ਐਤਵਾਰ ਵਾਲੇ ਦਿਨ ਮੋਨੂ ਆਪਣੇ ਦਾਦਾ ਜੀ ਕੋਲ ਦਰਵਾਜ਼ੇ ਵਿਚ ਬੈਠਾ ਖੇਡ ਰਿਹਾ ਸੀ, ਕੋਲ ਆ ਕੇ ਇਕ ਜੋਗੀ ਬੈਠ ਗਿਆ, ਕਹਿਣ ਲੱਗਾ ਕੋਈ ਸੁਰਮੇ ਦੀ ਸਲਾਈ ਪਾਓ, ਕੋਈ ਗਿੱਦੜ ਸਿੰਗੀ ਹੀ ਲੈ ਲਵੋ, ਦਾਦਾ ਜੀ ਕਹਿਣ ਲੱਗੇ ਰੋਟੀ ਖਾ ਲੈ ਚਾਹ ਪੀ ਲੈ, ਸਾਨੂੰ ਤੇਰੀ ਗਿੱਦੜਸਿੰਗੀ ਦੀ ਨਹੀਂ ਲੋੜ, ਮੋਨੂ ਕਹਿੰਦਾ ਬਾਪੂ ਜੀ ਮੈਨੂੰ ਗਿੱਦੜਸਿੰਗੀ ਲੈ ਦਿਓ, ਬਾਪੂ ਜੀ ਕਹਿੰਦੇ ਤੂੰ ਕੀ ਕਰਨੀ ਹੈ ਗਿੱਦੜ ਸਿੰਗੀ, ਪਾਸ ਹੋਣ ਵਾਸਤੇ ਗਿੱਦੜਸਿੰਗੀ ਲੈ ਦਿਓ, ਯੋਗੀ ਕਹਿਣ ਲੱਗਿਆ ਸਰਦਾਰ ਜੀ ਬੱਚੇ ਨੂੰ ਗਿੱਦੜਸਿੰਗੀ ਲੈ ਦੇਵੋ ਮੈਂ ਕੋਈ ਪੈਸਾ ਨਹੀਂ ਲੈਣਾ, ਪਾਸ ਹੋਣ ਵਾਸਤੇ ਦੇ ਦੇਹ ਗਿੱਦੜ ਸਿੰਗੀ ਇਸ ਨੂੰ ਫਿਰ, ਜੋਗੀ ਨੇ ਗਿੱਦੜਸਿੰਗੀ ਕੱਢੀ ਸੰਧੂਰ ਵਿਚ ਲਿਬੜੀ ਹੋਈ, ਜੋਗੀ ਕਹਿੰਦਾ ਬੇਟਾ ਇਸਦੀਆਂ ਕੁਝ ਸ਼ਰਤਾਂ ਹੈ, ਮੰਨ ਲਵੇਂਗਾ, ਮੋਨੂ ਝੱਟ ਬੋਲਿਆ ਹਾਂਜੀ, ਪੱਕਾ, ਹਾਂਜੀ ਪੱਕਾ, ਲੈ ਫਿਰ ਕਾਪੀ 'ਤੇ ਲਿਖ ਲੈ |
1. ਸ਼ਰਤ ਰੋਜ਼ਾਨਾ ਸੁਬਹਾ ਉੱਠ ਕੇ ਨਹਾਉਣਾ ਹੈ, ਸਕੂਲ ਜਾਣ ਤੋਂ ਪਹਿਲਾਂ ਇਕ ਘੰਟਾ ਜ਼ਰੂਰ ਪੜ੍ਹਨਾ ਹੈ,
2. ਜੋ ਸਕੂਲ ਵਿਚੋਂ ਕੰਮ ਮਿਲਿਆ, ਉਸ ਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਕਰਨਾ ਹੈ ਉਸ ਤੋਂ ਬਾਅਦ ਦੋ-ਤਿੰਨ ਵਾਰੀ ਉਹਨੂੰ ਫੇਰ ਪਰਖਣਾ ਹੈ,
3. ਕਦੀ ਵੀ ਸਕੂਲ ਚੋਂ ਅੱਧੀ ਸਾਰੀ ਛੁੱਟੀ ਨਹੀਂ ਕਰਨੀ,
ਪੇਪਰਾਂ ਵੇਲੇ ਰਾਤ ਨੂੰ 10 ਵਜੇ ਤੱਕ ਪੜ੍ਹਨਾ ਹੈ,
ਜੋ ਕੋਈ ਮੈਂਬਰ ਤੁਹਾਡੇ ਘਰ ਵਿਚ ਪੜਿ੍ਹਆ-ਲਿਖਿਆ ਹੈ ਸਾਰੇ ਦਾ ਸਾਰਾ ਕੰਮ ਦੋ-ਤਿੰਨ ਵਾਰ ਚੈੱਕ ਕਰਾਉਣਾ ਹੈ ਉਸ ਨੂੰ, ਗਿੱਦੜਸਿੰਗੀ ਆਪਣੇ ਬੈਗ ਵਿਚ ਪਾ ਲੈ, ਇਹ ਦਸਵੀਂ ਦੀ ਪੜ੍ਹਾਈ ਤੱਕ ਗਿੱਦੜਸਿੰਗੀ ਬੈਗ ਵਿਚੋਂ ਨਹੀਂ ਕੱਢਣੀ ਤੇ ਸ਼ਰਤਾਂ ਸਾਰੀਆਂ ਪੂਰੀਆਂ ਕਰਨੀਆਂ ਹੈ, ਮੈਂ ਫਿਰ ਆਵਾਂਗਾ ਫਿਰ ਤੈਥੋਂ 500 ਰੁਪਆ ਲੈ ਕੇ ਜਾਵਾਂਗਾ,
ਬਸ ਜੋਗੀ ਚਲਾ ਗਿਆ ਤੇ ਮੋਨੂ ਸ਼ਰਤਾਂ 'ਤੇ ਪੂਰਾ ਉਤਰਿਆ, ਹਰ ਇਕ ਕਲਾਸ ਵਿਚ ਪਾਸ ਹੋ ਜਾਇਆ ਕਰੇ, ਸਾਰੇ ਸਕੂਲ 'ਚੋਂ ਵਧੀਆ ਨੰਬਰ ਲੈ ਕੇ ਜਾਇਆ ਕਰਦਾ ਸੀ, ਮੋਨੂੰ ਰੋਜ਼ ਪੁੱਛਿਆ ਕਰੇ, ਬਾਪੂ ਜੀ ਜੋਗੀ ਨਹੀਂ ਆਇਆ ਗਿੱਦੜਸਿੰਗੀ ਵਾਲਾ, ਬਾਪੂ ਨੇ ਭੇਤ ਲਕੋ ਕੇ ਰੱਖਿਆ, ਬਾਪੂ ਕਹਿੰਦਾ 'ਆ ਜਾਵੇਗਾ, ਤੂੰ ਸ਼ਰਤਾਂ 'ਤੇ ਪੂਰਾ ਚੱਲਦਾ ਰਹਿ... |
-ਗਿੱਦੜਬਾਹਾ | ਮੋਬਾਈਲ : 64171-05526