛਾਈ ਏ।

ਰੰਗ ਬਿਰੰਗੇ ਮੇਲੇ ਲੱਗ ਗਏ,
ਢੋਲ ਢਮੱਕੇ ਕਿਧਰੇ ਵੱਜ ਗਏ,
ਖ਼ੁਸ਼ੀ ਦੇ ਅਸੀਂ ਗੀਤ ਗਾਈਏ,
ਵਿਸਾਖੀ ਆਈ ਏ, ਵਿਸਾਖੀ ਆਈ ਏ
ਖੇਤਾਂ ਦੇ ਵਿਚ ਰੌਣਕ ਛਾਈ ਏ।

ਲੋਕੀਂ ਗੁਰਦੁਆਰੇ ਜਾਵਣ,
ਇਸ਼ਨਾਨ ਕਰਨ ਤੇ ਸ਼ਬਦ ਗਾਵਣ,
ਮੱਥਾ ਟੇਕੀਏ ਅਸੀਸਾਂ ਪਾਈਏ,
ਵਿਸਾਖੀ ਆਈ ਏ ਵਿਸਾਖੀ ਆਈ ਏ
ਖੇਤਾਂ ਦੇ ਵਿਚ ਰੌਣਕ ਛਾਈ ਏ।

Ad Position 22
No active advertisement
ਪਿਛਲੀ ਖ਼ਬਰ ਜਾਦੂਈ ਬੀਜ ਅਤੇ ਧੀਰਜ ਦਾ ਫਲ ਅਗਲੀ ਖ਼ਬਰ ਵਿਸਾਖੀ * ਹਰਿੰਦਰ ਸਿੰਘ ਗੋਗਨਾ *
Ad Position 24