01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਮਿਹਨਤ

Ad Position 21
No active advertisement
ਅਜੀਤ ਡੈਸਕ 25-07-2026

ਪਿਆਰੇ ਬੱਚਿਓ ਮਿਹਨਤ ਕਰੋ।
ਮਿਹਨਤ ਤੋਂ ਨਾ ਤੁਸੀਂ ਡਰੋ।
ਜਿਨ੍ਹਾਂ ਬੱਚਿਆਂ ਮਿਹਨਤ ਕਰੀ
ਪ੍ਰਾਪਤੀਆਂ ਨਾਲ ਝੋਲੀ ਭਰੀ।
ਮਿਹਨਤ ਦੇ ਨਾਲ ਹੋਵੋ ਪਾਸ,
ਨਕਲ ਦੇ ਉਤੇ ਰੱਖੋ ਨਾ ਆਸ।
ਮਿਹਨਤ ਵਾਲੇ ਦੀ ਬੱਲੇ-ਬੱਲੇ,
ਵਿਹਲੜ ਜਾਵਣ ਥੱਲੇ-ਥੱਲੇ।
ਮਿਹਨਤ ਵਾਲਾ ਲੱਗੇ ਪਿਆਰਾ,
ਸਿਫ਼ਤਾਂ ਕਰੇ ਜੱਗ ਵੀ ਸਾਰਾ।
ਮਿਹਨਤ ਦਾ ਹੀ ਪਾਓ ਗਹਿਣਾ,
ਸਾਥੀਆਂ ਤੋਂ ਜੇ ਅੱਗੇ ਰਹਿਣਾ।
ਮਹਾਨ ਲੋਕਾਂ ਨੇ ਅੱਖੀਂ ਡਿੱਠਾ,
ਮਿਹਨਤ ਦਾ ਫਲ਼ ਹੁੰਦਾ ਮਿੱਠਾ।
'ਤਲਵੰਡੀ' ਸਰ ਦੀ ਮੰਨੋ ਗੱਲ,
ਵੱਡੀ ਪ੍ਰਾਪਤੀ ਦਾ ਏਹੀ ਹੱਲ।
-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13. ਮੁੁੱਲਾਂਪੁਰ ਦਾਖ਼ਾ (ਲੁਧਿਆਣਾ) ਮੋਬਾਈਲ : 94635-42896

Ad Position 22
No active advertisement
ਪਿਛਲੀ ਖ਼ਬਰ ਬਾਲ ਰਚਨਾ ਅਗਲੀ ਖ਼ਬਰ ਆਪਣਾ ਰੰਗ ਬਦਲ ਸਕਣ ਦੀ ਕੁਦਰਤੀ ਵਿਲੱਖਣ ਕਲਾ ਨਾਲ ਲੈਸ-ਗਿਰਗਿਟ ਜੀਵ
Ad Position 24
No active advertisement