ਸਵਾਲ : 561. 'ਸਾਂਝੀ' ਦੀ ਪੂਜਾ ਕਦੋਂ ਹੁੰਦੀ ਹੈ?
562. 'ਪਿਤ੍ਰੀ ਰਿਣ' ਉਤਾਰਨ ਦਾ ਕੀ ਭਾਵ ਹੈ?
563. 'ਕਾਲੇ ਪਾਣੀ' ਦੀ ਕੈਦ ਦੇ ਕੀ ਅਰਥ ਹਨ?
564. 'ਭਾਈ ਲਾਲੋ' ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ?
565. 'ਸੁਰ ਸਿੰਘ ਤੇ ਝਬਾਲ' ਨਾਂਅ ਦੇ ਨਗਰ ਮਾਲਵੇ, ਦੁਆਬੇ, ਮਾਝੇ ਵਿਚੋਂ ਕਿੱਥੇ ਹਨ?
566. ਕੈਨੇਡਾ ਦੇ 'ਬੀ.ਸੀ. ਸੂਬੇ' ਦਾ ਪੂਰਾ ਨਾਂਅ ਕੀ ਹੈ?
567. 'ਲਹਿੰਦੇ ਪੰਜਾਬ ਦੀ ਰਾਜਧਾਨੀ' ਕਿੱਥੇ ਹੈ?
568. 'ਕੈਲਗਰੀ' ਕੈਨੇਡਾ ਦੇ ਕਿਸ ਰਾਜ ਦਾ ਸ਼ਹਿਰ ਹੈ?
569. 'ਓਂਟਾਰੀਓ' ਕੈਨੇਡਾ 'ਚੋਂ ਚੁਣੇ ਗਏ ਪਹਿਲੇ 'ਪਗੜੀਧਾਰੀ ਸਿੱਖ' ਪਾਰਲੀਮੈਂਟ ਮੈਂਬਰ ਦਾ ਨਾਂਅ ਦੱਸੋ।
570. ਯੂ.ਐਸ.ਏ. ਵਿਚ ਓਨੀ ਸੌ ਪੰਜਾਹਵਿਆਂ 'ਚ ਚੁਣੇ ਗਏ 'ਪੰਜਾਬੀ ਸੈਨੇਟਰ' ਕੌਣ ਸਨ?
ਜਵਾਬ : 561. ਅੱਸੂ ਤੇ ਨੌਰਾਤਿਆਂ ਵਿਚ-ਏਕਮ ਤੋਂ ਲੈ ਕੇ ਨੌਵੀਂ ਸੁਦੀ ਤੱਕ।
562. ਵਿਆਹ ਕਰਕੇ ਆਪਣੇ ਅੰਸ਼-ਵੰਸ਼ ਨੂੰ ਅੱਗੇ ਤੋਰਨਾ।
563. ਅੰਡੇਮਾਨ ਟਾਪੂਆਂ ਨੂੰ ਅੰਗਰੇਜ਼ ਕੈਦ ਵਜੋਂ ਵਰਤਦੇ ਸਨ।
564. ਏਮਾਨਬਾਦ-ਲਹਿੰਦਾ ਪੰਜਾਬ।
565. ਮਾਝੇ ਵਿਚ।
566. ਬ੍ਰਿਟਿਸ਼ ਕੋਲੰਬੀਆ।
567. ਲਾਹੌਰ।
568. ਐਲਬਰਟਾ।
569. ਸ. ਗੁਰਬਖ਼ਸ਼ ਸਿੰਘ ਮੱਲ੍ਹੀ।
570. ਸ. ਦਲੀਪ ਸਿੰਘ ਸੌਂਧ-ਪਿਛਲਾ ਪਿੰਡ ਛੱਜਲਵੱਢੀ-ਅੰਮ੍ਰਿਤਸਰ।
-ਮੋਬਾ.: +1-647-403-1299