ਨਾਰੀ ਲਈ ਚੰਗੇ ਪੌਸ਼ਟਿਕ ਭੋਜਨ ਨੂੰ ਲੈ ਕੇ ਬਹੁਤ ਗ਼ਲਤਫਹਿਮੀਆਂ ਹਨ। ਆਓ, ਅਸੀਂ ਤੁਹਾਨੂੰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਦੱਸਦੇ ਹਾਂ, ਜੋ ਤੁਹਾਡੀਆਂ ਗ਼ਲਤ ਫਹਿਮੀਆਂ ਦੂਰ ਕਰ ਦੇਣਗੀਆਂ।
ਔਰਤ ਨੂੰ ਜ਼ਿਆਦਾ ਕੈਲਸ਼ੀਅਮ ਦੀ ਜ਼ਰੂਰਤ : ਇਹ ਬਹੁਤ ਮਾਤਰਾ ਵਿਚ ਨਸ਼ਟ ਹੋ ਜਾਂਦਾ ਹੈ ਅਤੇ ਆਸਟੀਓਪਰੋਸਿਸ ਤੋਂ ਬਚਣ ਲਈ ਇਹ ਜ਼ਰੂਰੀ ਹੁੰਦਾ ਹੈ। ਇਹ ਉਦੋਂ ਸਹੀ ਹੈ ਜੇਕਰ ਤੁਹਾਡੇ ਭੋਜਨ ਵਿਚ ਕਮੀ ਹੈ। ਕੈਲਸ਼ੀਅਮ ਤੁਹਾਨੂੰ ਆਮ ਖਾਣ ਜ਼ਰੀਏ ਵੀ ਮਿਲ ਸਕਦਾ ਹੈ ਦੁੱਧ, ਫਲ, ਜੂਸ ਆਦਿ ਤੋਂ ਤੁਹਾਡੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਸਕਦੀ ਹੈ ਅਤੇ ਤੁਹਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਤੁਹਾਡੀ ਕੈਲਸ਼ੀਅਮ ਦੀ ਕਮੀ ਪੌਸ਼ਟਿਕ ਭੋਜਨ ਤੋਂ ਹੀ ਦੂਰ ਹੋਵੇ ਅਤੇ ਤੁਹਾਨੂੰ ਕੈਲਸ਼ੀਅਮ ਦਵਾਈ ਦੇ ਰੂਪ ਵਿਚ ਨਾ ਲੈਣਾ ਪਵੇ।
ਔਰਤ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਭੋਜਨਾਂ ਦੀ ਮਰਦਾਂ ਤੋਂ ਵੀ ਜ਼ਿਆਦਾ ਜ਼ਰੂਰਤ ਹੁੰਦੀ ਹੈ : ਜੇਕਰ ਉਨ੍ਹਾਂ ਦਾ ਵਜ਼ਨ ਘੱਟ ਹੋਵੇ ਤਾਂ ਉਨ੍ਹਾਂ ਨੂੰ ਕਈ ਤੱਤ ਜ਼ਿਆਦਾ ਮਾਤਰਾ ਵਿਚ ਲੈਣੇ ਜ਼ਰੂਰੀ ਹੁੰਦੇ ਹਨ। ਮਾਸਿਕ ਧਰਮ ਕਾਰਨ ਔਰਤਾਂ ਕਾਫ਼ੀ ਤੱਤ ਗਵਾ ਬੈਠਦੀਆਂ ਹਨ। ਬੱਚੇ ਪੈਦਾ ਕਰਨ ਨਾਲ ਅਤੇ ਫਿਰ ਰਜੋਨਿਵਿਰਤ ਦੇ ਸਮੇਂ ਵੀ ਇਨ੍ਹਾਂ ਦੇ ਕਾਫ਼ੀ ਤੱਤ ਗਵਾਚ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਕਈ ਖਾਧ ਪਦਾਰਥਾਂ ਦੀ ਮਰਦਾਂ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ।
ਉਨ੍ਹਾਂ ਨੂੰ ਲੋਹਤੱਤ ਅਤੇ ਕੈਲਸ਼ੀਅਮ ਵਾਲੇ ਭੋਜਨ ਜ਼ਿਆਦਾ ਚਾਹੀਦੇ ਹਨ। ਪ੍ਰੋਟੀਨ ਵਾਲੇ ਪਦਾਰਥ ਵੀ ਜ਼ਿਆਦਾ ਚਾਹੀਦੇ ਹਨ।
ਗਰਭ ਅਵਸਥਾ ਵਿਚ ਔਰਤਾਂ ਨੂੰ ਹਰੀਆਂ ਸਬਜ਼ੀਆਂ ਤੇ ਫਲ ਖਾਣੇ ਚਾਹੀਦੇ ਹਨ: ਇਹ ਵੀ ਸੱਚ ਹੈ ਕਿ ਗਰਭ ਅਵਸਥਾ ਵਿਚ ਇਹ ਬਹੁਤ ਜ਼ਰੂਰੀ ਹੁੰਦਾ ਹੈ। ਇਹ ਭੋਜਨ ਪੈਦਾ ਹੋਣ ਵਾਲੇ ਬੱਚਿਆਂ ਨੂੰ ਵੀ ਜ਼ਰੂਰੀ ਵਿਟਾਮਿਨ ਤੇ ਮਿਨਰਲ ਦਿੰਦੇ ਹਨ, ਜੋ ਪੈਦਾ ਹੋਣ ਵਾਲੇ ਬੱਚੇ ਦੇ ਕੰਮ ਆਉਂਦੇ ਹਨ।
ਜੋ ਔਰਤਾਂ ਡਾਈਟਿੰਗ ਕਰਦੀਆਂ ਹਨ, ਉਨ੍ਹਾਂ ਦੇ ਲੋਹ ਤੱਤ ਘੱਟ ਹੋ ਜਾਂਦੇ ਹਨ : ਔਰਤਾਂ ਨੂੰ 13 ਮਿਲੀ ਗ੍ਰਾਮ ਲੋਹ ਤੱਤ ਦੀ ਹਰੇਕ ਦਿਨ ਜ਼ਰੂਰਤ ਹੁੰਦੀ ਹੈ। ਹਰ 1000 ਕੈਲੋਰੀ ਭੋਜਨ ਵਿਚ ਆਮ ਇਨਸਾਨ ਨੂੰ ਸਿਰਫ਼ 7 ਮਿਲੀਗ੍ਰਾਮ ਲੋਹ ਤੱਤ ਮਿਲਦੇ ਹਨ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਤੁਹਾਨੂੰ ਇਸ ਦੀ ਪੂਰਤੀ ਕਰਨੀ ਪੈਂਦੀ ਹੈ। ਇਸ ਲਈ ਔਰਤਾਂ ਨੂੰ ਇਸ ਦੀ ਕਮੀ ਜਾਂ ਤਾਂ ਭੋਜਨ ਤੋਂ ਪੂਰੀ ਕਰਨੀ ਹੁੰਦੀ ਹੈ ਜਾਂ ਫਿਰ ਲੋਹ ਤੱਤ ਵਾਲੀਆਂ ਦਵਾਈਆਂ ਤੋਂ ਇਸ ਲਈ ਔਰਤਾਂ ਨੂੰ ਜ਼ਿਆਦਾ ਕਲੇਜੀ, ਪਾਲਕ, ਮੱਛੀ, ਆਲੂਬੁਖਾਰੇ, ਕੇਲੇ ਆਦਿ ਖਾਣੇ ਚਾਹੀਦੇ ਹਨ।
ਨਾਰੀ ਨੂੰ ਮਰਦ ਤੋਂ ਜ਼ਿਆਦਾ ਪੌਸ਼ਟਿਕ ਭੋਜਨ ਚਾਹੀਦਾ ਹੈ
ਅਜੀਤ ਡੈਸਕ
06-02-2026