ਪਿਆਜ਼! ਇਹ ਖਾਣਾ ਪਕਾਉਣ ਵਿਚ, ਫੂਡ ਪ੍ਰੋਸੈਸਿੰਗ ਵਿਚ, ਮਸਾਲੇ ਤਿਆਰ ਕਰਨ 'ਚ ਅਤੇ ਹੱਦ ਤਾਂ ਇਹ ਹੈ ਕਿ ਪ੍ਰੋਸੈਸਡਟ ਫੂਡ ਵਿਚ ਵੀ ਵਰਤਿਆ ਜਾਂਦਾ ਹੈ | ਕੱਚਾ ਪਿਆਜ਼ ਸਲਾਦ ਦੇ ਤੌਰ 'ਤੇ ਵੀ ਖਾਧਾ ਜਾਂਦਾ ਹੈ ਅਤੇ ਇਸ ਨੂੰ ਚਾਟ ਆਦਿ ਵਿਚ ਪਾ ਕੇ ਵੀ ਖਾਧਾ ਜਾਂਦਾ ਹੈ | ਅਲੱਗ-ਅਲੱਗ ਤਰੀਕਿਆਂ ਨਾਲ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਲਈ ਇਹ ਸਭ ਤੋਂ ਜ਼ਿਆਦਾ ਖਾਣ ਵਾਲੀ ਸਬਜ਼ੀ ਹੈ |
ਭਾਰਤ ਦੇ ਮਹਾਰਾਸ਼ਟਰ ਰਾਜ 'ਚ ਸਥਿਤ ਨਾਸਿਕ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਿਆਜ਼ ਦੀ ਮੰਡੀ (ਹੱਬ) ਆਖਿਆ ਗਿਆ ਹੈ |
ਨਾਸਿਕ ਵਿਚ ਪਿਆਜ਼ ਦਾ ਬਹੁਤ ਵੱਡਾ ਬਾਜ਼ਾਰ ਹੈ, ਜਿਥੋਂ ਵਪਾਰੀ ਥੋਕ 'ਚ ਪਿਆਜ਼ ਖਰੀਦਦੇ ਹਨ ਅਤੇ ਫਿਰ ਪੂਰੇ ਭਾਰਤ ਵਿਚ ਅਤੇ ਕੁਝ ਹੋਰ ਦੇਸ਼ਾਂ ਵਿਚ ਭੇਜਦੇ ਹਨ | ਦਰਅਸਲ ਨਾਸਿਕ ਦਾ ਮੌਸਮ ਅਤੇ ਉਸ ਦੀ ਉਪਜਾਊ ਜ਼ਮੀਨ ਪਿਆਜ਼ ਦੀ ਖੇਤੀ ਕਰਨ ਲਈ ਬਹੁਤ ਲਾਹੇਵੰਦ ਹੈ |
ਭਾਰਤ 'ਚ ਤਾਂ ਨਾਸਿਕ ਹੀ ਸਭ ਤੋਂ ਜ਼ਿਆਦਾ ਪਿਆਜ ਦਾ ਉਤਪਾਦਨ ਕਰਦਾ ਹੈ, ਪਰ ਮਹਾਰਾਸ਼ਟਰ 'ਚ ਪੁਣੇ ਅਤੇ ਗੁਜਰਾਤ ਦਾ ਅਹਿਮਦਾਬਾਦ ਵੀ ਪਿਆਜ਼ ਦਾ ਚੰਗਾ ਉਤਪਾਦਨ ਕਰਦੇ ਹਨ |
ਮਹਾਰਾਸ਼ਟਰ ਭਾਰਤ 'ਚ ਤਾਂ ਇਸ ਸੰਦਰਭ 'ਚ ਪਹਿਲੇ ਸਥਾਨ 'ਤੇ ਹੈ ਪਰ ਦੁਨੀਆ 'ਚ ਮਹਾਰਾਸ਼ਟਰ ਜਾਂ ਫਿਰ ਭਾਰਤ ਪਹਿਲੇ ਸਥਾਨ 'ਤੇ ਨਹੀਂ ਹੈ |
ਆਪਣੀ ਵਿਸ਼ਾਲ ਖੇਤੀ ਜ਼ਮੀਨ ਅਤੇ ਵਿਕਸਿਤ ਤਕਨੀਕ ਦੇ ਕਾਰਨ ਚੀਨ ਸਭ ਤੋਂ ਜ਼ਿਆਦਾ ਪਿਆਜ਼ ਉਤਪਾਦਨ ਕਰਦਾ ਹੈ ਅਤੇ ਵਿਸ਼ਵ ਨੂੰ ਪਿਆਜ਼ ਸਪਲਾਈ ਕਰਨ ਵਾਲਾ ਮੁੱਖ ਖਿਡਾਰੀ ਹੈ |
ਪਿਆਜ਼ ਉਤਪਾਦਨ 'ਚ ਗਲੋਬਲੀ ਭਾਰਤ ਦਾ ਚੀਨ ਤੋਂ ਬਾਅਦ ਦੂਸਰਾ ਦਰਜਾ ਹੈ |
ਪਿਆਜ਼ ਦੀਆਂ ਚਾਰ ਕਿਸਮਾਂ ਹੁੰਦੀਆਂ ਹਨ | ਸਭ ਤੋਂ ਆਮ ਤਾਂ ਲਾਲ ਪਿਆਜ਼ ਹੈ, ਪਰ ਇਸ ਤੋਂ ਇਲਾਵਾ ਹੋਰ ਵੀ ਕਿਸਮਾਂ ਹਨ ਜਿਵੇਂ ਚਿੱਟਾ ਪਿਆਜ਼, ਪੀਲਾ ਪਿਆਜ਼ ਅਤੇ ਛੋਟਾ ਪਿਆਜ਼ |
-ਇਮੇਜ ਰਿਫਲੈਕਸ਼ਨ ਸੈਂਟਰ |