08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਰੱਬਾ ਮੀਂਹ ਬਰਸਾ

ਰੱਬਾ ਮੀਂਹ ਬਰਸਾ

Ad Position 21
No active advertisement
ਅਜੀਤ ਡੈਸਕ 08-08-2026

 

ਰੱਬਾ ਜਲਦੀ ਮੀਂਹ ਬਰਸਾ |
ਗਰਮੀ 'ਚ ਸੁੱਕਦੇ ਜਾਂਦੇ ਸਾਹ |
ਤੱਤੀਆਂ-ਤੱਤੀਆਂ ਵਗਣ ਹਵਾਵਾਂ |
ਛਾਂ ਨਹੀਓਾ ਲੱਭਦੀ ਕਿੱਧਰ ਜਾਵਾਂ |
ਸਿਖ਼ਰ ਦੁਪਹਿਰੇ ਰਹੇ ਡਰਾ |
ਰੱਬਾ ਜਲਦੀ ਮੀਂਹ... |

ਅਸੀਂ ਹਾਂ ਨੰਨ੍ਹੇ-ਮੁੰਨੇ ਬਾਲ |
ਧੁੱਪ ਵਿਚ ਮੂੰਹ ਸਾਡੇ ਹੋਏ ਲਾਲ |
ਸਾਨੂੰ ਨਾ ਬਹੁਤਾ ਤਰਸਾ |
ਰੱਬਾ ਜਲਦੀ ਮੀਂਹ... |

ਜੀਅ ਕਰਦੈ ਮੀਂਹ ਵਿਚ ਨਹਾਈਏ |
ਕੱਠੇ ਹੋ ਚਾਂਭੜਾਂ ਪਾਈਏ |
ਕਾਲੀ ਕੋਈ ਘਟਾ ਲਿਆ |
ਰੱਬਾ ਜਲਦੀ ਮੀਂਹ ਬਰਸਾ |
-ਮਨਜੀਤ ਸਿੰਘ ਘੜੈਲੀ
ਪਿੰਡ : ਘੜੈਲੀ (ਬਠਿੰਡਾ) |
ਮੋਬਾਈਲ : 79860-63165

Ad Position 22
No active advertisement
ਪਿਛਲੀ ਖ਼ਬਰ ਬਾਲ ਕਵਿਤਾ ਬੱਦਲ ਅਗਲੀ ਖ਼ਬਰ ਬਾਲ ਗੀਤ ਮੀਂਹ ਵਿਚ ਲਈਏ...
Ad Position 24