08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਕੁਦਰਤ ਨਾਲ ਜੁੜ ਜਾਈਏ...

ਕੁਦਰਤ ਨਾਲ ਜੁੜ ਜਾਈਏ...

Ad Position 21
No active advertisement
ਅਜੀਤ ਡੈਸਕ 08-08-2026

 

ਆਓ! ਮਨ ਲਗਾ ਕੇ
ਕੁਝ ਪੌਦੇ ਲਗਾ ਲਈਏ,
ਆਓ! ਲਗਾਏ ਪੌਦਿਆਂ ਨੂੰ 
ਬੱਚਿਆਂ ਵਾਂਗ ਪਾਲ ਲਈਏ,
ਆਓ! ਸਭ ਕੁਝ ਭੁਲਾ ਕੇ
ਕੁਦਰਤ ਨਾਲ ਜੁੜ ਜਾਈਏ |

ਆਓ! ਪੰਛੀਆਂ-ਪਰਿੰਦਿਆਂ ਤੇ ਜਾਨਵਰਾਂ ਲਈ
ਦਾਣਾ-ਪਾਣੀ ਭੋਜਨ ਪਾ ਦੇਈਏ
ਆਓ! ਇਨ੍ਹਾਂ ਦੀ ਭੁੱਖ-ਪਿਆਸ ਮਿਟਾ ਦੇਈਏ,
ਆਓ! ਕੁਝ ਪਲ ਲਈ
ਅਦਭੁੱਤ ਨਿਆਰੀ ਕੁਦਰਤ ਨਾਲ ਜੁੜ ਜਾਈਏ |

ਸਮਾਂ ਕੱਢ ਕੇ
ਚੰਨ-ਤਾਰਿਆਂ ਨੂੰ  ਤੱਕੀਏ
ਬੂਟ-ਜੁਰਾਬਾਂ ਖੋਲ੍ਹ
ਪੈਰ ਧਰਤੀ 'ਤੇ ਰੱਖੀਏ,
ਅਸਲ ਸੁੱਖ-ਸਕੂਨ ਵੱਲ ਮੁੜ ਜਾਈਏ
ਆਓ! ਕੁਦਤ ਨਾਲ ਜੁੜ ਜਾਈਏ |

ਦਾਤਣ ਦੀ ਵਰਤੋਂ ਕਰਕੇ
ਖੂਹਾਂ ਤੋਂ ਪਾਣੀ ਭਰ ਕੇ
ਵਿਰਸੇ ਵੱਲ ਫਿਰ ਆ ਜਾਈਏ
ਸੱਥਾਂ ਵਿਚ ਪਾ ਕੇ ਸਾਂਝਾਂ
ਦਿਲ ਦੀਆਂ ਰਮਜ਼ਾਂ ਸੁਣਾ ਜਾਈਏ
ਆਓ! ਕੁਦਰਤ ਵੱਲ ਆ ਜਾਈਏ |

ਕਰਕੇ ਸਵੇਰ ਦੀ ਸੈਰ
ਭੁਲਾ ਕੇ ਮਨ-ਮੁਟਾਵ ਤੇ ਵੈਰ,
ਤੰਦਰੁਸਤੀ ਤੇ ਭਾਈਚਾਰਕਤਾ ਵੱਲ ਆ ਜਾਈਏ
ਆਓ! ਕੁਦਰਤ ਵੱਲ ਮੁੜ ਕੇ
ਕੁਦਰਤ ਨਾਲ ਜੁੜ ਕੇ
ਕੁਦਰਤ ਨਾਲ ਪਿਆਰ ਪਾ ਜਾਈਏ |

-ਮਾ. ਸੰਜੀਵ ਧਰਮਾਣੀ
ਸਟੇਟ ਐਵਾਰਡੀ, ਸ੍ਰੀ ਆਨੰਦਪੁਰ ਸਾਹਿਬ |
ਮੋਬਾਈਲ : 94785-61356

Ad Position 22
No active advertisement
ਪਿਛਲੀ ਖ਼ਬਰ ਬਾਲ ਕਹਾਣੀ ਬੋਲਣ ਵਾਲਾ ਖਿਡੌਣਾ ਅਗਲੀ ਖ਼ਬਰ ਬਾਲ ਕਵਿਤਾ ਬੱਦਲ
Ad Position 24