20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਆਓ ਜਾਣੀਏ ਚਾਕਲੇਟ ਬਾਰੇ

Ad Position 21
No active advertisement
ਅਜੀਤ ਡੈਸਕ 06-02-2026

ਪਿਛਲੇ ਕੁਝ ਸਾਲਾਂ ਵਿਚ ਚਾਕਲੇਟ ਨੂੰ ਲੈ ਕੇ ਕਈ ਖੋਜਾਂ ਹੋਈਆਂ ਹਨ ਜਿਨ੍ਹਾਂ ਤੋਂ ਇਹ ਸਿੱਟਾ ਨਿਕਲਿਆ ਹੈ ਕਿ ਚਾਕਲੇਟ ਦਿਲ ਨੂੰ ਸੁਰੱਖਿਆ ਦਿੰਦੀ ਹੈ, ਕੈਂਸਰ ਨੂੰ ਦੂਰ ਰੱਖਦੀ ਹੈ ਅਤੇ ਕਈ ਸਿਹਤ ਸੰਬੰਧੀ ਹੋਰ ਵੀ ਲਾਭ ਦਿੰਦੀ ਹੈ। ਫਲਾਂ ਤੇ ਸਬਜ਼ੀਆਂ ਦੀ ਤਰ੍ਹਾਂ ਇਹ ਵੀ ਪੋਸ਼ਕ ਹੈ। ਆਓ, ਜਾਣੀਏ ਕੁਝ ਖੋਜਾਂ ਬਾਰੇ ਜੋ ਦੱਸਦੀਆਂ ਹਨ ਚਾਕਲੇਟ ਦੇ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ।
ਚਾਕਲੇਟ ਵਿਚ ਹੋਰ ਬੀਨਸ ਦੀ ਤਰ੍ਹਾਂ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਚਾਕਲੇਟ ਵਿਚ ਐਂਟੀਾਕਸੀਡੈਂਟ ਫਲੇਵੋਨਾਈਡਸ ਪਾਏ ਜਾਂਦੇ ਹਨ। ਇਨ੍ਹਾਂ ਫਲੇਵੋਨਾਈਡਸ ਦਾ ਖੂਨ ਵਿਚ ਜ਼ਿਆਦਾ ਪੱਧਰ ਸਿਹਤਮੰਦ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕਈ ਖੋਜਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਫਲੇਵੋਨਾਈਡਸ ਦਾ ਖੂਨ ਵਿਚ ਜ਼ਿਆਦਾ ਪੱਧਰ ਦਿਲ ਦੇ ਰੋਗਾਂ, ਫੇਫੜਿਆਂ ਤੇ ਪਰੋਸਟੇਟ ਕੈਂਸਰ, ਦਮਾ, ਟਾਈਪ-2 ਸ਼ੂਗਰ ਦੀ ਸੰਭਾਵਨਾ ਘੱਟ ਕਰਦਾ ਹੈ।
ਫਲੇਵੋਨਾਈਡਸ ਚਾਕਲੇਟ ਤੋਂ ਇਲਾਵਾ ਹਰੀ ਚਾਹ ਤੇ ਰੈੱਡ ਵਾਈਨ ਵਿਚ ਵੀ ਪਾਏ ਜਾਂਦੇ ਹਨ। ਸਿਹਤ ਦੇ ਮਾਹਿਰਾਂ ਨੇ ਵੀ ਆਪਣੀ ਖੋਜ ਵਿਚ ਪਾਇਆ ਹੈ ਕਿ ਜੋ ਵਿਅਕਤੀ ਆਪਣੇ ਭੋਜਨ ਵਿਚ ਡਾਰਕ ਚਾਕਲੇਟ ਤੇ ਕੋਕੋ ਪਾਊਡਰ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਨ੍ਹਾਂ ਦੇ ਖੂਨ ਵਿਚ ਬੁਰੇ ਕੋਲੈਸਟ੍ਰੋਲ ਐਲ.ਡੀ.ਐਲ. ਦਾ ਪੱਧਰ ਘੱਟ ਪਾਇਆ ਗਿਆ ਅਤੇ ਚੰਗੇ ਕੋਲੈਸਟ੍ਰੋਲ ਐਚ.ਡੀ.ਐਲ. ਵਿਚ ਚਾਕਲੇਟ ਦੀ ਵਰਤੋਂ ਨਾ ਕਰਨ ਵਾਲੇ ਵਿਅਕਤੀਆਂ ਦੇ ਮੁਕਾਬਲੇ ਵਾਧਾ ਪਾਇਆ ਗਿਆ। ਡਾਰਕ ਚਾਕਲੇਟ ਵਿਚ ਮਿਲਕ ਚਾਕਲੇਟ ਦੇ ਮੁਕਾਬਲੇ ਫਲੇਵੋਨਾਈਡਸ ਦਾ ਪੱਧਰ ਜ਼ਿਆਦਾ ਪਾਇਆ ਗਿਆ। ਡਾਰਕ ਚਾਕਲੇਟ ਹਾਈ ਬਲੱਡ ਪ੍ਰੈੱਸ਼ਰ ਨੂੰ ਵੀ ਘੱਟ ਕਰਦੀ ਹੈ। ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ ਵਿਚ ਡਾਰਕ ਚਾਕਲੇਟ ਤੇ ਸਫੇਦ ਚਾਕਲੇਟ ਦਾ ਤੁਲਨਾਤਮਿਕ ਅਧਿਐਨ ਕੀਤਾ ਗਿਆ। ਸਫੇਦ ਚਾਕਲੇਟ ਕੋਕੋ ਬਟਰ ਤੋਂ ਬਣਾਈ ਜਾਂਦੀ ਹੈ, ਸਿਰਫ਼ ਕੋਕੋ ਤੋਂ ਨਹੀਂ। ਇਸ ਖੋਜ ਵਿਚ ਜਿਨ੍ਹਾਂ ਵਿਅਕਤੀਆਂ ਨੇ ਡਾਰਕ ਚਾਕਲੇਟ ਦੀ ਵਰਤੋਂ ਕੀਤੀ, ਉਨ੍ਹਾਂ ਦੇ ਸਿਸਟੋਲਿਕ ਬਲੱਡ ਪ੍ਰੈੱਸ਼ਰ ਵਿਚ ਸਫੇਦ ਚਾਕਲੇਟ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੇ ਬਲੱਡ ਪ੍ਰੈੱਸ਼ਰ ਦੇ ਮੁਕਾਬਲੇ ਵਿਚ ਜ਼ਿਆਦਾ ਕਮੀ ਪਾਈ ਗਈ। ਇਕ ਹੋਰ ਖੋਜ ਵਿਚ ਇਹ ਵੀ ਸਾਹਮਣੇ ਆਇਆ ਕਿ ਕੋਕੋ ਡ੍ਰਿੰਕ ਨਾਈਟ੍ਰਿਕ ਐਸਿਡ ਦੀ ਕਾਰਜਕੁਸ਼ਲਤਾ ਨੂੰ ਵਧਾਉਂਦਾ ਹੈ, ਜਿਸ ਨਾਲ ਖੂਨ ਨਾੜੀਆਂ ਨੂੰ ਆਰਾਮ ਮਿਲਦਾ ਹੈ। ਚਾਕਲੇਟ ਦੀ ਵਰਤੋਂ ਦਿਲ ਰੋਗਾਂ ਤੋਂ ਸੁਰੱਖਿਆ ਦਿੰਦੀ ਹੈ। ਇਕ ਹੋਰ ਖੋਜ ਵਿਚ ਪਾਇਆ ਗਿਆ ਕਿ ਕੋਕੋ ਦੀ ਵਰਤੋਂ ਖੂਨ ਨਾੜੀਆਂ ਦੇ ਲਚੀਲੇਪਨ ਨੂੰ ਵਧਾਉਂਦੀ ਹੈ। ਖੂਨ ਨਾੜੀਆਂ ਦੀ ਅੰਦਰੂਨੀ ਪਰਤ ਐਡੋਥੀਲੀਅਮ 'ਤੇ ਫਲੇਵੋਨਾਈਡਸ ਚੰਗਾ ਪ੍ਰਭਾਵ ਪਾਉਂਦੇ ਹਨ ਅਤੇ ਚਰਬੀ ਨੂੰ ਜਮ੍ਹਾਂ ਨਹੀਂ ਹੋਣ ਦਿੰਦੇ ਜਿਸ ਨਾਲ ਦਿਲ ਦਾ ਦੌਰਾ ਤੇ ਅਧਰੰਗ ਦੀ ਸੰਭਾਵਨਾ ਘੱਟ ਹੁੰਦੀ ਹੈ। ਇਹ ਪਲੇਕ ਨੂੰ ਵੀ ਜੰਮਣ ਨਹੀਂ ਦਿੰਦੇ। ਮਾਹਿਰਾਂ ਦਾ ਮੰਨਣਾ ਹੈ ਕਿ ਚਾਕਲੇਟ ਦੀ ਵਰਤੋਂ 'ਬਲੱਡ ਕਲਾਟਿੰਗ' ਨੂੰ ਵੀ ਘੱਟ ਕਰਦੀ ਹੈ।
ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਚਾਕਲੇਟ ਵਿਚ ਕੈਲੋਰੀ ਅਤੇ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਕ ਛੋਟੀ ਚਾਕਲੇਟ ਭਾਵ 30 ਗ੍ਰਾਮ ਚਾਕਲੇਟ ਵਿਚ 140-150 ਕੈਲੋਰੀ ਤੇ 8-10 ਗ੍ਰਾਮ ਚਰਬੀ ਦੀ ਮਾਤਰਾ ਪਾਈ ਜਾਂਦੀ ਹੈ। ਇਸ ਲਈ ਚਾਕਲੇਟ ਦੀ ਵਰਤੋਂ ਵਜ਼ਨ ਵਧਾਉਂਦੀ ਹੈ। ਚਾਕਲੇਟ ਦੀ ਵਰਤੋਂ ਕਰਦੇ ਸਮੇਂ ਤੁਹਾਡੇ ਵਲੋਂ ਗ੍ਰਹਿਣ ਕੀਤੀ ਜਾ ਰਹੀ ਡਾਈਟ ਵਿਚ ਕੈਲੋਰੀ ਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ।
ਚਾਕਲੇਟ ਵਿਚ ਕੈਲੋਰੀ ਦੀ ਤੇ ਚਰਬੀ ਦੀ ਜ਼ਿਆਦਾ ਮਾਤਰਾ ਕਾਰਨ ਇਸ ਨੂੰ ਸਿਹਤ ਸੰਬੰਧੀ ਭੋਜਨ ਨਹੀਂ ਸਮਝਿਆ ਜਾਂਦਾ। ਚਾਕਲੇਟ ਨੂੰ ਦੰਦਾਂ ਲਈ ਵੀ ਚੰਗਾ ਨਹੀਂ ਮੰਨਿਆ ਜਾਂਦਾ ਕਿਉਂਕਿ ਚਾਕਲੇਟ ਵਿਚ ਜੋ ਪਦਾਰਥ ਮਿਲਾਏ ਜਾਂਦੇ ਹਨ, ਉਹ ਦੰਦ ਖ਼ਰਾਬ ਕਰਨ ਦਾ ਕਾਰਨ ਬਣਦੇ ਹਨ। ਪਲੇਨ ਜਾਂ ਸਾਦੀ ਚਾਕਲੇਟ ਮਿੱਠੀ ਹੋਣ ਦੇ ਬਾਵਜੂਦ ਦੰਦਾਂ ਨੂੰ ਚਿੰਬੜਨ ਵਾਲੀ ਨਹੀਂ ਹੁੰਦੀ ਪਰ ਕੁਝ ਚਾਕਲੇਟ ਚੀਜ਼ਾਂ ਵਿਚ ਕੈਰੇਮਲ, ਕਿਸ਼ਮਿਸ਼ ਆਦਿ ਮਿਲਾਏ ਜਾਂਦੇ ਹਨ ਜੋ ਦੰਦਾਂ ਲਈ ਨੁਕਸਾਨਕਾਰੀ ਹੁੰਦੇ ਹਨ।
ਚਾਕਲੇਟ ਵਿਚ ਕੈਫ਼ੀਨ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ, ਚਾਹ ਤੇ ਕੌਫ਼ੀ ਦੇ ਮੁਕਾਬਲੇ ਵਿਚ। ਇਕ ਕੱਪ ਚਾਹ ਵਿਚ ਕੈਫ਼ੀਨ ਦੀ ਮਾਤਰਾ 40 ਮਿ.ਗ੍ਰਾ. ਅਤੇ ਇਕ ਕੱਪ ਕੌਫ਼ੀ ਵਿਚ 115 ਮਿ.ਗ੍ਰਾ. ਹੁੰਦੀ ਹੈ ਜਦ ਕਿ ਮਿਲਕ ਚਾਕਲੇਟ ਦੀ 30 ਗ੍ਰਾਮ ਬਾਰ ਵਿਚ ਕੈਫ਼ੀਨ ਸਿਰਫ਼ 6 ਮਿ.ਗ੍ਰਾ. ਤੇ ਡਾਰਕ ਚਾਕਲੇਟ ਵਿਚ 20 ਮਿ.ਗ੍ਰਾ. ਹੁੰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਇੰਝ ਪਾਓ ਤਣਾਅ ਤੋਂ ਮੁਕਤੀ ਅਗਲੀ ਖ਼ਬਰ ਨਾਰੀ ਨੂੰ ਮਰਦ ਤੋਂ ਜ਼ਿਆਦਾ ਪੌਸ਼ਟਿਕ ਭੋਜਨ ਚਾਹੀਦਾ ਹੈ
Ad Position 24