03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬਾਲ ਗੀਤ ਪੰਛੀਆਂ ਦੀ ਉਡਾਣ

Ad Position 21
No active advertisement
ਅਜੀਤ ਡੈਸਕ 18-07-2026

 


ਲੱਗਦਾ ਸਾਨੂੰ ਜੀਕੁਣ ਐਨਾ
ਹੁੰਦਾ ਨਹੀਂ ਆਸਾਨ
ਅੰਬਰ ਵਿਚ ਸੌਖ਼ੀ ਨਹੀਂ
ਪੰਛੀਆਂ ਦੀ ਉਡਾਣ

ਪਲ 'ਚ ਉੱਪਰ ਉੱਡਣਾ
ਹੋਰ ਉਤਾਂਹ ਜਾਣਾ
ਉੱਡਦੇ ਉੱਡਦੇ ਝੱਟ ਧਰਤੀ
'ਤੇ ਉਤਰ ਆਉਣਾ
ਲਾਉਂਦੇ ਹੋਣ ਜਦ ਕਲਾਬਾਜ਼ੀਆਂ
ਹੁੰਦੀ ਬੜੀ ਥਕਾਨ

ਹੁਨਰਮੰਦ ਪੰਛੀ ਭਰ ਲੈਂਦੇ
ਖੰਭਾਂ ਵਿਚ ਵਿਸ਼ਵਾਸ
ਉੱਡਦੇ ਪੰਛੀਆਂ ਸਾਹਵੇਂ
ਬੌਣਾ ਹੋ ਜਾਂਦਾ ਆਕਾਸ਼
ਨਿੱਕੇ-ਨਿੱਕੇ ਖੰਭ ਗਾਹ ਆਉਂਦੇ
ਨੇ ਕੀਕੁਣ ਅਸਮਾਨ

ਸਰਹੱਦਾਂ ਵੀ ਰੋਕਣ ਨਾ
ਉਡਾਣ ਪੰਛੀਆਂ ਦੀ
ਪੈਰੀ ਛੱਲੇ ਪਾ ਕੇ ਕਰਨ
ਪਛਾਣ ਪੰਛੀਆਂ ਦੀ
ਪੌਣਾਂ ਦੀ ਅਸਵਾਰੀ ਕਰਦੇ
ਹੱਦਬੰਨ੍ਹੇ ਲੰਘ ਜਾਣ
 
ਪੰਛੀਆਂ ਦੀ ਜਾਣੋ ਬੋਲੀ
ਸਾਨੂੰ ਕੀ ਕਹਿੰਦੇ
ਜ਼ਹਿਰੀ ਕਣ ਧੂੰਏਂ ਦੇ
ਮਾਰਨ ਨੂੰ ਪੈਂਦੇ
ਜ਼ਹਿਰੀ ਚੋਗੇ ਦੀ ਪੰਛੀ
ਕਿੱਦਾਂ ਕਰਨ ਪਛਾਣ

ਵੱਢੀ ਜਾਂਦੇ ਰੁੱਖ
ਉੱਜੜ ਜਾਂਦੇ ਨੇ ਆਲ੍ਹਣੇ
ਸੋਚੋ ਪੰਛੀਆਂ ਨੇ ਵੀ
ਹੁੰਦੇ ਬੋਟ ਪਾਲਣੇ
ਕਬਜ਼ਾ ਕਰਕੇ ਧਰਤੀ ਉੱਤੇ
ਬੈਠ ਗਿਆ ਇਨਸਾਨ

ਆਪਣੇ ਪਿਓ ਦਾਦੇ ਦੇ
ਲੋਕੋ ਬੋਲ ਪੁਗਾਉਣੇ
ਰੁੱਖ ਲਗਾਉਣੇ ਚੋਗਾ ਭਰ ਕੇ
ਆਲ੍ਹਣੇ ਵੀ ਲਟਕਾਉਣੇ
ਪੰਛੀਆਂ ਦੇ ਵਿਚ ਹੁੰਦੀ
ਸਾਡੇ ਵਰਗੀ ਜਾਨ

ਤੋਤੇ ਚਿੜੀਆਂ,ਮੋਰ ਗੁਟਾਰਾਂ
ਪਿਆਸੇ ਮੰਗਦੇ ਪਾਣੀ
ਦਾਣੇ ਮੰਗਣ
ਬੈਠਣ ਨੂੰ ਰੁੱਖ ਦੀ ਟਾਹਣੀ
ਧਰਤੀ ਉੱਤੇ ਲਾਉਣ ਛਹਿਬਰਾਂ
ਮਨਮੋਹਣੇ ਗੀਤ ਸੁਣਾਉਣ
-ਮੋਬਾਈਲ : 97806-67686

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਆਈ.ਪੀ.ਐਸ. ਬਾਰੇ ਜਾਣਕਾਰੀ
Ad Position 24
No active advertisement