01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਯਾਤਰੀਆਂ ਨੂੰ ਆਗਾਮੀ ਦਿਨਾਂ ’ਚ ਪ੍ਰਭਾਵਸ਼ਾਲੀ ਨਵੀਂ ਦਿੱਖ ’ਚ ਨਜ਼ਰ ਆਵੇਗਾ ‘ਜਲੰਧਰ’ ਸਿਟੀ ਰੇਲਵੇ ਸਟੇਸ਼ਨ

Ad Position 21
No active advertisement
ਅਜੀਤ ਡੈਸਕ 25-07-2026
ਚੁਗਿੱਟੀ/ਜੰਡੂਸਿੰਘਾ, 24 ਜੁਲਾਈ (ਨਰਿੰਦਰ ਲਾਗੂ)- ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਮਕਸਦ ਨਾਲ ਕੇਂਦਰ ਸਰਕਾਰ ਵਲੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਵੱਡੀ ਲਾਗਤ ਨਾਲ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਨਿਰਮਾਣ ਕਰਨ ਤੋਂ ਬਾਅਦ ਹੁਣ ਜਲੰਧਰ ਸਿਟੀ ਰੇਲਵੇ ਸਟੇਸ਼ਨ ਨੂੰ ਨਵੀਂ ਦਿੱਖ ਦੇਣ ਹਿੱਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਸਿਟੀ ਰੇਲਵੇ ਸਟੇਸ਼ਨ ਦਾ ਨਿਰਮਾਣ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਜਿਹਦੇ ਲਈ ਤਮਾਮ ਤਿਆਰੀਆਂ ਜੰਗੀ ਪੱਧਰ ‘ਤੇ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਨੂੰ ਲੈਣ ਕੇ ਹੁਣ ਤੋਂ ਹੀ ਯਾਤਰੀਆਂ ਅਤੇ ਸ਼ਹਿਰ ਦੇ ਵਸਨੀਕਾਂ ਦੇ ਮਨਾਂ ‘ਚ ਖੁਸ਼ੀ ਮਹਿਸੂਸ ਕੀਤੀ ਜਾਣ ਲੱਗੀ ਹੈ। ਪਤਾ ਲੱਗਾ ਹੈ ਕਿ ਨਿਰਮਾਣ ਕਾਰਜ ਦੌਰਾਨ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਸਟੇਸ਼ਨ ਦੇ ਦਾਖਲੇ ਵਾਲੇ ਮੁੱਖ ਲਾਂਘੇ, ਜਿਥੇ ਕਿ ਟਿਕਟ ਕਾਊਂਟਰ ਅਤੇ ਮੌਜੂਦਾ ਇੰਤਜ਼ਾਰ ਖੇਤਰ ਸਥਿਤ ਹੈ, ਨੂੰ ਫ਼ਿਲਹਾਲ ਹਾਲੇ ਤੋੜਿਆ ਨਹੀਂ ਜਾਵੇਗਾ। ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਵੱਲੋਂ ਇਨ੍ਹਾਂ ਹਿੱਸਿਆਂ ਦੀਆਂ ਵਿੱਚਕਾਰ ਵਾਲੀਆਂ ਇਮਾਰਤਾਂ ਨੂੰ ਢਾਹ ਕੇ ਇਨ੍ਹਾਂ ਨੂੰ ਇੱਕ ਵੱਡੇ ਹਾਲ ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ। ਜਿਥੇ ਕਿ ਯਾਤਰੀਆਂ ਨੂੰ ਜ਼ਿਆਦਾ ਖੁੱਲੀ ਥਾਂ ਮਿਲ ਸਕੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਬੰਧ ਉਚੇਚੇ ਤੌਰ ’ਤੇ ਦੀਵਾਲੀ ਸਮੇਤ ਵੱਖ-ਵੱਖ ਹੋਰ ਮਹੱਤਵਪੂਰਨ ਤਿਉਹਾਰਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ, ਜਦੋਂ ਜਲੰਧਰ ਤੋਂ ਪੰਜਾਬ ਤੋਂ ਬਾਹਰ ਪੂਰਬੀ ਉੱਤਰ ਪ੍ਰਦੇਸ਼, ਬਿਹਾਰ ਤੇ ਹੋਰ ਥਾਵਾਂ ‘ਤੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਇੱਕਦਮ ਵੱਧ ਜਾਂਦੀ ਹੈ।
ਜੀ.ਆਰ.ਪੀ. ਥਾਣੇ ਵਾਲਾ ਰਸਤਾ ਕੀਤਾ ਜਾਵੇਗਾ ਬੰਦ
ਦੱਸਿਆ ਜਾ ਰਿਹਾ ਹੈ ਕਿ ਸਿਟੀ ਰੇਲਵੇ ਸਟੇਸ਼ਨ ਦੇ ਨਿਰਮਾਣ ਦੌਰਾਨ ਜੀ.ਆਰ.ਪੀ. ਥਾਣੇ ਦੇ ਲਾਗੇ ਵਾਲਾ ਰਾਹ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਬਦਲਾਅ ਦੇ ਰੂਪ ਹਿੱਤ ਰੇਲ ਵਿਭਾਗ ਵੱਲੋਂ ਪਹਿਲਾਂ ਹੀ ਜੀ.ਆਰ.ਪੀ. ਥਾਣੇ ਦੇ ਪਿੱਛੇ ਬਣੇ ਪੁਰਾਣੇ ਰੇਲਵੇ ਕੁਆਰਟਰਾਂ ਨੂੰ ਢਾਹ ਕੇ ਇੱਕ ਪੱਧਰੀ ਸੜਕ ਮਿੱਟੀ ਪਾ ਕੇ ਤਿਆਰ ਕਰ ਦਿੱਤੀ ਹੈ ਜਿਸ ਰਾਹੀਂ ਰੇਲਵੇ ਰੋਡ ਕੱਢਿਆ ਜਾਵੇਗਾ।
4 ਪੜਾਵਾਂ ‘ਚ ਮੁਕੰਮਲ ਹੋਵੇਗਾ ਸਟੇਸ਼ਨ ਦਾ ਨਵ-ਨਿਰਮਾਣ
ਦੱਸਿਆ ਜਾ ਰਿਹਾ ਹੈ ਕਿ ਜਲੰਧਰ ਸਿਟੀ ਰੇਲਵੇ ਸਟੇਸ਼ਨ ਦਾ ਨਵ-ਨਿਰਮਾਣ 4 ਪੜਾਵਾਂ ‘ਚ ਮੁਕੰਮਲ ਕੀਤਾ ਜਾਵੇਗਾ ਜਿਸ ‘ਤੇ ਕਰੀਬ 400 ਕਰੋੜ ਰੁਪਏ ਖਰਚ ਆਵੇਗਾ। ਪਹਿਲੇ ਪੜਾਅ ‘ਤੇ 95 ਕਰੋੜ ਰੁਪਏ ਲੱਗਣਗੇ। ਇਸ ਦੌਰਾਨ ਸਟੇਸ਼ਨ ਦੇ ਅੰਦਰ ਸਥਿਤ ਹੈ ਕਈ ਪੁਰਾਣੀਆਂ ਇਮਾਰਤਾਂ, ਜਿਨ੍ਹਾਂ ‘ਚ ਡਾਕਘਰ, ਮੁੱਖ ਸਿਹਤ ਇੰਸਪੈਕਟਰ ਦਫ਼ਤਰ ਤੇ ਜੀ.ਆਰ.ਪੀ. ਥਾਣਾ ਸਮੇਤ ਕਈ ਪੁਰਾਣੀਆਂ ਇਮਾਰਤਾਂ ਸ਼ਾਮਿਲ ਹਨ, ਨੂੰ ਢਾਹ ਕੇ ਨਵੇਂ ਢਾਂਚੇ ਦਾ ਨਿਰਮਾਣ ਲਈ ਜਗ੍ਹਾ ਤਿਆਰ ਕੀਤੀ ਜਾਵੇਗੀ।
ਯਾਤਰੀਆਂ ਲਈ ਮੁਹੱਈਆ ਹੋਣਗੀਆਂ ਅਰਾਮਦਾਇਕ ਸਹੂਲਤਾਂ
ਜਲੰਧਰ ਸ਼ਹਿਰ ਦਾ ਮੁੱਖ ਰੇਲਵੇ ਸਟੇਸ਼ਨ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਤਮਾਮ ਪ੍ਰਮੱਖ ਵਪਾਰਕ ਅਦਾਰੇ ਅਤੇ ਸੱਭਿਆਚਾਰਕ ਕੇਂਦਰ ਵਜੋਂ ਚਰਚਾ ‘ਚ ਰਿਹਾ ਹੈ,ਆਉਣ ਵਾਲੇ ਦਿਨਾਂ ਵਿੱਚ ਇੱਕ ਬਿਲਕੁਲ ਨਵੇਂ ਪ੍ਰਭਾਵਸ਼ਾਲੀ ਤੇ ਆਧੁਨਿਕ ਰੂਪ ਵਿੱਚ ਤਬਦੀਲ ਹੋ ਕੇ ਲੋਕਾਂ ਦੇ ਸਾਹਮਣੇ ਆਵੇਗਾ। ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਤਿਆਰ ਹੋਣ ਵਾਲਾ ਜਲੰਧਰ ਸਿਟੀ ਰੇਲਵੇ ਸਟੇਸ਼ਨ 21ਵੀਂ ਸਦੀ ਦੀਆਂ ਨਵੀਆਂ ਜ਼ਰੂਰਤਾਂ ਅਤੇ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਵੇਗਾ ਜਿਥੇ ਆਉਣ ਤੋਂ ਬਾਅਦ ਹਰੇਕ ਯਾਤਰੀ ਦੇ ਦਿਲੋਂ ਦਿਮਾਗ ‘ਚ ਇਸਦੀ ਖੂਬਸੂਰਤ ਤਸਵੀਰ ਸਦਾ ਲਈ ਵਸ ਜਾਵੇਗੀ।
ਰੋਜ਼ਾਨਾ ਹਜ਼ਾਰਾਂ ਯਾਤਰੀ ਕਰਦੇ ਹਨ ਸਫ਼ਰ
ਜਾਣਕਾਰੀ ਅਨੁਸਾਰ ਉਕਤ ਰੇਲਵੇ ਸਟੇਸ਼ਨ ‘ਤੇ ਰੋਜ਼ਾਨਾ ਹਜ਼ਾਰਾਂ ਯਾਤਰੀ ਆਉਣ ਜਾਣ ਕਰਦੇ ਹਨ। ਖ਼ਾਸ ਤੌਰ ‘ਤੇ ਤਿਉਹਾਰਾਂ ਦੇ ਦਿਨਾਂ ਦੌਰਾਨ ਤਾਂ ਗਿਣਤੀ ਹੋਰ ਵਧ ਜਾਂਦੀ ਹੈ ਜਿਸ ਨੂੰ ਸਾਹਮਣੇ ਰੱਖ ਕੇ ਰੇਲ ਵਿਭਾਗ ਵੱਲੋਂ ਤਮਾਮ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਦੇਖਣ ਵਾਲੀ ਹੋਵੇਗੀ ਨਵੇਂ ਰੇਲਵੇ ਸਟੇਸ਼ਨ ਦੀ ਬਣਾਵਟ
ਦੱਸਿਆ ਜਾ ਰਿਹਾ ਹੈ ਪੰਜਾਬ ਦੇ ਸ਼ਾਨਦਾਰ ਅਤੇ ਮਾਣਮੱਤੇ ਇਤਿਹਾਸ ਦਾ ਸਦਾ ਹਿੱਸਾ ਬਣੇ ਰਹੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਨਵੇਂ ਡਿਜ਼ਾਈਨ ਵਿੱਚ ਸਟੇਸ਼ਨ ਦੀ ਇਮਾਰਤ ਨੂੰ ਨਾ ਕੇਵਲ ਇੱਕ ਆਧੁਨਿਕ ਮਾਡਰਨ ਦਿੱਖ ਦਿੱਤੀ ਜਾ ਰਹੀ ਹੈ, ਸਗੋਂ ਇਸ ਦੇ ਮੁੱਖ ਹਿੱਸੇ ਵਿੱਚ ਪੰਜਾਬੀ ਸੱਭਿਆਚਾਰ ਅਤੇ ਸਥਾਨਕ ਕਲਾ ਦੀ ਖਿੱਚ ਭਰਪੂਰ ਝਲਕ ਵੀ ਬਰਕਰਾਰ ਰੱਖੀ ਜਾ ਰਹੀ ਹੈ।
ਮਿਲਣ ਵਾਲੀਆਂ ਸਹੂਲਤਾਂ
ਯਾਤਰੀਆਂ ਨੂੰ ਏਅਰ ਕੰਡੀਸ਼ਨਡ ਵੇਟਿੰਗ ਹਾਲ, ਲਿਸਟਾਂ, ਐਸਕੇਲੇਟਰ, ਕੋਨਕੋਰਸ, ਬਿਹਤਰ ਆਵਾਜਾਈ ਅਤੇ ਪਾਰਕਿੰਗ ਤੋਂ ਇਲਾਵਾ ਹਰਿਆਲੀ ਦਾ ਖ਼ਾਸ ਖ਼ਿਆਲ ਰੱਖਿਆ ਜਾਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ, ਊਰਜਾ ਦੀ ਬਚਤ ਲਈ ਛੱਤਾਂ ‘ਤੇ ਸੋਲਰ ਪੈਨਲ ਲਗਾਏ ਜਾਣਗੇ। ਉਕਤ ਤੋਂ ਇਲਾਵਾ ਨਵੇਂ ਰੇਲਵੇ ਸਟੇਸ਼ਨ ‘ਤੇ ਬਹੁਤ ਸਾਰੀਆਂ ਹੋਰ ਸਹੂਲਤਾਂ ਯਾਤਰੀਆਂ ਨੂੰ ਨਸੀਬ ਹੋਣਗੀਆ ਜਿਨ੍ਹਾਂ ਨਾਲ ਹਰ ਉਮਰ ਵਰਗ ਦੇ ਲੋਕਾਂ ਦੀ ਯਾਤਰਾ ਆਸਾਨ ਹੋਵੋਗੀ।
Ad Position 22
No active advertisement
ਪਿਛਲੀ ਖ਼ਬਰ ਪਹਿਲਾਂ ਵੀ. ਵੀ. ਆਈ. ਪੀ. ਡਿਊਟੀ ਦੇ ਰੁਝੇਵੇਂ ਤੇ ਹੁਣ ਡੀ. ਸੀ. ਦਫਤਰ ਦੇ ਮੁਲਾਜ਼ਮਾਂ ਦੀ ਹੜਤਾਲ ਜਾਤੀ ਸਰਟੀਫਿਕੇਟ ਬਣਵ... ਅਗਲੀ ਖ਼ਬਰ ਜਿਹੜੇ ਕਰਨ ਰੋਜ਼ਾਨਾ ਯੋਗ
Ad Position 24
No active advertisement