ਸਵਾਲ : 831. 'ਸਲੀਬ' ਦਾ ਚਿੰਨ੍ਹ ਕਿਹੜੇ ਧਰਮ ਦੀ ਪਛਾਣ ਹੈ?

832. ਕੋਈ ਪੰਜ ਅਜਿਹੇ ਸ਼ਹਿਰ ਜਾਂ ਪਿੰਡ ਦੱਸੋ ਜਿਨ੍ਹਾਂ ਦੇ ਨਾਂਅ 'ਪਾਣੀ' ਨਾਲ ਜੁੜੇ ਹਨ?
833. 'ਵਸੋਆ, ਵਿਸਾਖੀ ਤੇ ਮੇਖ' ਵਿਚ ਫਰਕ ਦੱਸੋ?
834. 'ਪਹਿਆ, ਪਹੀ, ਡੰਡੀ ਤੇ ਭਾਂਡੇ ਬੀਂਡੇ' ਕੀ ਦਰਸਾਉਂਦੇ ਨੇ?
835. 'ਏਥੋਂ ਉੱਡ ਜਾ ਭੋਲਿਆ ਪੰਛੀਆ ਆਪਣੀ ਜਾਨ ਬਚਾ', ਕਿਸ ਗੀਤਕਾਰ ਦੀ ਰਚਨਾ ਹੈ?
836. 'ਗੁਰਦੁਆਰਾ ਰਕਾਬ ਗੰਜ' ਕਿਹੜੇ ਸ਼ਹਿਰ ਵਿਚ ਹੈ?
837. 'ਚਾਂਦਨੀ ਚੌਕ' ਦਾ ਨਾਂਅ ਸਿੱਖ ਇਤਿਹਾਸ ਨਾਲ ਕਿਵੇਂ ਜੁੜਿਆ ਹੋਇਆ ਹੈ?
838. 'ਬਜ ਬਜ ਘਾਟ' ਦੀ ਕੀ ਮਹੱਤਤਾ ਹੈ?
839. 'ਪੰਚਾਲੀ ਬਾਂਦੀ' ਕਿਸ ਇਤਿਹਾਸਕ ਮਿਥਿਹਾਸਕ ਹਸਤੀ ਨੂੰ ਕਿਹਾ ਜਾਂਦਾ ਹੈ?
840. 'ਕਵੀਸ਼ਰ ਤੇ ਢਾਡੀ' ਵਿਚ ਕੀ ਫਰਕ ਹੈ?
ਜਵਾਬ : 831. ਈਸਾਈ ਜਾਂ ਮਸੀਹੀ ਧਰਮ |
832. ਮੁਕਤਸਰ, ਅੰਮਿ੍ਤਸਰ, ਨਾਨਕਸਰ, ਟੋਭਾ ਟੇਕ ਸਿੰਘ, ਕਾਹਨੂੰਵਾਨ ਛੰਭ |
833. ਵਿਸਾਖੀ ਦੇ ਵੱਖ-ਵੱਖ ਨਾਂਅ |
834. ਰਸਤੇ, ਰਾਹ ਦੇ ਵੱਖ-ਵੱਖ ਨਾਂਅ |
835. ਨੰਦ ਲਾਲ ਨੂਰਪੁਰੀ |
836. ਦਿੱਲੀ |
837. ਗੁਰੂ ਤੇਗ ਬਹਾਦਰ, ਬਾਬਾ ਬੰਦਾ ਸਿੰਘ ਤੇ ਹੋਰ ਸਿੰਘਾਂ ਦੀਆਂ ਸ਼ਹੀਦੀਆਂ ਕਾਰਨ |
838. ਕਾਮਾਗਾਟਾਮਾਰੂ ਜਹਾਜ਼ ਦੇ ਗਦਰੀਆਂ ਤੇ ਹੋਈ ਗੋਲੀਬਾਰੀ ਕਾਰਨ |
839. ਦਰੋਪਦੀ ਪਾਂਡਵਾਂ ਦੀ ਪਟਰਾਣੀ ਨੂੰ |
840. ਕਵੀਸ਼ਰ ਸਾਜ਼ਾਂ ਨਾਲ ਨਹੀਂ ਗਾਉਂਦੇ, ਢਾਡੀ ਸਾਜ਼ਾਂ ਨਾਲ ਗਾਉਂਦੇ ਨੇ |
-ਮੋਬਾਈਲ : +1-647-403-1299