08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬਾਲ ਗੀਤ ਮੀਂਹ ਵਿਚ ਲਈਏ...

ਬਾਲ ਗੀਤ ਮੀਂਹ ਵਿਚ ਲਈਏ...

Ad Position 21
No active advertisement
ਅਜੀਤ ਡੈਸਕ 08-08-2026

ਕਾਲੀਆਂ ਘਟਾਵਾਂ ਗਈਆਂ ਆ ਬੇਲੀਓ |

ਮੀਂਹ ਵਿਚ ਲਈਏ ਆਓ ਨਹਾ ਬੇਲੀਓ |

ਗਰਮੀ ਨੇ ਕੀਤਾ ਸੀ ਸਾਨੂੰ ਬਹੁਤ ਤੰਗ |
ਕਾਲੇ ਪੀਲੇ ਹੋ ਗਏ ਸਾਡੇ ਸਭ ਦੇ ਰੰਗ |
ਪਿੰਡੇ ਉਤੋਂ ਪਿੱਤ ਲਈਏ ਲਾਹ ਬੇਲੀਓ |
ਮੀਂਹ ਵਿਚ ਲਈਏ.... |

ਕਾਲੀਆਂ ਘਟਾਵਾਂ ਆਉਣ ਵੇਖੋ ਚੜ੍ਹ ਕੇ |
ਕੋਠਿਆਂ 'ਤੇ ਵੇਖਦੇ ਨੇ ਲੋਕੀਂ ਖੜ੍ਹ ਖੜ੍ਹ ਕੇ |
ਬੇਲੀਆਂ ਨੂੰ  ਲਈਏ ਆਪਾਂ ਬੁਲਾ ਬੇਲੀਓ |
ਮੀਂਹ ਵਿਚ ਲਈਏ.... |

ਮੀਂਹ ਦੇ ਵਿਚ ਆਪਾਂ ਜਦੋਂ ਹੈ ਨਹਾਵਣਾ |
ਗੰਦਾ ਮੰਦਾ ਪਾਣੀ ਨਹੀਓਾ ਉਤੇ ਪਾਵਣਾ |
ਸ਼ਰਾਰਤਾਂ ਤੋਂ ਵੀ ਰੱਖਣਾ ਬਚਾ ਬੇਲੀਓ |
ਮੀਂਹ ਵਿਚ ਲਈਏ.... |

ਪਾਣੀ ਜਿੱਥੇ ਡੂੰਘਾ ਉਥੇ ਨਹੀਓਾ ਜਾਵਣਾ |
ਘਰ ਆ ਕੇ ਸਾਫ਼ ਪਾਣੀ ਨਾਲ ਨਹਾਵਣਾ |
'ਤਲਵੰਡੀ' ਦੇ ਵੀ ਗੀਤ ਲੈਣੇ ਗਾ ਬੇਲੀਓ |
ਮੀਂਹ ਵਿਚ ਲਈਏ... |
-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ-13. ਮੁਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 94635-42896

Ad Position 22
No active advertisement
ਪਿਛਲੀ ਖ਼ਬਰ ਰੱਬਾ ਮੀਂਹ ਬਰਸਾ ਅਗਲੀ ਖ਼ਬਰ ਲੋਕ ਦੁਬਾਰਾ ਮਾਨ ਸਰਕਾਰ ਬਣਾਉਣ ਲਈ ਬੇਸਬਰੀ ਨਾਲ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ-ਗਿੱਲ ਪਿੰਡ ਸ਼ਹਿਜ਼ਾਦਾ ਵਿਖੇ ਆ...
Ad Position 24