03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬਾਲ ਗੀਤ ਅੰਬਾਂ ਦੀ ਰੁੱਤ ਕਦੇ ਨਾ ਜਾਵੇ * ਓਮਕਾਰ ਸੂਦ ਬਹੋਨਾ *

Ad Position 21
No active advertisement
ਅਜੀਤ ਡੈਸਕ 18-07-2026

ਗਰਮੀ ਦੀ ਰੁੱਤ ਜਦ ਵੀ ਆਵੇ,
ਨਾਲ ਅੰਬਾਂ ਦਾ ਤੋਹਫ਼ਾ ਲਿਆਵੇ।

ਤਰ੍ਹਾਂ ਤਰ੍ਹਾਂ ਦੇ ਅੰਬ ਵੇਖ ਕੇ,
ਸਭਨਾਂ ਦਾ ਫਿਰ ਮਨ ਲਲਚਾਵੇ।

ਲਾਲੀ ਭਰਿਆ ਅੰਬ ਸੰਧੂਰੀ,
ਰੇਹੜੀਆਂ ਉੱਤੋਂ ਝਾਤੀਆਂ ਪਾਵੇ।

ਚਾਰੇ ਪਾਸੇ ਅੰਬ ਵੇਖ ਕੇ,
ਮਹਿਕ ਇਨ੍ਹਾਂ ਦੀ ਮਨ ਨੂੰ ਭਾਵੇ।

ਲੰਗੜਾ ਅੰਬ ਵੀ ਬੜਾ ਨਿਆਰਾ,
ਜੋ ਵੇਖੇ ਬਲਿਹਾਰੇ 'ਚੋਂ ਜਾਵੇ।

ਰੰਗ ਭਾਵੇਂ ਇਹਦਾ ਹਰਾ ਈ ਹੁੰਦਾ,
ਮਿਠਾਸ ਇਹਦੀ ਨਾ ਮੂੰਹ 'ਚੋਂ ਜਾਵੇ।

ਦੁਸਹਿਰੀ ਦੀ ਕੀ ਗੱਲ ਸੁਣਾਵਾਂ,
ਅੰਬਾਂ ਦਾ ਸਿਰਤਾਜ ਕਹਾਵੇ।

ਲੰਮੀ ਫਾੜੀ, ਪਤਲੀ ਗੁਠਲੀ,
ਖਾਣ ਵਾਲੇ ਨੂੰ ਮਜ਼ਾ ਲਿਆਵੇ।

ਚੌਸਾ ਜਦੋਂ ਬਾਜ਼ਾਰ 'ਚ ਆਉਂਦਾ,
ਇਹ ਵੀ ਆਪਣਾ ਜੋਸ਼ ਦਿਖਾਵੇ।

ਸ਼ਹਿਦ ਤੋਂ ਮਿੱਠਾ ਰਸਾ ਇਸ ਵਿੱਚ,
ਚੂਪਣ ਦਾ ਫਿਰ ਮਜ਼ਾ ਆ ਜਾਵੇ।

ਕਲਮੀ ਅੰਬ ਦੀ ਸ਼ਾਨ ਈ ਵੱਖਰੀ,
ਕੱਟ ਕੱਟ ਹਰ ਕੋਈ ਇਸ ਨੂੰ ਖਾਵੇ।

ਅੰਬਾਂ ਦੀਆਂ ਤਾਂ ਬਹੁਤ ਹੀ ਕਿਸਮਾਂ,
ਹਰ ਇਕ ਕਿਸਮ ਮਿਠਾਸ ਵਧਾਵੇ।

ਮੋਟੇ ਪਤਲੇ ਲਾਲ ਪੀਲੇ ਸਭ,
ਸਭ ਦਾ ਮੈਂਗੋਸ਼ੇਕ ਬਣ ਜਾਵੇ।

ਹਰ ਕੋਈ ਆਖੇ ਬੱਲੇ ਬੱਲੇ,
ਅੰਬਾਂ ਦੀ ਰੁੱਤ ਕਦੇ ਨਾ ਜਾਵੇ।
-ਮੋਬਾਈਲ -9654036080

Ad Position 22
No active advertisement
ਪਿਛਲੀ ਖ਼ਬਰ ਮੋਗਾ ਵਿਖੇ 6ਵੀਂ ਵਿਸ਼ਾਲ ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24
No active advertisement