01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਜਿਹੜੇ ਕਰਨ ਰੋਜ਼ਾਨਾ ਯੋਗ

Ad Position 21
No active advertisement
ਅਜੀਤ ਡੈਸਕ 25-07-2026

ਜਿਹੜੇ ਕਰਨ ਰੋਜ਼ਾਨਾ ਯੋਗ।
ਨੇੜੇ ਕਦੇ ਨਾ ਆਉਂਦੇ ਰੋਗ।

ਮਨ, ਆਤਮਾ ਹੁੰਦੇ ਸ਼ੁੱਧ।
ਵਧੇ ਦਿਮਾਗ਼ ਤੇ ਵਧਦੀ ਬੁੱਧ।

ਰਿਸ਼ਟ-ਪੁਸ਼ਟ ਸਰੀਰ ਬਣਾਵੇ।
ਸੁੰਦਰਤਾ ਅਤੇ ਨਿਖਾਰ ਲਿਆਵੇ।

ਜਿਹੜਾ ਯੋਗ ਨੂੰ ਕਰਦਾ ਨਿੱਤ।
ਰਹਿੰਦਾ ਸਰੀਰ ਸਦਾ ਹੀ ਫਿੱਟ।

ਚਿੰਤਾ, ਫਿਕਰ ਜਾਂ ਕੋਈ ਤਣਾਅ।
ਇਹ ਹੈ ਦਿੰਦਾ ਦੂਰ ਭਜਾਅ।
ਯੋਗ ਨੂੰ ਸਾਰੇ ਕਰੋ ਜ਼ਰੂਰ।
ਬਿਮਾਰੀ ਤੋਂ ਰਹੋਗੇ ਦੂਰ।

ਇਕੱਠੇ ਰਹਿਣ ਦਾ ਸਬਕ ਪੜ੍ਹਾਉਂਦਾ।
ਮਿਹਨਤ ਦੀ ਇਹ ਜਾਚ ਸਿਖਾਉਂਦਾ।

ਜ਼ਿੰਦਗੀ ਵਿਚ ਸੁੱਖ ਜੇ ਲੈਣਾ।
ਯੋਗ ਜ਼ਰੂਰੀ ਕਰਨਾ ਪੈਣਾ।

ਯੋਗ ਦੇ ਬੱਚਿਓ ਲਾਭ ਬਥੇਰੇ।
ਸਮਾਂ ਇਸ ਦਾ ਸੁਬ੍ਹਾ-ਸਵੇਰੇ।

ਰੱਖਣਾ ਸਿਹਤ ਦਾ ਜੇ ਖਿਆਲ।
ਯੋਗ ਕਰੋ ਫਿਰ ਸਾਰਾ ਸਾਲ।

ਕਰਦੇ ਰਹਿੰਦੇ ਯੋਗਾ ਜਿਹੜੇ।
ਸਰੀਰ ਨੂੰ ਤਾਕਤ, ਰੂਹ ਨੂੰ ਖੇੜੇ।

ਖ਼ੂਨ ਦਾ ਦੌਰਾ ਕਰਦਾ ਠੀਕ।
ਕਰੀ ਚੱਲੋ ਇਹ ਉਮਰਾਂ ਤੀਕ।

ਲੋਕ ਸਿਆਣੇ ਸਦਾ ਹੀ ਕਹਿਣ।
ਸ਼ੂਗਰ, ਦਰਦ ਕਦੇ ਨਾ ਰਹਿਣ।

ਰੋਜ਼ ਦਾ ਪੱਕਾ ਨਿਯਮ ਬਣਾਓ।
ਤੜਕ ਸਵੇਰੇ ਉਠ ਕੇ ਸਾਰੇ।
ਯੋਗ ਕਰਨ ਜ਼ਰੂਰੀ ਜਾਓ।
-ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ।
ਮੋਬਾਈਲ : 99884-69564

Ad Position 22
No active advertisement
ਪਿਛਲੀ ਖ਼ਬਰ ਯਾਤਰੀਆਂ ਨੂੰ ਆਗਾਮੀ ਦਿਨਾਂ ’ਚ ਪ੍ਰਭਾਵਸ਼ਾਲੀ ਨਵੀਂ ਦਿੱਖ ’ਚ ਨਜ਼ਰ ਆਵੇਗਾ ‘ਜਲੰਧਰ’ ਸਿਟੀ ਰੇਲਵੇ ਸਟੇਸ਼ਨ ਅਗਲੀ ਖ਼ਬਰ ਬਾਲ ਰਚਨਾ
Ad Position 24
No active advertisement