20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਮਾਨਸਿਕ ਬਿਮਾਰੀ : ਇਕ ਸੌਖਾ ਇਲਾਜ

Ad Position 21
No active advertisement
ਅਜੀਤ ਡੈਸਕ 06-02-2026

ਅੱਜ ਮਨੋਰੋਗਾਂ ਦੇ ਮਾਹਿਰ ਡਾਕਟਰ (ਜਿਸ ਹੇਠ ਡਾਕਟਰ ਅਤੇ ਰੋਗੀ ਵਿਚ ਆਹਮਣੇ-ਸਾਹਮਣੇ ਬੈਠ ਕੇ ਸਮੱਸਿਆਵਾਂ 'ਤੇ ਵਿਚਾਰ ਹੁੰਦਾ ਹੈ) ਦਿਨੋ-ਦਿਨ ਪ੍ਰਸਿੱਧੀ ਹਾਸਿਲ ਕਰਦਾ ਜਾ ਰਿਹਾ ਹੈ। ਮਨੋਰੋਗਾਂ ਦੇ ਮਾਹਿਰ ਡਾਕਟਰ ਇਸ ਵਿਧੀ ਦੇ ਰਾਹੀਂ ਰੋਗੀ ਦੇ ਨਾਲ ਅਤਿ ਹਮਦਰਦੀ ਅਤੇ ਪਿਆਰ ਨਾਲ ਵਿਹਾਰ ਕਰਦਾ ਹੈ ਅਤੇ ਸਮੱਸਿਆਵਾਂ 'ਤੇ ਕਾਬੂ ਪਾਉਣ ਲਈ ਅਤਿਅੰਤ ਸੌਖਾ ਰਸਤਾ ਦੱਸਦਾ ਹੈ। ਬਹੁਤ ਸਾਰੇ ਸਾਧਨ ਹਨ, ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਬੇਹੱਦ ਸੌਖਾ ਅਤੇ ਖੁਸ਼ਨੁਮਾ ਬਣਾ ਸਕਦੇ ਹਾਂ। ਇਹ ਇਕ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ, ਜਿਸ ਵਿਚ ਲੋਕ ਉਹੀ ਗੱਲਾਂ ਕਰਦੇ ਹਨ, ਜਿਸ ਨੂੰ ਉਹ ਅਨੁਭਵ ਕਰਦੇ ਹਨ, ਬਜਾਏ ਆਪਣੇ ਹਾਵ-ਭਾਵ ਅਨੁਸਾਰ ਕਰਨ ਦੇ। ਇਸ ਤੋਂ ਇਲਾਵਾ ਵਿਅਕਤੀ ਦਾ ਆਚਰਣ ਵੀ ਉਸ ਦੀ ਭਾਵਨਾ ਅਨੁਸਾਰ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਵਿਚ ਅਸਲੀਅਤ ਅਤੇ ਬੁੱਧੀਮਤਾ ਮਨੋਰੋਗ ਮਾਹਿਰ ਡਾਕਟਰ ਤੋਂ ਰੋਗੀ ਵਿਚ ਤਬਦੀਲ ਹੋ ਜਾਂਦੀ ਹੈ, ਇਸ ਤਰ੍ਹਾਂ ਹਮੇਸ਼ਾ ਦੇਖਣ ਵਿਚ ਆਇਆ ਹੈ, ਭਾਵ ਰੋਗੀ ਆਪਣੇ-ਆਪ ਨੂੰ ਇਕ ਸਾਧਾਰਨ ਅਤੇ ਸਿਹਤਮੰਦ ਵਿਅਕਤੀ ਦੇ ਰੂਪ ਵਿਚ ਅਨੁਭਵ ਕਰਨ ਲਗਦਾ ਹੈ।
ਮਨੋਰੋਗਾਂ ਦੇ ਮਾਹਿਰ ਡਾਕਟਰ ਦਾ ਸਿੱਧਾ ਸੰਬੰਧ ਰੋਗੀ ਨੂੰ ਖੁਸ਼ੀ ਦਾ ਅਨੁਭਵ ਕਰਾਉਣਾ ਹੁੰਦਾ ਹੈ ਪਰ ਕਦੀ-ਕਦੀ ਖ਼ੁਦ ਡਾਕਟਰ ਨੂੰ ਤੇਜ਼ ਹਾਵ-ਭਾਵ ਵੀ ਦਿਖਾਉਣੇ ਪੈ ਸਕਦੇ ਹਨ ਜੇਕਰ ਮਾਮਲਾ ਉਲਟਾ ਹੋਵੇ ਭਾਵ ਰੋਗੀ ਅਸਧਾਰਨ ਰੂਪ ਵਿਚ ਸਿੱਧੇ ਸੁਭਾਅ ਦਾ ਹੁੰਦਾ ਹੈ, ਜਿਸ ਨੂੰ ਆਪਣੇ ਕੰਮਾਂ ਦੇ ਖ਼ਤਰੇ ਦਾ ਅਨੁਭਵ ਨਹੀਂ ਹੁੰਦਾ ਹੈ ਪਰ ਇਕ ਮਨੋਰੋਗ ਮਾਹਿਰ ਡਾਕਟਰ ਇਸ ਤਰ੍ਹਾਂ ਦੀ ਸਥਿਤੀ ਨੂੰ ਦੂਰ ਕਰਨ ਵਿਚ ਸਮਰੱਥ ਹੋ ਜਾਂਦਾ ਹੈ, ਕਿਉਂਕਿ ਉਹ ਆਪਸ ਵਿਚ ਵਿਰੋਧੀ ਮਾਨਤਾਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਮਾਨਤਾਵਾਂ ਦੀ ਵਰਤੋਂ ਕਰਦੇ ਹਨ, ਜੋ ਅਸਲ ਵਿਚ ਕਾਰਗਰ ਸਿੱਧ ਹੁੰਦੀਆਂ ਹਨ।
ਇਕ ਚੰਗਾ ਮਨੋਰੋਗ ਮਾਹਿਰ ਡਾਕਟਰ ਉਹ ਹੈ, ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਦੁੱਖ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਇਕ ਚੰਗਾ ਮਨੋਰੋਗ ਡਾਕਟਰ ਰੋਗੀ ਦੀ ਹਿਚਕਿਚਾਹਟ ਨੂੰ ਦੂਰ ਕਰ ਕੇ ਉਸ ਨੂੰ ਉਹ ਸਭ ਕੁਝ ਕਰਨ ਲਈ ਪ੍ਰੇਰਿਤ ਕਰਦਾ ਹੈ, ਜਿਸ ਨੂੰ ਉਹ ਕਰ ਸਕਣ ਵਿਚ ਅਸਮਰੱਥਾ ਮਹਿਸੂਸ ਕਰਦਾ ਹੈ। ਡਾਕਟਰ ਜਾਣਦਾ ਹੁੰਦਾ ਹੈ ਕਿ ਰੋਗੀ ਨੂੰ ਕਿਹੜੇ-ਕਿਹੜੇ ਮਾਹੌਲ ਵਿਚੋਂ ਨਿਕਲਣ ਦੀ ਜ਼ਰੂਰਤ ਹੈ।
ਸੁਭਾਵਿਕ ਤੌਰ 'ਤੇ ਸਾਨੂੰ ਉਸ ਮਨੋਰੋਗ ਮਾਹਿਰ ਡਾਕਟਰ ਦੀ ਜ਼ਰੂਰਤ ਨਹੀਂ ਹੈ, ਜੋ ਸਾਡੀ ਹਰ ਗੱਲ ਨਾਲ ਸਹਿਮਤ ਹੋਵੇ. ਇਕ ਇਸ ਤਰ੍ਹਾਂ ਦਾ ਮਨੋਰੋਗ ਮਾਹਿਰ ਡਾਕਟਰ ਚੁਣੋ ਜੋ ਵਿਅਕਤੀ ਨੂੰ ਉਸ ਦੇ ਜੀਵਨ ਵਿਚ ਜ਼ਿਆਦਾ ਜ਼ਿੰਮੇਦਾਰੀਆਂ ਸੰਭਾਲਣ ਲਈ ਪ੍ਰੇਰਿਤ ਕਰੇ। ਇਸ ਤਰ੍ਹਾਂ ਮਨੋਰੋਗ ਮਾਹਿਰ ਡਾਕਟਰ ਜੋ ਸਾਡੇ ਹਾਵ-ਭਾਵ, ਵਿਚਾਰਾਂ ਅਤੇ ਬੁੱਧੀ ਦੇ ਨਾਲ ਤਾਲਮੇਲ ਬਿਠਾ ਕੇ, ਜੀਵਨ ਵਿਚ ਇਕ ਨਵੀਂ ਉਮੀਦ ਦਾ ਸੰਚਾਰ ਕਰਦਾ ਹੈ, ਉਹੀ ਹੀ ਕਾਰਗਰ ਸਿੱਧ ਹੁੰਦਾ ਹੈ।
ਮਨੋਰੋਗ ਮਾਹਿਰ ਡਾਕਟਰ ਦਾ ਸਹਾਰਾ ਲੈਣਾ ਕਾਫ਼ੀ ਲਾਭਕਾਰੀ ਸਿੱਧ ਹੁੰਦਾ ਹੈ, ਕਿਉਂਕਿ ਇਕ ਮਨੋਰੋਗ ਮਾਹਿਰ ਡਾਕਟਰ ਹਮੇਸ਼ਾ ਸਥਿਤੀ ਨੂੰ ਇਕ ਭਾਵਨਾਤਮਿਕ ਢੰਗ ਨਾਲ ਦੇਖਦਾ ਹੈ, ਰੋਗੀ ਨੂੰ ਅਸੀਮਿਤ ਹੌਸਲੇ ਨਾਲ ਸੁਣਦਾ ਹੈ, ਇਕ ਨਵੀਂ ਉਮੀਦ ਦਾ ਸੰਚਾਰ ਕਰਦਾ ਹੈ ਅਤੇ ਆਪਣੇ ਯਕੀਨ ਦੀ ਭਾਵਨਾ ਨੂੰ ਵਧਾ ਦਿੰਦਾ ਹੈ। ਇਹ ਮਨੋਰੋਗ ਮਾਹਿਰ ਡਾਕਟਰ ਉਸ ਸਥਿਤੀ ਵਿਚ ਉੱਤਮ ਰੂਪ ਵਿਚ ਕਾਰਗਰ ਸਿੱਧ ਹੁੰਦਾ ਹੈ, ਜਦੋਂ ਵਿਅਕਤੀ ਨੂੰ ਉਹ ਸਭ ਕੁਝ ਕਰਨ ਲਈ ਕਿਹਾ ਜਾਵੇ, ਜਿਸ ਨੂੰ ਉਹ ਕਰਨਾ ਨਹੀਂ ਚਾਹੁੰਦਾ। ਉਦੋਂ ਵਿਅਕਤੀ ਪੂਰਨ ਰੂਪ ਨਾਲ ਸਿਹਤਮੰਦ ਅਨੁਭਵ ਕਰ ਸਕਦਾ ਹੈ। ਮਨੋਰੋਗੀ ਡਾਕਟਰ ਦੀ ਸਹਾਇਤਾ ਨਾਲ ਹੀ ਵਿਅਕਤੀ ਦੇ ਆਚਰਣ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾ ਸਕਦਾ ਹੈ ਅਤੇ ਉਹ ਪ੍ਰਤੀਕੂਲ ਅਤੇ ਹਾਨੀਕਾਰਕ ਵਾਤਾਵਰਨ ਤੋਂ ਵੀ ਕੁਝ ਹੱਦ ਤੱਕ ਛੁਟਕਾਰਾ ਪਾ ਲੈਂਦਾ ਹੈ। ਲੋਕ ਮਨੋਰੋਗ ਮਾਹਿਰ ਡਾਕਟਰ ਨੂੰ ਉਨ੍ਹਾਂ ਨਾਲ ਗੱਲ ਕਰਨ ਲਈ ਫੀਸ ਦਿੰਦੇ ਹਨ, ਇਕ ਮਨੋਰੋਗ ਮਾਹਿਰ ਡਾਕਟਰ ਦਾ ਇਹ ਫ਼ਰਜ਼ ਹੈ ਕਿ ਉਨ੍ਹਾਂ ਦੇ ਜੀਵਨ ਨੂੰ ਮੁਸ਼ਕਿਲਾਂ ਤੋਂ ਬਚਾ ਕੇ ਸੌਖਾ ਅਤੇ ਸਜੀਵ ਬਣਾਏ। ਇਹ ਕਿਹਾ ਜਾ ਸਕਦਾ ਹੈ ਕਿ ਮਨੋਰੋਗ ਮਾਹਿਰ ਡਾਕਟਰ ਲੋਕਾਂ ਦੀਆਂ ਮੁਸੀਬਤਾਂ ਅਤੇ ਦੁੱਖਾਂ ਨੂੰ ਦੂਰ ਕਰਨ ਲਈ ਇਕ ਅਤਿਅੰਤ ਸਫਲ ਸਾਧਨ ਹੈ। ਜੀਵਨ ਦੁੱਖਾਂ ਨਾਲ ਨਹੀਂ, ਸਗੋਂ ਖੁਸ਼ੀਆਂ ਨਾਲ ਭਰਪੂਰ ਇਕ ਸੰਗਮ ਹੈ, ਜਿਸ ਵਿਚ ਸੁੱਖ-ਦੁੱਖ, ਉਤਾਰ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਸਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਪਹਿਲਾਂ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਆਪਣੇ ਵਿਚਾਰਾਂ ਵਿਚ ਬੰਨ੍ਹੀਏ ਅਤੇ ਇਸੇ ਵਿਚਾਰ ਪੂਰਨ ਸਥਿਤੀ ਵਿਚ ਸਮੱਸਿਆ ਦਾ ਹੱਲ ਕਰੀਏ। ਇਕ ਮਨੋਰੋਗ ਮਾਹਿਰ ਡਾਕਟਰ ਇਸੇ ਵਿਚਾਰਪੂਰਨ ਹੱਲ ਪ੍ਰਕਿਰਿਆ ਨੂੰ ਅੱਗੇ ਵਧਾਉਂਦਾ ਹੈ।
ਮਨੋਰੋਗ ਮਾਹਿਰ ਡਾਕਟਰਾਂ ਦਾ ਇਹ ਮੰਨਣਾ ਹੈ ਕਿ ਬਚਪਨ ਵਿਚ ਭੋਗੀਆਂ ਮੁਸੀਬਤਾਂ ਅੱਗੇ ਜਾ ਕੇ ਅਨੇਕ ਰੂਪਾਂ ਜਿਵੇਂ ਵਿਆਹੁਤਾ ਮੁਸੀਬਤਾਂ, ਸਾਧਾਰਨ ਰੂਪ ਨਾਲ ਖਾਣਾ, ਅਲਕੋਹਲ ਦੀ ਆਦਤ ਅਤੇ ਹੋਰ ਅਨੇਕ ਸਮੱਸਿਆਵਾਂ ਦੇ ਰੂਪ ਵਿਚ ਉੱਭਰਦੀਆਂ ਹਨ। ਇਕ ਮਨੋਰੋਗ ਮਾਹਿਰ ਉਨ੍ਹਾਂ ਲੋਕਾਂ ਲਈ ਕਾਫ਼ੀ ਪ੍ਰਭਾਵੀ ਸਿੱਧ ਹੁੰਦਾ ਹੈ, ਜੋ ਆਪਣੇ ਆਚਰਣ ਅਤੇ ਜਾਣਕਾਰੀ ਸੰਬੰਧੀ ਗੜਬੜੀਆਂ ਨੂੰ ਸਥਾਈ ਰੂਪ ਨਾਲ ਖ਼ਤਮ ਕਰਨਾ ਚਾਹੁੰਦੇ ਹਨ। ਲੋਕਾਂ ਦੇ ਖ਼ੁਦ ਦੇ ਵਿਚਾਰ ਅਤੇ ਵਿਹਾਰ ਅਸਾਧਾਰਨ ਰੂਪ ਵਿਚ ਤਿੱਖੇ ਅਤੇ ਗੁੱਸੇ ਵਾਲੇ ਹੁੰਦੇ ਹਨ, ਜੋ ਬਿਲਕੁਲ ਜ਼ਰੂਰੀ ਨਹੀਂ ਹਨ। ਇਨ੍ਹਾਂ ਉਦਾਸੀਨ ਅਤੇ ਤਕਲੀਫ਼ਦੇਹ ਵਿਚਾਰਾਂ ਦੇ ਵਾਰ-ਵਾਰ ਆਉਣ ਕਾਰਨ ਹੀ ਜੀਵਨ ਹੌਲੀ-ਹੌਲੀ ਪਤਨ ਵੱਲ ਚਲਦਾ ਜਾਂਦਾ ਹੈ। ਜੀਵਨ ਉਦੋਂ ਤੱਕ ਨੀਰਸ ਬਣਿਆ ਰਹਿੰਦਾ ਹੈ, ਜਦੋਂ ਤੱਕ ਵਿਅਕਤੀ ਨੂੰ ਇਹ ਅਨੁਭਵ ਨਹੀਂ ਹੁੰਦਾ ਕਿ ਜੀਵਨ ਇਕ ਹੱਸਦੀ-ਖੇਡਦੀ, ਸਜੀਵ, ਪ੍ਰਭਾਵਕਾਰੀ ਅਤੇ ਉਤਸ਼ਾਹਪੂਰਨ ਪ੍ਰਕਿਰਿਆ ਹੈ।
-੦-

Ad Position 22
No active advertisement
ਪਿਛਲੀ ਖ਼ਬਰ ਰਸਾਇਣਾਂ ਨਾਲ ਪੱਕੇ ਫ਼ਲ ਹਾਨੀਕਾਰਕ ਅਗਲੀ ਖ਼ਬਰ ਇੰਝ ਪਾਓ ਤਣਾਅ ਤੋਂ ਮੁਕਤੀ
Ad Position 24