01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਆਓ, ਜਾਣੀਏ ਧਰਤੀ ਦੀਆਂ ਅਦਭੁਤ ਰਚਨਾਵਾਂ ਬਾਰੇ

Ad Position 21
No active advertisement
ਅਜੀਤ ਡੈਸਕ 01-08-2026

ਪਿਆਰੇ ਬੱਚਿਓ, ਸਾਨੂੰ ਧਰਤੀ ਉੱਤੇ ਇਸ ਦੀਆਂ ਅਨੇਕਾਂ ਦਿਲਚਸਪ ਅਤੇ ਅਨੋਖੀਆਂ ਰਚਨਾਵਾਂ ਵੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਦੀ ਜਾਣਕਾਰੀ ਸਾਡੇ ਗਿਆਨ ਵਿਚ ਭਰਪੂਰ ਵਾਧਾ ਕਰ ਸਕਦੀ ਹੈ।
ਪਠਾਰ: ਆਮ ਜ਼ਮੀਨ ਤੋਂ ਉੱਚਾ ਪਹਾੜ ਵਰਗਾ ਪਰੰਤੂ ਸਮਤਲ ਇਲਾਕਾ ਜੋ ਸਮੁੰਦਰੀ ਤਲ ਤੋਂ ਕਾਫ਼ੀ ਉੱਚਾ ਹੁੰਦਾ ਹੈ। ਇਹ ਪਹਾੜ ਜਿਹਾ ਹੀ ਹੁੰਦਾ ਹੈ ਪਰ ਫ਼ਰਕ ਇਹ ਹੈ ਕਿ ਪਠਾਰ (P*1"51") ਉੱਬੜ ਖਾਬੜ ਨਹੀਂ ਸਗੋਂ ਸਮਤਲ ਹੁੰਦਾ ਹੈ। ਤਿੱਬਤ ਦਾ ਪਠਾਰ ਦੁਨੀਆ ਦਾ ਸਭ ਤੋਂ ਉੱਚਾ ਪਠਾਰ ਹੈ। ਵੱਡਾ ਆਕਾਰ ਅਤੇ ਜ਼ਮੀਨ ਤੋਂ ਜ਼ਿਆਦਾ ਉੱਚਾਈ ਹੋਣ ਕਰਕੇ ਇਸ ਨੂੰ 'ਦੁਨੀਆ ਦੀ ਛੱਤ' (R®®6 ®6 "85 W®R*4) ਵੀ ਆਖਦੇ ਹਨ।
ਪਹਾੜ: ਆਲੇ ਦੁਆਲੇ ਦੀ ਪੱਧਰੀ ਜ਼ਮੀਨ ਤੋਂ ਬਹੁਤ ਜ਼ਿਆਦਾ ਉਚਾਈ ਵਾਲਾ ਅਜਿਹਾ ਹਿੱਸਾ ਜੋ ਉੱਬੜ ਖਾਬੜ ਵੀ ਹੁੰਦੈ ਅਤੇ ਜਿਸ ਦੀਆਂ ਇਕ ਤੋਂ ਵੱਧ ਟੀਸੀਆਂ ਹੋ ਸਕਦੀਆਂ ਹਨ ਉਸ ਨੂੰ ਪਹਾੜ ($®"©"19©) ਜਾਂ ਪਰਬਤ ਆਖਦੇ ਹਨ। ਸਮੁੰਦਰ ਤਲ ਤੋਂ 8848.48 ਮੀਟਰ ਦੀ ਉਚਾਈ ਵਾਲਾ ਮਾਊਂਟ ਐਵਰਸਟ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਹੈ।
ਘਾਟੀ: ਦੋ ਪਹਾੜਾਂ ਵਿਚਲੇ ਨੀਵੇ ਖੇਤਰ ਨੂੰ ਘਾਟੀ ਜਾਂ ਵਾਦੀ (V1**5Y) ਆਖਦੇ ਹਨ। ਆਮ ਤੌਰ 'ਤੇ ਇਸ ਵਿਚੋਂ ਕੋਈ ਨਹਿਰ ਜਾਂ ਨਾਲਾ ਲੰਘਦਾ ਹੈ। ਲੰਮੇ ਸਮੇਂ ਲਈ ਪਹਾੜਾਂ ਵਿਚੋਂ ਪਾਣੀ ਦੇ ਵਹਾਅ ਕਾਰਨ ਮਿੱਟੀ ਦੇ ਖੁਰ ਜਾਣ ਨਾਲ ਘਾਟੀ ਬਣਦੀ ਹੈ।
ਬਰਫ਼ ਦੇ ਪਹਾੜ: ਧਰਤੀ ਉੱਪਰ ਲੰਮਾ ਸਮਾਂ ਮੌਜੂਦ ਰਹਿਣ ਵਾਲੇ ਅਤੇ ਹੌਲੀ-ਹੌਲੀ ਖਿਸਕਦੇ ਰਹਿਣ ਵਾਲੇ ਸੰਘਣੀ ਬਰਫ਼ ਦੇ ਵੱਡ-ਆਕਾਰੀ ਢੇਲਿਆਂ ਨੂੰ ਗਲੇਸ਼ੀਅਰ (7*1395R) ਜਾਂ 'ਬਰਫ਼ ਦੇ ਪਹਾੜ' ਆਖਦੇ ਹਨ। ਧਰਤੀ ਦੇ ਠੰਢੇ ਇਲਾਕਿਆਂ ਵਿਚ ਪੈ ਰਹੀ ਬਰਫ਼ ਜਦੋਂ ਆਪਣੇ ਭਾਰ ਨਾਲ ਦੱਬੀ ਜਾਂਦੀ ਹੈ ਤਾਂ ਉਹ ਸੰਘਣੀ ਅਤੇ ਭਾਰੀ ਹੋ ਕੇ ਗਲੇਸ਼ੀਅਰ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਉੱਪਰ ਨਿਰੰਤਰ ਬਰਫ਼ ਡਿਗਣ ਨਾਲ ਇਸ ਦਾ ਰੂਪ ਵਿਗੜਨ ਲੱਗਦਾ ਹੈ ਅਤੇ ਆਪਣੇ ਭਾਰ ਸਦਕਾ ਪੈਦਾ ਹੋਏ ਦਬਾਅ ਕਾਰਨ ਇਹ ਵਹਿਣ ਲੱਗ ਜਾਂਦਾ ਹੈ।
ਬਰਫ਼ ਦਾ ਤੋਦਾ: ਸਮੁੰਦਰ ਵਿਚ ਤੈਰ ਰਹੇ ਬਰਫ਼ ਦੇ ਅਜਿਹੇ ਟੁੱਕੜੇ ਨੂੰ, ਜੋ ਬਰਫ਼ ਦੇ ਵੱਡੇ ਪਹਾੜ ਤੋਂ ਵੱਖਰਾ ਹੋ ਗਿਆ ਸੀ ਬਰਫ਼ ਦਾ ਤੋਦਾ (93525R7) ਆਖਦੇ ਹਨ। ਇਹ ਤਾਜ਼ੇ ਪਾਣੀ ਦੇ ਬਣੇ ਹੁੰਦੇ ਹਨ। ਇਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਸਮੁੰਦਰ ਵਿਚ ਇਹ ਜਿੰਨੇ ਪਾਣੀ ਤੋਂ ਬਾਹਰ ਨਜ਼ਰ ਆਉਂਦੇ ਹਨ ਉਸ ਤੋਂ ਕਈ ਗੁਣਾ ਜ਼ਿਆਦਾ ਇਹ ਸਮੁੰਦਰ ਦੇ ਪਾਣੀ ਵਿਚ ਡੁੱਬੇ ਹੁੰਦੇ ਹਨ।
ਖਾੜੀ: ਸਮੁੰਦਰ ਦਾ ਉਹ ਹਿੱਸਾ ਜਿਹੜਾ ਕਿ ਆਲੇ ਦੁਆਲਿਓਂ ਕਰੀਬ-ਕਰੀਬ ਸਾਰਾ ਹੀ (ਥੋੜੇ ਜਿਹੇ ਹਿੱਸੇ ਨੂੰ ਛੱਡ ਕੇ) ਜ਼ਮੀਨ ਨਾਲ ਘਿਰਿਆ ਹੁੰਦਾ ਹੈ ਉਸ ਨੂੰ ਖਾੜੀ (7"*6) ਆਖਦੇ ਹਨ। ਇਹ ਆਮ ਤੌਰ ਤੇ ਧਰਤੀ ਦੀਆਂ ਟੈਕਟਾਨਿਕ ਪਲੇਟਾਂ ਦੀ ਗਤੀ ਭਾਵ ਹਿਲਜੁਲ ਨਾਲ ਬਣਦੀ ਹੈ। ਫ਼ਾਰਸ ਦੀ ਖਾੜੀ ਜਾਂ ਅਰਬ ਦੀ ਖਾੜੀ, ਮੈਕਸੀਕੋ ਦੀ ਖਾੜੀ (ਦੁਨੀਆ ਦੀ ਸਭ ਤੋਂ ਵੱਡੀ ਖਾੜੀ ) ਅਤੇ ਕੈਲੀਫ਼ੋਰਨੀਆ ਦੀ ਖਾੜੀ ਇਸ ਦੀਆਂ ਉਦਾਹਰਨਾਂ ਹਨ। ਵੈਸੇ ਇਕ ਛੋਟੀ ਖਾੜੀ ਨੂੰ ਉੱਪਸਾਗਰ ਜਾਂ ਬੇਅ (21Y) ਵੀ ਆਖਦੇ ਹਨ। ਭਾਰਤੀ ਮਹਾਂਸਾਗਰ ਦੇ ਉੱਤਰ-ਪੂਰਬੀ ਹਿੱਸੇ ਨੂੰ ਬੰਗਾਲ ਦੀ ਖਾੜੀ (21Y ®6 25©71*) ਕਿਹਾ ਜਾਂਦਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਉੱਪਸਾਗਰ ਹੈ।
ਪ੍ਰਾਇਦੀਪ: ਜ਼ਮੀਨ ਦਾ ਅਜਿਹਾ ਟੁਕੜਾ ਜਿਹੜਾ ਤਿੰਨ ਪਾਸਿਓਂ ਪਾਣੀ ਨਾਲ ਅਤੇ ਚੌਥੇ ਪਾਸਿਓਂ ਜ਼ਮੀਨ ਨਾਲ ਘਿਰਿਆ ਹੁੰਦਾ ਹੈ, ਉਸ ਨੂੰ ਪ੍ਰਾਇਦੀਪ (P5©9©S"*1) ਆਖਦੇ ਹਨ। ਦੁਨੀਆ ਦਾ ਸਭ ਤੋਂ ਵੱਡਾ ਪ੍ਰਾਇਦੀਪ ਅਰਬ ਪ੍ਰਾਇਦੀਪ ਹੈ ਜਿਸ ਵਿਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ, ਯਮਨ ਅਤੇ ਯੂਨਾਈਟਿਡ ਅਰਬ ਅਮੀਰਾਤ ਦੇਸ਼ ਆਉਂਦੇ ਹਨ।
ਟਾਪੂ: ਸਾਰਿਆਂ ਪਾਸਿਆਂ ਤੋਂ ਪਾਣੀ ਨਾਲ ਘਿਰੇ ਹੋਏ ਜ਼ਮੀਨ ਦੇ ਟੁੱਕੜੇ ਨੂੰ ਟਾਪੂ (9S*1©4) ਆਖਦੇ ਹਨ। ਇਹ ਸਮੁੰਦਰਾਂ, ਸਾਗਰਾਂ ਅਤੇ ਦਰਿਆਵਾਂ ਵਿਚ ਮੌਜੂਦ ਹੋ ਸਕਦੇ ਹਨ ਅਤੇ ਜੁਆਲਾਮੁਖੀਆਂ ਦੇ ਫੁਟਣ ਜਾਂ ਮੂੰਗਾ ਜੀਵਾਂ ਦੇ ਇਕ ਥਾਂ ਉੱਤੇ ਬਹੁਗਿਣਤੀ ਵਿਚ ਇਕੱਠੇ ਹੋ ਜਾਣ ਨਾਲ ਬਣ ਸਕਦੇ ਹਨ। ਉੱਤਰੀ ਅਮਰੀਕਾ ਮਹਾਂਦੀਪ ਦਾ ਦੇਸ਼ ਗਰੀਨਲੈਂਡ, ਜੋ ਕਿ ਇਕੀ ਲੱਖ ਵਰਗ ਕਿਲੋਮੀਟਰ ਰਕਬੇ ਵਿਚ ਫੈਲਿਆ ਹੋਇਆ ਹੈ, ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ।
ਜਲਡਮਰੂ: ਦੋ ਵੱਡੇ ਸਮੁੰਦਰਾਂ ਨੂੰ ਜੋੜਣ ਵਾਲੇ ਤੰਗ ਜਲ-ਰਸਤੇ ਨੂੰ ਜਲਡਮਰੂ (S"R19") ਆਖਦੇ ਹਨ। ਅੰਡਮਾਨ ਸਮੁੰਦਰ ਨੂੰ ਦੱਖਣੀ ਚੀਨੀ ਸਮੁੰਦਰ ਨਾਲ ਜੋੜਣ ਵਾਲਾ ਮਲਾਕਾ ਦਾ ਜਲਡਮਰੂ ਦੁਨੀਆ ਦਾ ਸਭ ਤੋਂ ਲੰਮਾ (ਲੰਬਾਈ 900 ਕਿਲੋਮੀਟਰ) ਜਲਡਮਰੂ ਹੈ।
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 6284220595

Ad Position 22
No active advertisement
ਪਿਛਲੀ ਖ਼ਬਰ ਕੁਦਰਤ ਦਾ ਅਨਮੋਲ ਤੋਹਫ਼ਾ ਮੌਨਸੂਨ ਪੌਣਾਂ ਅਗਲੀ ਖ਼ਬਰ ਰੁੱਖ ਮੇਰਾ ਦੋਸਤ
Ad Position 24
No active advertisement