20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਇੰਝ ਪਾਓ ਤਣਾਅ ਤੋਂ ਮੁਕਤੀ

Ad Position 21
No active advertisement
ਅਜੀਤ ਡੈਸਕ 06-02-2026

ਅੱਜਕਲ੍ਹ ਸਮਾਂ ਹੀ ਇਸ ਤਰ੍ਹਾਂ ਦਾ ਆ ਗਿਆ ਹੈ ਕਿ ਹਰ ਦੂਜਾ ਆਦਮੀ ਤਣਾਅ ਤੋਂ ਪੀੜਤ ਹੈ। ਜੇਕਰ ਤੁਸੀਂ ਤਣਾਅਗ੍ਰਸਤ ਹੋ ਤਾਂ ਤੁਸੀਂ ਹੇਠ ਲਿਖੇ ਸੁਝਾਵਾਂ 'ਤੇ ਜ਼ਰੂਰ ਅਮਲ ਕਰੋ। ਤੁਹਾਨੂੰ ਛੇਤੀ ਹੀ ਤਣਾਅ ਤੋਂ ਮੁਕਤੀ ਮਿਲ ਜਵੇਗੀ।
ਸਭ ਤੋਂ ਪਹਿਲਾਂ ਤਾਂ ਆਪਣੇ-ਆਪ ਨੂੰ ਕਦੀ ਕਮਜ਼ੋਰ ਨਾ ਸਮਝੋ। ਆਪਣੀ ਛੋਟੀ ਤੋਂ ਛੋਟੀ ਸਫ਼ਲਤਾ ਨੂੰ ਵੀ ਯਾਦ ਰੱਖੋ ਅਤੇ ਖ਼ੁਦ ਨੂੰ ਸ਼ਾਬਾਸ਼ ਦਿਓ। ਇਨ੍ਹਾਂ ਛੋਟੀਆਂ ਸਫਲਤਾਵਾਂ 'ਤੇ ਫ਼ਖ਼ਰ ਹੀ ਨਾ ਹੋਵੇ, ਸਗੋਂ ਆਪਣੇ ਅੰਦਰ ਆਤਮ-ਵਿਸ਼ਵਾਸ ਨੂੰ ਵਧਾਉਂਦੇ ਜਾਓ।
ਆਪਣਾ ਆਤਮ-ਵਿਸ਼ਵਾਸ ਕਦੀ ਕਮਜ਼ੋਰ ਨਾ ਹੋਣ ਦਿਓ। ਇਕ ਲੰਮੇ ਸਮੇਂ ਬਾਅਦ ਨਤੀਜਾ ਦੇਣ ਵਾਲੇ ਕੰਮਾਂ ਦੇ ਨਾਲ-ਨਾਲ ਛੇਤੀ ਫਲ ਦੇਣ ਵਾਲੇ ਕੰਮਾਂ ਨੂੰ ਵੀ ਕਰਦੇ ਰਹੋ, ਜਿਸ ਦੇ ਨਤੀਜੇ ਵਜੋਂ ਤੁਸੀਂ ਤਣਾਅ ਤੋਂ ਬਚੇ ਰਹੋਗੇ। ਇਸ ਨਾਲ ਖੁਸ਼ੀ ਕਾਇਮ ਰਹਿੰਦੀ ਹੈ ਅਤੇ ਆਤਮ-ਵਿਸ਼ਵਾਸ ਨੂੰ ਤਾਕਤ ਮਿਲਦੀ ਰਹਿੰਦੀ ਹੈ।
ਕਿਸੇ ਵੀ ਕੰਮ ਨੂੰ ਟਾਲਣ ਜਾਂ ਨਾ ਕਰਨ ਦੇ ਬਹਾਨੇ ਕਰਨਾ ਅਸਲ ਵਿਚ ਤਣਾਅ ਨੂੰ ਆਪਣੇ ਕੋਲ ਬੁਲਾਉਣ ਦੇ ਬਰਾਬਰ ਹੈ। ਕਿਸੇ ਵੀ ਕੰਮ 'ਚ ਅਸਫ਼ਲ ਅਤੇ ਗ਼ਲਤ ਹੋਣ 'ਤੇ ਦੂਜਿਆਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਖ਼ੁਦ ਵਿਚ ਗ਼ਲਤੀ ਲੱਭਣੀ ਚਾਹੀਦੀ ਹੈ ਕਿ ਸਾਡੇ ਤੋਂ ਕਿੱਥੇ ਗ਼ਲਤੀ ਹੋ ਗਈ। ਦੁਬਾਰਾ ਉਸੇ ਕੰਮ ਨੂੰ ਸਹੀ ਢੰਗ ਨਾਲ ਸ਼ੁਰੂ ਕਰਨਾ ਚਾਹੀਦਾ ਹੈ, ਕਿਉਂਕਿ ਦੂਜਿਆਂ ਵਿਚ ਦੋਸ਼ ਲੱਭਣ ਦੀ ਆਦਤ ਖ਼ੁਦ ਦੀ ਅਸਫ਼ਲਤਾ ਵੱਲ ਹੀ ਧਕੇਲਦੀ ਹੈ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਹਾਨੂੰ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਵਿੱਖ ਦੀ ਚਿੰਤਾ ਜ਼ਿਆਦਾ ਨਾ ਕਰੋ। ਵਰਤਮਾਨ ਵਿਚ ਹੀ ਜਿਊਣਾ ਸਿੱਖੋ। ਵਰਤਮਾਨ ਤੋਂ ਪਿੱਛੇ ਭੱਜਣਾ ਅਤੇ ਭਵਿੱਖ ਦੀ ਚਿੰਤਾ ਕਰਨਾ ਤਣਾਅ ਨੂੰ ਸੱਦਾ ਦੇਣਾ ਹੁੰਦਾ ਹੈ। ਕਦੀ ਵੀ ਜਲਦਬਾਜ਼ੀ ਵਿਚ ਬਿਨਾਂ ਨਤੀਜੇ ਸੋਚੇ ਕਿਸੇ ਵੀ ਕੰਮ ਲਈ ਹਾਂ ਕਰਨਾ ਜਾਂ ਬਿਨਾਂ ਸੋਚੇ ਵਿਚਾਰੇ ਕਰਨਾ ਜਾਣਬੁੱਝ ਕੇ ਮੁਸੀਬਤ ਨੂੰ ਮੁੱਲ ਲੈਣ ਬਰਾਬਰ ਹੈ, ਜਿਸ ਦੇ ਨਤੀਜੇ ਵਜੋਂ ਅਸਫ਼ਲਤਾ ਮਿਲਣ 'ਤੇ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਾਨੂੰ ਉਨ੍ਹਾਂ ਗੱਲਾਂ ਅਤੇ ਕੰਮਾਂ ਬਾਰੇ ਹੀ ਸੋਚਣਾ ਚਾਹੀਦਾ ਹੈ, ਜੋ ਸਾਡੇ ਵਸ ਵਿਚ ਹੋਵੇ ਅਤੇ ਜਿਨ੍ਹਾਂ ਨੂੰ ਅਸੀਂ ਕਰ ਸਕਦੇ ਹਾਂ। ਕਿਸੇ ਕੁਦਰਤੀ ਮੁਸੀਬਤ, ਡਰ ਅਤੇ ਆਪਣੀ ਮੌਤ ਬਾਰੇ ਸੋਚ-ਸੋਚ ਕੇ ਤਣਾਅਗ੍ਰਸਤ ਨਾ ਹੋਵੋ। ਸਿਹਤਮੰਦ ਰਹਿ ਕੇ ਪ੍ਰੇਸ਼ਾਨੀ ਨੂੰ ਝੇਲਣਾ ਤੇ ਸਮੱਸਿਆਵਾਂ ਨਾਲ ਜੂਝਣ ਦੀ ਤਾਕਤ ਆਪਣੇ-ਆਪ ਵਿਚ ਪੈਦਾ ਕਰੋ।
ਗੁੱਸਾ ਤਣਾਅ ਦਾ ਸਭ ਤੋਂ ਮੁੱਖ ਕਾਰਨ ਹੈ, ਇਸ ਲਈ ਜਿਥੋਂ ਤੱਕ ਸੰਭਵ ਹੋਵੇ, ਆਪਣੇ ਗੁੱਸੇ 'ਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰਦੇ ਰਹੋ। ਗੁੱਸੇ 'ਤੇ ਕਾਬੂ ਕਰਨ ਲਈ ਤੁਸੀਂ ਆਪਣਾ ਧਿਆਨ ਉਸ ਗੱਲ ਤੋਂ ਹਟਾ ਲਓ, ਜਿਸ ਕਾਰਨ ਤੁਹਾਨੂੰ ਗੁੱਸਾ ਆਇਆ ਹੋਵੇ ਅਤੇ ਕੋਈ ਵੀ ਆਪਣਾ ਰੁਚੀ ਵਾਲਾ ਕੰਮ ਕਰਨ ਲੱਗੋ ਜਿਵੇਂ ਸੰਗੀਤ ਸੁਣਨਾ, ਘੁੰਮਣਾ-ਫਿਰਨਾ, ਬਾਹਰ ਜਾਣਾ ਆਦਿ। ਆਪਣਾ ਧਿਆਨ ਦੂਜੇ ਕੰਮਾਂ ਵਿਚ ਲਗਾ ਲਓ, ਜਿਸ ਨਾਲ ਤੁਹਾਨੂੰ ਤੁਰੰਤ ਗੁੱਸੇ ਤੋਂ ਮੁਕਤੀ ਮਿਲ ਜਾਵੇਗੀ ਅਤੇ ਤੁਹਾਡੇ ਤਣਾਅ ਦੀ ਸਮੱਸਿਆ ਆਪਣੇ-ਆਪ ਹੱਲ ਹੋ ਜਾਵੇਗੀ।
ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਤਣਾਅ ਦੀ ਸਥਿਤੀ ਪੈਦਾ ਹੋਣ 'ਤੇ ਹੱਥ 'ਤੇ ਹੱਥ ਰੱਖ ਕੇ ਬੈਠੇ ਰਹਿਣਾ ਤਣਾਅ ਨੂੰ ਹੋਰ ਜ਼ਿਆਦਾ ਵਧਾਉਣਾ ਹੈ। ਤਣਾਅ ਦੇ ਮੁੱਖ ਕਾਰਨ ਜਾਣ ਕੇ ਉਸ ਦਾ ਮੁਕਾਬਲਾ ਕਰਨ ਦਾ ਦ੍ਰਿੜ੍ਹ ਨਿਸ਼ਚਾ ਤੁਹਾਡਾ ਸ਼ਕਤੀ ਸਰੋਤ ਵਧਾਉਂਦਾ ਹੈ ਅਤੇ ਇਸ ਨਾਲ ਸਾਨੂੰ ਸਫ਼ਲਤਾ ਦੀ ਪ੍ਰਾਪਤੀ ਹੁੰਦੀ ਹੈ।
ਅਨਿਸਚਿਤਤਾ ਅਕਰਮਣਤਾ ਨੂੰ ਜਨਮ ਦਿੰਦੀ ਹੈ, ਪੂਰਾ ਜੀਵਨ ਇਸ ਤੋਂ ਬਚਣ ਲਈ ਹਮੇਸ਼ਾ ਸਰਗਰਮ ਰਹਿਣਾ ਚਾਹੀਦਾ ਹੈ। ਕਿਸੇ ਕੰਮ ਦੀ ਯੋਜਨਾ ਬਣਾ ਕੇ ਉਸ 'ਤੇ ਅਮਲ ਕਰਨਾ ਸਿਰਫ਼ ਸੁਪਨੇ ਦੇਖਦੇ ਰਹਿਣਾ ਅਖੀਰ ਵਿਚ ਤਣਾਅ ਦਾ ਕਾਰਨ ਬਣ ਜਾਂਦਾ ਹੈ। ਆਪਣੀ ਸ਼ਕਤੀ, ਸਮਰੱਥਾ ਅਤੇ ਯੋਜਨਾ ਅਨੁਸਾਰ ਕੰਮ, ਖੇਤਰ ਚੁਣ ਕੇ ਉਸ ਵਿਚ ਲਗ ਜਾਣ ਨਾਲ ਹੀ ਸਫ਼ਲਤਾ ਮਿਲਦੀ ਹੈ।
-0-

Ad Position 22
No active advertisement
ਪਿਛਲੀ ਖ਼ਬਰ ਮਾਨਸਿਕ ਬਿਮਾਰੀ : ਇਕ ਸੌਖਾ ਇਲਾਜ ਅਗਲੀ ਖ਼ਬਰ ਆਓ ਜਾਣੀਏ ਚਾਕਲੇਟ ਬਾਰੇ
Ad Position 24