ਸਵਾਲ : 641. 'ਰੱਖੜੀ' ਦਾ ਤਿਉਹਾਰ ਕਦੋਂ ਹੁੰਦਾ ਹੈ? 642. 'ਮੌਜੇ' ਕਿਸ ਤਰ੍ਹਾਂ ਦੀ ਜੁੱਤੀ ਹੁੰਦੀ ਹੈ? 643. 'ਰਾਸਧਾਰੀਏ' ਕੌਣ ਹੁੰਦੇ ਨੇ? 644. 'ਬਾਬਾ ਨੌਧ ਸਿੰਘ' ਪੁਸਤਕ ਕਿਸ ਸਾਹਿਤਕਾਰ ਦੀ ਰਚਨਾ ਹੈ?
645. 'ਸ਼ਤਦ੍ਰਵ' ਪੰਜਾਬ ਦੇ ਕਿਹੜੇ ਦਰਿਆ ਦਾ ਪੁਰਾਤਨ ਨਾਂਅ ਹੈ?
646. 'ਬਿਪਾਸ਼ਾ' ਨਦੀ ਕਿਹੜਾ ਦਰਿਆ ਹੈ?
647. 'ਈਰਾਵਤੀ' ਕਿਹੜੇ ਦਰਿਆ ਨੂੰ ਕਿਹਾ ਜਾਂਦਾ ਸੀ?
648. 'ਸ਼ੀਆ ਤੇ ਸੁੰਨੀ' ਫਿਰਕਿਆਂ ਵਿਚ ਕੀ ਫਰਕ ਹੈ?
649. 'ਮਾਸਾਹਾਰੀ ਤੇ ਸ਼ਾਕਾਹਾਰੀ' ਭੋਜਨ ਦਾ ਵਖਰੇਵਾਂ ਦੱਸੋ?
650. 'ਰੋਮਨ ਕੈਥੋਲਿਕ, ਈਸਟਰਨ ਆਰਥੋਡੌਕਸ ਤੇ ਪ੍ਰੋਟੈਸਟੈਂਟ' ਕਿਹੜੇ ਧਰਮ ਦੇ ਫਿਰਕੇ ਸਨ?
ਜਵਾਬ : 641. ਸੌਣ ਮਹੀਨੇ ਦੀ ਪੁੰਨਿਆਂ ਵਾਲੇ ਦਿਨ।
642. ਬੱਚਿਆਂ ਦੇ ਪੈਰੀਂ ਪਾਉਣ ਵਾਲੀ ਦੇਸੀ ਜੁੱਤੀ। 643. ਵੱਖੋ-ਵੱਖ ਭੇਸ ਵਟਾ ਕੇ ਰਾਸ ਰਚਾਉਣ ਜਾਂ ਨਾਟਕ ਖੇਡਣ ਵਾਲੀ ਮੰਡਲੀ।
644. ਭਾਈ ਵੀਰ ਸਿੰਘ ਦੀ।
645. ਸਤਲੁਜ ਦਾ ਵੈਦਿਕ ਕਾਲ ਵੇਲੇ ਦਾ ਨਾਂਅ।
646. ਦਰਿਆ ਬਿਆਸ ਦਾ ਪੁਰਾਣਾ ਨਾਂਅ।
647. ਰਾਵੀ ਦਾ ਪ੍ਰਾਚੀਨ ਨਾਂਅ।
648. ਸ਼ੀਆ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਹਜਰਤ ਅਲੀ ਨੂੰ ਆਪਣਾ ਰਹਿਬਰ ਮੰਨਦੇ ਹਨ ਤੇ ਉਨ੍ਹਾਂ ਦੇ ਬੱਚਿਆਂ ਹਸਨ ਹੁਸੈਨ ਦੀ ਨਜ਼ਫ਼ ਇਰਾਕ ਵਿਚ ਹੋਈ ਸ਼ਹਾਦਤ ਨੂੰ ਦਹੇ ਪਿੱਟ ਕੇ ਮੁਹੰਰਮ ਦੇ ਰੂਪ ਵਿਚ ਮਨਾਉਂਦੇ ਨੇ। ਸੁੰਨੀ ਏਸ ਸਾਰੇ ਕੁਝ ਤੋਂ ਮੂੰਹ ਮੋੜ ਕੇ ਹਜ਼ਰਤ ਅਲੀ ਨੂੰ ਖਲੀਫ਼ਾ ਤਾਂ ਕਹਿੰਦੇ ਹਨ ਪਰ ਜਾਨਸ਼ੀਨ ਨਹੀਂ ਮੰਨਦੇ।
649. ਮਾਸਾਹਾਰੀ ਆਂਡਾ, ਮੀਟ, ਮੱਛੀ ਵਾਲਾ ਭੋਜਨ ਹੁੰਦਾ ਹੈ ਤੇ ਸ਼ਾਕਾਹਾਰੀ ਸਾਗ ਸਬਜ਼ੀਆਂ ਵਾਲਾ।
650. ਇਸਾਈ ਧਰਮ ਦੇ। (ਚਲਦਾ)
-ਮੋਬਾਈਲ : +1-647-403-1299
ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
ਅਜੀਤ ਡੈਸਕ
18-07-2026