ਆਈ.ਪੀ.ਐਸ. (9PS) ਦਾ ਪੂਰਾ ਨਾਂਅ ਇੰਡੀਅਨ ਪੁਲਿਸ ਸਰਵਿਸ ਹੈ। ਆਈ.ਪੀ.ਐਸ. ਬਣਨ ਲਈ 'ਸੰਘ ਲੋਕ ਸੇਵਾ ਆਯੋਗ' ਯੂ.ਪੀ.ਐਸ.ਸੀ. ਰਾਹੀਂ ਆਯੋਜਿਤ ਸਿਵਲ ਸੇਵਾ ਪ੍ਰੀਖਿਆਵਾਂ ਨੂੰ ਪਾਸ ਕਰਨਾ ਹੁੰਦਾ ਹੈ। ਕਿਸੇ ਵੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਜ਼ਰੂਰੀ ਹੈ।
ਤਿੰਨ ਪੜਾਵਾਂ ਵਿਚ ਇਹ ਪ੍ਰੀਖਿਆ ਲਈ ਜਾਂਦੀ ਹੈ। ਸਭ ਤੋਂ ਪਹਿਲਾਂ ਹੁੰਦੀ ਹੈ ਪ੍ਰੀਲਿਮਨਰੀ ਪ੍ਰੀਖਿਆ (Pre&}m}nar਼), ਫਿਰ ਮੁੱਖ ਪ੍ਰੀਖਿਆ ($a}ns) ਫਿਰ ਇੰਟਰਵਿਊ (9nterv}ew)। ਜਦੋਂ ਨਤੀਜਾ ਘੋਸ਼ਿਤ ਹੁੰਦਾ ਹੈ ਤਾਂ ਇਹ ਸਰਵਿਸ ਰੈਂਕ ਦੇ ਆਧਾਰ 'ਤੇ ਮਿਲਦੀ ਹੈ।
ਜੇ ਸ਼ਰੀਰਿਕ ਯੋਗਤਾ ਦੇਖੀਏ ਤਾਂ ਪੁਰਸ਼ਾਂ ਲਈ 165 ਸੈਂਟੀਮੀਟਰ ਤੇ ਮਹਿਲਾਵਾਂ ਲਈ 150 ਸੈਂਟੀਮੀਟਰ ਉਚਾਈ ਹੋਣੀ ਚਾਹੀਦੀ ਹੈ। ਰਾਖਵਾਂ ਸ਼੍ਰੇਣੀਆਂ ਨੂੰ ਪੰਜ ਸੈਂਮੀ ਦੀ ਛੋਟ ਮਿਲਦੀ ਹੈ।
ਪੁਰਸ਼ ਦੀ ਛਾਤੀ 84 ਸੈਂਮੀ।
ਆਈ.ਪੀ.ਐਸ. ਅਫਸਰ ਦਾ ਕੰਮ ਰਾਜ ਵਿਚ ਕਾਨੂੰਨ ਵਿਵਸਥਾ ਨੂੰ ਸਹੀ ਤਰ੍ਹਾਂ ਬਣਾ ਕੇ ਰੱਖਣਾ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨਾ, ਵੀ.ਆਈ.ਪੀ. ਸੁਰੱਖਿਆ ਆਵਾਜਾਈ ਪ੍ਰਬੰਧ ਤੇ ਮਾੜੇ ਹਾਲਾਤਾਂ (ਹੜ੍ਹ ਜਾਂ ਕੋਈ ਵੀ ਦੁਰਘਟਨਾ) ਵਿਚ ਸਥਿਤੀਆਂ ਨੂੰ ਕੰਟਰੋਲ ਕਰਨਾ ਹੈ।
ਕੇਂਦਰੀ ਜਾਂਚ ਬਿਊਰੋ, (ਸੀ.ਬੀ.ਆਈ.), ਇੰਟੈਲੀਜੈਂਸ ਬਿਊਰੋ ਤੇ ਰਿਸਰਚ ਐਂਡ ਅਨੈਲਸਿਸ ਵਿੰਗ) ਖੁਫ਼ੀਆ ਏਜੰਸੀਆਂ ਵਿਚ ਜ਼ਿੰਮੇਵਾਰੀ ਨਿਭਾਉਣਾ ।
ਆਈ.ਪੀ.ਐਸ. ਦੀ ਟ੍ਰੇਨਿੰਗ ਤੋਂ ਬਾਅਦ ਪਹਿਲੀ ਪੋਸਟਿੰਗ (ਏ.ਐਸ.ਪੀ.) ਹੁੰਦੀ ਹੈ। ਉਸ ਤੋਂ ਬਾਅਦ ਐਸਪੀ, ਐਸ.ਐਸ.ਪੀ.,ਡੀ.ਆਈ.ਜੀ. ,ਆਈ.ਜੀ.ਪੀ., ਏ.ਡੀ.ਜੀ.ਪੀ. ਤੇ ਸਭ ਤੋਂ ਉੱਚਾ ਪਦ ਡੀਜੀਪੀ ਦਾ ਹੁੰਦਾ ਹੈ।ਸੱਤਵੇਂ ਪੇਅ ਸਕੇਲ ਦੇ ਮੁਤਾਬਿਕ ਨਵਾਂ ਆਈ.ਪੀ.ਐਸ. ਜੋ ਏ.ਐਸ.ਪੀ. ਬਣਦਾ ਹੈ ਉਸ ਨੂੰ 56,100 ਤਨਖਾਹ ਮਿਲਦੀ ਹੈ। ਇਸ ਤੋਂ ਇਲਾਵਾ ਉਸ ਨੂੰ ਡੀ.ਏ., ਸਰਕਾਰੀ ਕੋਠੀ, ਗੱਡੀ, ਸੁਰੱਖਿਆ ਗਾਰਡ ਤੇ ਹੋਰ ਸੁਵਿਧਾ ਸਰਕਾਰ ਵਲੋਂ ਦਿੱਤੀ ਜਾਂਦੀ ਹੈ।ਲਾਲ ਬਹਾਦਰ ਸ਼ਾਸਤਰੀ ਪ੍ਰਸ਼ਾਸਨਿਕ ਅਕੈਡਮੀ ਮਸੂਰੀ ਵਿਚ ਫਾਊਂਡੇਸ਼ਨ ਕੋਰਸ ਸ਼ੁਰੂ ਹੁੰਦਾ ਹੈ। ਫਿਰ ਉਸ ਤੋਂ ਬਾਅਦ ਸਰਦਾਰ ਵੱਲਭ ਭਾਈ ਪਟੇਲ ਰਾਸ਼ਟਰੀ ਪੁਲਿਸ ਅਕੈਡਮੀ ਹੈਦਰਾਬਾਦ ਵਿਚ ਟਰੇਨਿੰਗ ਹੁੰਦੀ ਹੈ ਤੇ ਇਹ ਲਗਭਗ 27 ਮਹੀਨਿਆਂ ਦੀ ਹੁੰਦੀ ਹੈ। ਹਰ ਸਾਲ 150 ਤੋਂ 200 ਆਈ.ਪੀ.ਐਸ. ਅਧਿਕਾਰੀ ਚੁਣੇ ਜਾਂਦੇ ਹਨ।
ਭਾਰਤ ਦੇ ਪਹਿਲੇ ਆਈ.ਪੀ.ਐਸ. ਅਧਿਕਾਰੀ ਸੀ ਵੀ ਨਰਸਿਮਹਾਨ ਸਨ, ਜੋ 1948 ਵਿਚ ਆਜ਼ਾਦ ਭਾਰਤ ਦੇ ਪਹਿਲੇ ਬੈਚ ਵਿਚ ਸ਼ਾਮਿਲ ਹੋਏ ਸਨ।
ਪਹਿਲੀ ਮਹਿਲਾ ਅਧਿਕਾਰੀ ਡਾ. ਕਿਰਨ ਬੇਦੀ ਸਨ, ਜੋ 1972 ਵਿਚ ਪਾਸ ਹੋਏ ਸਨ।
-ਮੋਹਾਲੀ।
ਮੋਬਾਈਲ : 78889-66168
ਆਈ.ਪੀ.ਐਸ. ਬਾਰੇ ਜਾਣਕਾਰੀ
ਅਜੀਤ ਡੈਸਕ
18-07-2026