• 2 ਅਕਤੂਬਰ, 1869 ਨੂੰ ਮਹਾਤਮਾ ਗਾਂਧੀ ਦਾ ਜਨਮ ਪੋਰਬੰਦਰ ਗੁਜਰਾਤ ਵਿਚ ਹੋਇਆ ਸੀ |

• ਮਹਾਤਮਾ ਗਾਂਧੀ ਦਾ ਪੂਰਾ ਨਾਂਅ ਮੋਹਨ ਦਾਸ ਕਰਮ ਚੰਦ ਗਾਂਧੀ ਸੀ |
• ਉਨ੍ਹਾਂ ਨੂੰ ਪਿਆਰ ਨਾਲ 'ਬਾਪੂ' ਅਤੇ 'ਰਾਸ਼ਟਰਪਿਤਾ' ਵੀ ਕਿਹਾ ਜਾਂਦਾ ਹੈ |
• ਮਹਾਤਮਾ ਗਾਂਧੀ ਦੇ ਮਾਤਾ ਪੁਤਲੀ ਬਾਈ ਤੇ ਪਿਤਾ ਕਰਮਚੰਦ ਗਾਂਧੀ ਸਨ |
• 1888 'ਚ ਇੰਗਲੈਂਡ ਤੋਂ ਮਹਾਤਮਾ ਗਾਂਧੀ ਨੇ ਵਕਾਲਤ ਪਾਸ ਕੀਤੀ ਸੀ |
• ਦੱਖਣੀ ਅਫਰੀਕਾ ਵਿਚ ਗਾਂਧੀ ਜੀ ਨੇ ਪਹਿਲੀ ਵਾਰ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਸੀ | ਦੱਖਣੀ ਅਫਰੀਕਾ ਵਿਚ ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਦੇ ਹੱਕਾਂ ਲਈ ਸੰਘਰਸ਼ ਕੀਤਾ |
• 1915 ਵਿਚ ਉਹ ਭਾਰਤ ਵਾਪਸ ਆ ਗਏ ਸਨ |
• ਗੋਪਾਲ ਕ੍ਰਿਸ਼ਨ ਗੋਖਲੇ ਗਾਂਧੀ ਜੀ ਦੇ ਰਾਜਨੀਤਕ ਗੁਰੂ ਸਨ |
• ਚੰਪਾਰਨ, ਬਿਹਾਰ ਵਿਚ ਗਾਂਧੀ ਜੀ ਨੇ ਆਪਣਾ ਪਹਿਲਾ ਅੰਦੋਲਨ 1917 ਵਿਚ ਸ਼ੁਰੂ ਕੀਤਾ ਸੀ |
• 1920 ਵਿਚ ਅਸਹਿਯੋਗ ਅੰਦੋਲਨ ਸ਼ੁਰੂ ਕੀਤਾ ਸੀ | ਸਵਦੇਸੀ ਅਪਣਾਉਣਾ, ਨਮਕ ਸਤਿਆਗ੍ਰਹਿ ਵਰਗੇ ਅੰਦੋਲਨਾਂ ਦੀ ਅਗਵਾਈ ਕੀਤੀ ਸੀ |
• 12 ਮਾਰਚ, 1930 ਨੂੰ ਡਾਂਡੀ ਯਾਤਰਾ ਸ਼ੁਰੂ ਕੀਤੀ ਸੀ |
• ਗਾਂਧੀ ਜੀ ਨੇ 'ਭਾਰਤ ਛੱਡੋ ਅੰਦੋਲਨ' 1942 ਵਿਚ ਸ਼ੁਰੂ ਕੀਤਾ ਸੀ |
• 30 ਜਨਵਰੀ, 1948 ਨੂੰ ਗਾਂਧੀ ਜੀ ਨੂੰ ਨਾਥੂਰਾਮ ਗੋਡਸੇ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ |
• ਰਾਜ ਘਾਟ ਨਵੀਂ ਦਿੱਲੀ ਵਿਖੇ ਗਾਂਧੀ ਜੀ ਦੀ ਸਮਾਧੀ ਹੈ |
-ਮੋਹਾਲੀ |