ਕਾਲੇ ਕਾਲੇ ਨੇ ਬੱਦਲ ਆਏ,
ਵਰਖਾ ਨੂੰ ਵੀ ਨਾਲ ਲਿਆਏ |
ਛਾ ਗਈ ਏ ਘਟਾਂ ਘਨਘੋਰ,
ਮੀਂਹ ਪਿਆ ਵਰ੍ਹਦਾ ਜ਼ੋਰੋ ਜ਼ੋਰ |
ਚਾਰ ਚੁਫੇਰੇ ਜਲ ਥਲ ਕਰਿਆ,
ਟੋਇਆਂ ਦੇ ਵਿਚ ਪਾਣੀ ਭਰਿਆ |
ਫ਼ਸਲਾਂ ਉੱਤੇ ਹਰਿਆਲੀ ਛਾਈਾ,
ਸਭ ਨੇ ਰਲਕੇ ਹੈ ਖੁਸ਼ੀ ਮਨਾਈ |
ਠੰਢੀਆਂ ਸੀਤ ਹਵਾਵਾਂ ਵਗਣ,
ਹਰ ਇਕ ਨੂੰ ਚੰਗੀਆਂ ਲੱਗਣ |
ਅੰਬਰਾਂ ਉੱਤੇ ਪੰਛੀ ਪਏ ਨੱਚਣ,
ਖੀਰਾਂ ਰਿਝਣ ਅਤੇ ਪੂੜੇ ਪੱਕਣ |
ਕਹਿੰਦਾ 'ਭੁੱਲਰ ਮਸਤੇ ਵਾਲਾ',
ਸਭ ਦਾ ਹੋਇਆ ਸਾਹ ਸੁਖਾਲਾ |
-ਹਰਦੇਵ ਸਿੰਘ 'ਭੁੱਲਰ'
-ਪਿੰਡ ਮਸਤੇ ਵਾਲਾ ( ਜ਼ੀਰਾ )
ਮੋਬਾਈਲ : 94173-19048