20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਰਸਾਇਣਾਂ ਨਾਲ ਪੱਕੇ ਫ਼ਲ ਹਾਨੀਕਾਰਕ

Ad Position 21
No active advertisement
ਅਜੀਤ ਡੈਸਕ 06-02-2026

ਅੱਜਕੱਲ੍ਹ ਬਾਜ਼ਾਰ ਵਿਚ ਰਸਾਇਣਾਂ ਨਾਲ ਪਕਾਏ ਗਏ ਫਲ ਵੀ ਮੁੱਖ ਤੌਰ 'ਤੇ ਵਿਕਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹਨ। ਅੰਬ, ਕੇਲਾ, ਪਪੀਤਾ, ਚੀਕੂ ਆਦਿ ਫਲ ਰਸਾਇਣਾਂ ਦੀ ਮਦਦ ਨਾਲ ਪਕਾਏ ਜਾਂਦੇ ਹਨ। ਇਹ ਰਸਾਇਣ ਅੰਤੜੀਆਂ, ਦਿਲ, ਫੇਫੜੇ ਤੇ ਗੁਰਦੇ ਆਦਿ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸ਼ਾਸਨ-ਪ੍ਰਸ਼ਾਸਨ, ਡਾਕਟਰੀ, ਸਮਾਜ ਸੇਵੀ ਅਤੇ ਜਾਗਰੂਕ ਲੋਕ ਇਸ ਪਾਸੇ ਅੱਖਾਂ ਬੰਦ ਕਰਕੇ ਬੈਠੇ ਹੋਏ ਹਨ। ਉਨ੍ਹਾਂ ਨੂੰ ਨਾਗਰਿਕਾਂ ਦੇ ਜੀਵਨ ਅਤੇ ਸਿਹਤ ਦੀ ਜ਼ਰਾ ਵੀ ਚਿੰਤਾ ਨਹੀਂ ਹੈ।
ਜ਼ਰਾ-ਜ਼ਰਾ ਜਿੰਨੀ ਗੱਲ 'ਤੇ ਹੋ-ਹੱਲਾ ਕਰਨ ਵਾਲੇ ਵਿਰੋਧੀ ਰਾਜਨੀਤਕ ਨੇਤਾ ਅਤੇ ਸਮਾਜਿਕ ਸੰਗਠਨ ਅਤੇ ਬੁੱਧੀਜੀਵੀ ਇਸ ਸਮੱਸਿਆ ਵਲੋਂ ਅੱਖਾਂ ਬੰਦ ਕੀਤੀ ਬੈਠੇ ਹਨ। ਸਿਹਤ ਬਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਫਲਾਂ ਨੂੰ ਪਕਾਉਣ ਵਿਚ ਵਰਤੇ ਜਾਣ ਵਾਲੇ ਰਸਾਇਣਾਂ ਨਾਲ ਕੈਂਸਰ ਪੈਦਾ ਹੋਣ ਦੀ ਸੰਭਾਵਨਾ ਹੈ। ਉਂਝ ਤਾਂ ਇਹ ਰਸਾਇਣ ਪਾਊਡਰ ਦੇ ਰੂਪ ਵਿਚ ਮਿਲਦਾ ਹੈ ਅਤੇ ਫਲਾਂ ਦਰਮਿਆਨ ਕਾਗਜ਼ ਵਿਚ ਲਪੇਟ ਕੇ ਰੱਖਿਆ ਜਾਂਦਾ ਹੈ ਅਤੇ ਇਸ ਤੋਂ ਨਿਕਲਣ ਵਾਲੀ ਗੈਸ ਨਾਲ ਫਲ ਪੱਕਦੇ ਹਨ ਪਰ ਇਨ੍ਹਾਂ ਫਲਾਂ ਵਿਚ ਸਮਾਈ ਗੈਸ ਤਾਂ ਨੁਕਸਾਨ ਦਿੰਦੀ ਹੀ ਹੈ।
ਫਲ ਪੱਕਣ ਤੋਂ ਬਾਅਦ ਪਲਟਣ ਸਮੇਂ ਜ਼ਿਆਦਾਤਰ ਪੁੜੀਆਂ ਫਟ ਜਾਂਦੀਆਂ ਹਨ। ਫਲਾਂ 'ਤੇ ਕਿਉਂਕਿ ਚਿਪਚਿਹਾਟ ਹੁੰਦੀ ਹੈ, ਇਸ ਕਾਰਨ ਪਾਊਡਰ ਫਲਾਂ 'ਤੇ ਚਿੰਬੜ ਜਾਂਦਾ ਹੈ। ਗ਼ੈਰ ਜਾਣਕਾਰ ਲੋਕ ਜਾਂ ਪਾਣੀ ਦੀ ਘਾਟ ਵਿਚ ਦੂਜੇ ਲੋਕ ਵੀ ਫਲਾਂ ਨੂੰ ਬਿਨਾਂ ਧੋਤੇ ਖਾ ਲੈਂਦੇ ਹਨ। ਜੇਕਰ ਫਲਾਂ ਨੂੰ ਧੋ ਵੀ ਲਿਆ ਜਾਵੇ, ਉਦੋਂ ਵੀ ਰਸਾਇਣ ਪੂਰੀ ਤਰ੍ਹਾਂ ਫਲਾਂ ਤੋਂ ਲਹਿੰਦੇ ਨਹੀਂ ਹਨ। ਇਸ ਤਰ੍ਹਾਂ ਸਾਡੇ ਸਰੀਰ ਲਈ ਹਾਨੀਕਾਰਕ ਇਨ੍ਹਾਂ ਰਸਾਇਣਾਂ ਦਾ ਕੁਝ ਅੰਸ਼ ਸਾਡੇ ਸਰੀਰ ਵਿਚ ਪਹੁੰਚ ਜਾਂਦਾ ਹੈ।
ਮੁਨਾਫ਼ੇ ਦੇ ਚੱਕਰ ਵਿਚ ਵਪਾਰੀ ਨੂੰ ਏਨਾ ਲੋਕ-ਵਿਰੋਧੀ ਬਣਾ ਦਿੱਤਾ ਹੈ ਕਿ ਉਹ ਸਿਰਫ਼ ਆਪਣੇ ਭਲੇ ਦੀ ਹੀ ਸੋਚਦਾ ਹੈ। ਫਲਾਂ ਅਤੇ ਸਬਜ਼ੀਆਂ 'ਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਹੁੰਦੀ ਹੈ। ਇਥੇ ਇਸ ਤਰ੍ਹਾਂ ਦੀਆਂ ਅਨੇਕ ਕੀਟ ਅਤੇ ਰੋਗਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਨ੍ਹਾਂ 'ਤੇ ਵਿਕਸਿਤ ਦੇਸ਼ਾਂ ਵਿਚ ਰੋਕ ਲਗਾਈ ਹੋਈ ਹੈ।
ਟਹਿਣੀ 'ਤੇ ਪੱਕੇ ਫਲ ਤੋੜਨ ਅਤੇ ਉਨ੍ਹਾਂ ਨੂੰ ਬਾਜ਼ਾਰ ਤੱਕ ਲੈ ਜਾਣ ਵਿਚ ਕਾਫ਼ੀ ਫਲ ਖ਼ਤਮ ਹੋ ਜਾਂਦੇ ਹਨ, ਇਸ ਲਈ ਅੱਧਪੱਕੇ ਫਲ ਤੋੜ ਕੇ ਉਨ੍ਹਾਂ ਨੂੰ ਗੋਦਾਮਾਂ ਵਿਚ ਸੰਭਾਲ ਲਿਆ ਜਾਂਦਾ ਹੈ। ਉਨ੍ਹਾਂ ਦਰਮਿਆਨ ਫਲ ਪਕਾਉਣ ਵਾਲੇ ਰਸਾਇਣ ਰੱਖ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਪੱਕੇ ਫਲਾਂ ਨਾਲ ਭਾਵੇਂ ਹੀ ਖਾਣ ਵਾਲਿਆਂ ਨੂੰ ਨੁਕਸਾਨ ਹੁੰਦਾ ਹੋਵੇ ਪਰ ਵਪਾਰੀ ਜ਼ਿਆਦਾ ਮੁਨਾਫ਼ਾ ਕਮਾਉਣ ਵਿਚ ਸਫਲ ਰਹਿੰਦਾ ਹੈ।
ਜ਼ਰੂਰਤ ਇਸ ਗੱਲ ਦੀ ਹੈ ਕਿ ਰਸਾਇਣਾਂ ਨਾਲ ਫਲ ਪਕਾਉਣ ਵਿਰੁੱਧ ਅਭਿਆਨ ਛੇੜਿਆ ਜਾਵੇ ਅਤੇ ਘਰਾਂ ਵਿਚ ਫਲਦਾਰ ਦਰੱਖਤ ਲਗਾਉਣ ਦੀ ਆਦਤ ਪਾਈ ਜਾਵੇ। ਇਸ ਨਾਲ ਟਹਿਣੀ 'ਤੇ ਪੱਕੇ ਸੁਰੱਖਿਅਤ ਫਲ ਤਾਂ ਹਾਸਿਲ ਹੋਣਗੇ ਹੀ ਧਰਤੀ ਦੇ ਵਿਗੜਦੇ ਵਾਤਾਵਰਨ ਨੂੰ ਬਚਾਇਆ ਜਾ ਸਕੇਗਾ। ਘਰ ਵਿਚ ਹੀ ਚੰਗੇ ਫਲ ਹਾਸਿਲ ਹੋਣ ਨਾਲ ਸਿਹਤ ਤਾਂ ਚੰਗੀ ਰਹੇਗੀ ਹੀ, ਬਾਜ਼ਾਰ ਵਿਚ ਖਰਚ ਕੀਤਾ ਜਾਣ ਵਾਲਾ ਪੈਸਾ ਵੀ ਬਚੇਗਾ।
ਅੰਬ, ਅਮਰਦੂ, ਕੇਲਾ ਤੇ ਅੰਗੂਰ ਆਦਿ ਫਲ ਹਰ ਤਰ੍ਹਾਂ ਦੇ ਮੌਸਮ ਵਿਚ ਹੋ ਜਾਂਦੇ ਹਨ। ਘਰ ਵਿਚ ਵੱਖ-ਵੱਖ ਫਲਾਂ ਦੇ ਹੋਣ ਦਾ ਇਕ ਫਾਇਦਾ ਇਹ ਵੀ ਹੈ ਕਿ ਜਿਸ ਸਮੇਂ ਚਾਹੋ ਤਾਜ਼ੇ ਫਲ ਮਿਲਣਗੇ। ਬਾਜ਼ਾਰ ਤੋਂ ਖ਼ਰੀਦੇ ਫਲ ਵੀ ਚੰਗੀ ਤਰ੍ਹਾਂ ਧੋ ਕੇ ਹੀ ਖਾਓ।

Ad Position 22
No active advertisement
ਪਿਛਲੀ ਖ਼ਬਰ ਰਣਨੀਤੀ ਕਿੰਨੀ ਵੀ ਖ਼ੂਬਸੂਰਤ ਕਿਉਂ ਨਾ ਹੋਵੇ, ਤੁਹਾਨੂੰ ਕਦੇ-ਕਦੇ ਨਤੀਜਿਆਂ ਬਾਰੇ ਵੀ ਸੋਚ ਲੈਣਾ ਚਾਹੀਦਾ ਹੈ। -ਸਰ ਵਿੰਸਟਨ... ਅਗਲੀ ਖ਼ਬਰ ਮਾਨਸਿਕ ਬਿਮਾਰੀ : ਇਕ ਸੌਖਾ ਇਲਾਜ
Ad Position 24