15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬਾਲ ਕਹਾਣੀ-ਮਾਂ ਦੀਆਂ ਝਿੜਕਾਂ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026

ਗੁਰਪ੍ਰੀਤ ਅੱਜ ਬਹੁਤ ਗੁੱਸੇ ਵਿਚ ਸੀ। ਕਾਰਨ ਸਿਰਫ਼ ਏਨਾ ਸੀ ਕਿ ਮਾਂ ਨੇ ਉਸ ਨੂੰ ਸਵੇਰੇ ਦੇਰ ਨਾਲ ਉੱਠਣ ਅਤੇ ਰਾਤ ਨੂੰ ਦੇਰ ਤੱਕ ਮੋਬਾਈਲ ਚਲਾਉਣ ਕਰਕੇ ਬਹੁਤ ਝਿੜਕਿਆ ਸੀ। ਉਸ ਨੂੰ ਲੱਗਦਾ ਸੀ ਕਿ ਮਾਂ ਹਰ ਵੇਲੇ ਉਸ ਦੇ ਪਿੱਛੇ ਪਈ ਰਹਿੰਦੀ ਹੈ। ਗੁੱਸੇ ਵਿਚ ਉਹ ਬਿਨਾਂ ਨਾਸ਼ਤਾ ਕੀਤੇ ਹੀ ਘਰੋਂ ਨਿਕਲ ਗਿਆ।
ਦੁਪਹਿਰ ਵੇਲੇ ਜਦੋਂ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਨੇ ਇਕ ਛੋਟੇ ਬੱਚੇ ਨੂੰ ਵੇਖਿਆ ਜੋ ਗਲੀ ਵਿਚ ਇਕੱਲਾ ਬੈਠਾ ਰੋ ਰਿਹਾ ਸੀ। ਗੁਰਪ੍ਰੀਤ ਨੇ ਰੁਕ ਕੇ ਪੁੱਛਿਆ, 'ਪੁੱਤ, ਤੂੰ ਕਿਉਂ ਰੋ ਰਿਹਾ ਹੈਂ?'
ਬੱਚੇ ਨੇ ਰੋਂਦੇ ਹੋਏ ਕਿਹਾ, 'ਮੇਰੀ ਮਾਂ ਮੈਨੂੰ ਬਹੁਤ ਝਿੜਕਦੀ ਸੀ ਕਿ ਸੜਕ 'ਤੇ ਇਕੱਲੇ ਨਾ ਖੇਡਿਆ ਕਰ, ਪਰ ਅੱਜ ਉਹ ਬਿਮਾਰ ਹੈ ਤੇ ਹਸਪਤਾਲ ਗਈ ਹੈ। ਹੁਣ ਮੈਨੂੰ ਕੋਈ ਝਿੜਕਣ ਵਾਲਾ ਵੀ ਨਹੀਂ ਹੈ ਤੇ ਮੈਨੂੰ ਬਹੁਤ ਡਰ ਲੱਗ ਰਿਹਾ ਹੈ।'
ਬੱਚੇ ਦੀ ਗੱਲ ਸੁਣ ਕੇ ਗੁਰਪ੍ਰੀਤ ਦੇ ਮਨ ਵਿਚ ਇਕਦਮ ਧੂਹ ਪਈ। ਉਸ ਨੂੰ ਅਹਿਸਾਸ ਹੋਇਆ ਕਿ ਜਿਨ੍ਹਾਂ ਝਿੜਕਾਂ ਨੂੰ ਉਹ 'ਬੰਧਨ' ਸਮਝ ਰਿਹਾ ਸੀ, ਉਹ ਤਾਂ ਅਸਲ ਵਿਚ ਉਸ ਦੀ ਸੁਰੱਖਿਆ ਦੀ 'ਢਾਲ' ਸਨ। ਮਾਂ ਦੀ ਝਿੜਕ ਵਿਚ ਗੁੱਸਾ ਨਹੀਂ, ਸਗੋਂ ਇਸ ਗੱਲ ਦਾ ਡਰ ਹੁੰਦਾ ਹੈ ਕਿ ਕਿਤੇ ਉਸ ਦਾ ਬੱਚਾ ਗਲਤ ਰਾਹ 'ਤੇ ਨਾ ਪੈ ਜਾਵੇ।
ਉਹ ਭੱਜਾ-ਭੱਜਾ ਘਰ ਪਹੁੰਚਿਆ। ਮਾਂ ਅਜੇ ਵੀ ਰਸੋਈ ਵਿਚ ਉਸ ਦੇ ਪਸੰਦੀਦਾ ਪਰੌਂਠੇ ਬਣਾ ਰਹੀ ਸੀ। ਗੁਰਪ੍ਰੀਤ ਨੇ ਪਿੱਛੋਂ ਜਾ ਕੇ ਮਾਂ ਨੂੰ ਜੱਫੀ ਪਾ ਲਈ ਤੇ ਕਿਹਾ, 'ਮਾਂ, ਮੈਨੂੰ ਹਮੇਸ਼ਾ ਇਵੇਂ ਹੀ ਝਿੜਕਦੀ ਰਿਹਾ ਕਰ, ਤੇਰੀਆਂ ਝਿੜਕਾਂ ਹੀ ਮੈਨੂੰ ਸਿੱਧੇ ਰਾਹ 'ਤੇ ਰੱਖਦੀਆਂ ਨੇ।' ਮਾਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਆ ਗਏ।
ਸਿੱਖਿਆ: ਮਾਂ ਦੀਆਂ ਝਿੜਕਾਂ ਵਿਚ ਵੀ ਉਸ ਦਾ ਬੇਅੰਤ ਪਿਆਰ ਅਤੇ ਸਾਡੀ ਭਲਾਈ ਛੁਪੀ ਹੁੰਦੀ ਹੈ।

-ਪਿੰਡ ਸਰਾਣਾ, ਸ੍ਰੀ ਫ਼ਤਹਿਗੜ੍ਹ ਸਾਹਿਬ
ਮੋਬਾਈਲ:-88472-14014

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਪੱਗ
Ad Position 24