ਉਂਝ ਖੇਡ ਖੇਡਣਾ ਸਭ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ ਅਤੇ ਸਭ ਤਰ੍ਹਾਂ ਦੀਆਂ ਖੇਡਾਂ ਦੇ ਆਪਣੇ-ਆਪਣੇ ਲਾਭ ਹਨ ਪਰ ਸਭ ਖੇਡਾਂ ਵਿਚੋਂ ਟੈਨਿਸ ਇਸ ਤਰ੍ਹਾਂ ਦੀ ਖੇਡ ਹੈ, ਜਿਸ ਨੂੰ ਲਗਾਤਾਰ ਖੇਡਣ ਵਾਲੇ ਦੀ ਜੀਵਨ ਬਿਤਾਉਣ ਦੀ ਉਮਰ ਵਧ ਜਾਂਦੀ ਹੈ। ਉਹ 10 ਸਾਲ ਜ਼ਿਆਦਾ ਜੀਵਨ ਜਿਊਂਦਾ ਹੈ। ਲੰਮੇ ਸਮੇਂ ਤੱਕ ਚੱਲੀ ਖੋਜ ਦੇ ਨਤੀਜੇ ਨੇ ਟੈਨਿਸ ਖੇਡਣ ਨਾਲ ਹੋਣ ਵਾਲੇ ਇਸ ਲਾਭ ਨੂੰ ਉਜਾਗਰ ਕੀਤਾ ਹੈ।
ਉਂਝ ਤਾਂ ਤੁਸੀਂ ਕੋਈ ਵੀ ਖੇਡ ਲਗਾਤਾਰ ਖੇਡਦੇ ਰਹੋ ਤੇ ਉਸ ਨਾਲ ਸਹਿਤਮੰਦ ਲਾਭ ਜ਼ਰੂਰ ਮਿਲਦਾ ਹੈ। ਇਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਮਨ ਚੰਚਲ ਰਹਿੰਦਾ ਹੈ, ਤਣਾਅ ਅਤੇ ਸੁਸਤੀ ਦੂਰ ਹੁੰਦੀ ਹੈ ਅਤੇ ਯਾਦਦਾਸ਼ਤ ਤਾਕਤ ਵਧ ਜਾਂਦੀ ਹੈ। ਮਾਸਪੇਸ਼ੀਆਂ ਮਜ਼ਬੂਤ ਅਤੇ ਲਚੀਲੀਆਂ ਰਹਿੰਦੀਆਂ ਹਨ। ਇਸ ਨਾਲ ਦਿਲ, ਅੱਖ, ਕੰਨ ਅਤੇ ਸਾਹ ਤੰਤਰ ਸਭ ਠੀਕ-ਠਾਕ ਕੰਮ ਕਰਦੇ ਹਨ। ਸਰੀਰ ਦੀ ਤਾਕਤ ਵਧ ਜਾਂਦੀ ਹੈ। ਭੁੱਖ ਚੰਗੀ ਲਗਦੀ ਹੈ ਅਤੇ ਹਾਜ਼ਮਾ ਸ਼ਕਤੀ ਠੀਕ ਰਹਿਣ ਕਾਰਨ ਭੋਜਨ ਨਾਲ ਸਭ ਪੌਸ਼ਿਟਕ ਤੱਤ ਸਰੀਰ ਦੇ ਸਾਰੇ ਅੰਗਾਂ ਨੂੰ ਮਿਲਦੇ ਹਨ।
ਖੇਡਣ ਵਾਲੇ ਦੀ ਕੰਮ ਕਰਨ ਦੀ ਤਾਕਤ ਵਧ ਜਾਂਦੀ ਹੈ। ਉਸ ਦਾ ਸਰੀਰ ਫੁਰਤੀਲਾ ਰਹਿੰਦਾ ਹੈ। ਸਰੀਰ ਵਿਚ ਜਮ੍ਹਾਂ ਹੋਈ ਫੈਟ ਘੱਟ ਹੁੰਦੀ ਹੈ। ਸਰੀਰ ਸੁਡੌਲ ਹੁੰਦਾ ਹੈ। ਸਰੀਰ ਵਿਚ ਜਮ੍ਹਾਂ ਜ਼ਹਿਰਲੇ ਤੱਤ ਪਸੀਨੇ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ। ਇਸ ਤਰ੍ਹਾਂ ਕਿਸੇ ਵੀ ਖੇਡ ਨੂੰ ਲਗਾਤਾਰ ਖੇਡਣ ਨਾਲ ਅਨੇਕਾਂ ਸਿਹਤਮੰਦ ਲਾਭ ਮਿਲਦੇ ਹਨ ਪਰ ਟੈਨਿਸ ਖੇਡਣ ਵਾਲਿਆਂ ਨੂੰ ਉਪਰੋਕਤ ਲਾਭ ਮਿਲਣ ਦੇ ਨਾਲ-ਨਾਲ ਉਨ੍ਹਾਂ ਦੀ ਜੀਵਨ ਬਿਤਾਉਣ ਦੀ ਜ਼ਿੰਦਗੀ ਭਾਵ ਉਮਰ 10 ਸਾਲ ਵਧ ਜਾਂਦੀ ਹੈ। ਉਮਰ ਵਧਾਉਣ ਵਾਲੀਆਂ ਮੁੱਖ 3 ਖੇਡਾਂ ਟੈਨਿਸ ਬੈਡਮਿੰਟਨ ਅਤੇ ਫੁੱਟਬਾਲ ਹਨ। ਟੈਨਿਸ ਖੇਡਣ ਵਾਲਾ 9.7 ਸਾਲ ਤੱਕ ਜ਼ਿਆਦਾ ਜਿਊਂਦਾ ਰਹਿੰਦਾ ਹੈ। ਬੈਡਮਿੰਟਨ ਖੇਡਣ ਵਾਲੇ ਦੀ ਉਮਰ ਲਗਭਗ 6.2 ਸਾਲ ਵਧ ਜਾਂਦੀ ਹੈ, ਜਦ ਕਿ ਫੁੱਟਬਾਲ ਖੇਡਣ ਵਾਲੇ ਦੀ ਉਮਰ 4.7 ਸਾਲ ਵਧ ਜਾਂਦੀ ਹੈ। ਉਪਰੋਕਤ ਖੇਡਾਂ ਦੇ ਮੁਕਾਬਲੇ ਜਾਗਿੰਗ ਅਤੇ ਜਿੰਮ ਨਾਲ ਜ਼ਿੰਦਗੀ ਘੱਟ ਵਧਦੀ ਹੈ। ਜਾਗਿੰਗ ਕਰਨ ਵਾਲਾ 3.2 ਸਾਲ ਜ਼ਿਆਦਾ ਜਿਊਂਦਾ ਰਹਿੰਦਾ ਹੈ। ਜਿੰਮ ਜਾਣ ਵਾਲੇ ਦੀ ਜ਼ਿੰਦਗੀ 1.5 ਸਾਲ ਤਕ ਵਧਦੀ ਹੈ। 9 ਹਜ਼ਾਰ ਲੋਕਾਂ 'ਤੇ 25 ਸਾਲ ਚੱਲੀ ਖੋਜ ਤੋਂ ਇਹ ਨਤੀਜਾ ਸਾਹਮਣੇ ਆਇਆ ਹੈ। ਖੋਜ ਅਨੁਸਾਰ ਸਰੀਰ ਨੂੰ ਸਿਹਤਮੰਦ ਰੱਖਣ ਲਈ ਖੇਡ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਪਰ ਕੁਝ ਖੇਡਾਂ ਇਸ ਤਰ੍ਹਾਂ ਦੀਆਂ ਹਨ, ਜਿਨ੍ਹਾਂ ਨੂੰ ਖੇਡਣ ਵਾਲੇ ਦੀ ਜੀਵਨ ਜਿਊਣ ਦੀ ਤਾਕਤ ਵਧ ਜਾਂਦੀ ਹੈ। ਜੀਵਨ/ਉਮਰ ਵਧਾਉਣ ਵਾਲੀਆਂ ਖੇਡਾਂ ਵਿਚ ਟੈਨਿਸ ਸਭ ਤੋਂ ਅੱਗੇ ਹੈ। ਟੈਨਿਸ ਖੇਡਣ ਵਾਲੇ ਦੂਜੀਆਂ ਖੇਡਾਂ ਅਪਣਾਉਣ ਵਾਲਿਆਂ ਤੋਂ 9.7 ਸਾਲ ਜ਼ਿਆਦਾ ਜਿਊਂਦੇ ਹਨ। ਅਧਿਐਨ ਅਨੁਸਾਰ ਜ਼ਿਆਦਾਤਰ ਸਰੀਰਕ ਸਰਗਰਮੀਆਂ ਲਾਭਕਾਰੀ ਹੁੰਦੀਆਂ ਹਨ। ਜਦੋਂ ਜੀਵਨ ਜਿਊਣ ਵਿਚ ਵਾਧੇ ਦੀ ਗੱਲ ਆਉਂਦੀ ਹੈ ਤਾਂ ਖੇਡ ਖੇਡ ਤੋਂ ਮਿਲਣ ਵਾਲੇ ਲਾਭ ਵਿਚ ਭਾਰੀ ਫ਼ਰਕ ਪਾਇਆ ਗਿਆ। ਅਧਿਐਨ ਤੋਂ ਇਹ ਨਤੀਜਾ ਸਾਹਮਣੇ ਆਇਆ ਹੈ।
ਖੋਜ ਵਿਚ 8 ਖੇਡਾਂ ਨੂੰ ਕੇਂਦਰ ਵਿਚ ਰੱਖਿਆ ਗਿਆ। ਇਹ ਹਨ ਟੈਨਿਸ, ਬੈਡਮਿੰਟਨ, ਫੁੱਟਬਾਲ, ਸਾਈਕਲ ਚਲਾਉਣਾ, ਤੈਰਾਕੀ, ਜਾਗਿੰਗ ਅਤੇ ਜਿੰਮ। ਟੈਨਿਸ ਦੇ ਹਰ ਸ਼ਾਟ 'ਤੇ ਦਿਮਾਗ਼ ਤੇਜ਼ੀ ਨਾਲ ਸੋਚਦਾ ਹੈ ਅਤੇ ਸਰੀਰ ਉਸ ਅਨੁਸਾਰ ਤੇਜ਼ੀ ਨਾਲ ਐਕਸ਼ਨ ਕਰਦਾ ਹੈ। ਖੋਜ ਅਨੁਸਾਰ ਟੈਨਿਸ ਖੇਡਣ ਵਾਲੇ ਖੇਡ ਦੇ ਅੰਤ ਵਿਚ ਕੁਝ ਨਾ ਕੁਝ ਖਾਂਦੇ-ਪੀਂਦੇ ਹਨ। ਦੋਵੇਂ ਖਿਡਾਰੀ ਆਪਸ ਵਿਚ ਹੱਸਦੇ-ਬੋਲਦੇ ਹਨ, ਜੋ ਉਨ੍ਹਾਂ ਵਿਚ ਲਗਾਅ ਪੈਦਾ ਹੁੰਦਾ ਹੈ ਪਰ ਜਾਗਿੰਗ, ਜਿੰਮ ਜਾਂ ਇਕੱਲਿਆਂ ਖੇਡੀਆਂ ਜਾਣ ਵਾਲੀਆਂ ਖੇਡਾਂ ਵਿਚ ਇਸ ਤਰ੍ਹਾਂ ਨਹੀਂ ਹੋ ਪਾਉਂਦਾ।
ਸਾਰੀਆਂ ਖੇਡਾਂ ਵਿਚੋਂ ਸਮੂਹਿਕ ਖੇਡਾਂ ਜ਼ਿਆਦਾ ਲਾਭਕਾਰੀ ਹੁੰਦੀਆਂ ਹਨ। ਇਕੱਲਿਆਂ ਖੇਡੀਆਂ ਜਾਣ ਵਾਲੀਆਂ ਖੇਡਾਂ ਨਾਲ ਉਮਰ ਵਧਾਉਣ ਵਿਚ ਸਮੂਹਿਕ ਜਾਂ ਦੋ-ਦੋ ਵਿਚਾਲੇ ਹੋਣ ਵਾਲੇ ਖੇਡਾਂ ਦੇ ਮੁਕਾਬਲੇ ਵਿਚ ਘੱਟ ਲਾਭਕਾਰੀ ਹੁੰਦੀਆਂ ਹਨ। ਸਮੂਹਿਕ ਖੇਡਾਂ ਸਮਾਜਿਕ ਸੰਬੰਧਾਂ ਕਾਰਨ ਵਿਅਕਤੀ ਦੀ ਸਿਹਤ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਜ਼ਿੰਦਗੀ ਵਧਾਉਣ ਵਿਚ ਸਮਾਜਿਕ ਪੱਖ ਵੀ ਮਹੱਤਵਪੂਰਨ ਹੁੰਦਾ ਹੈ। ਇਕੱਲ ਤੇ ਵੱਖ-ਵੱਖ ਰਹਿਣ ਵਾਲੀਆਂ ਖੇਡਾਂ ਅਪਣਾਉਣ ਵਾਲਿਆਂ ਨੂੰ ਲੰਮਾ ਜੀਵਨ ਜਿਊਣ ਦਾ ਲਾਭ ਘੱਟ ਹੁੰਦਾ ਹੈ। ਜਿੰਮ ਜਾਣ ਵਾਲੇ ਜਾਗਿੰਗ ਕਰਨ ਵਾਲਿਆਂ ਦੇ ਨਾਲ ਇਸ ਤਰ੍ਹਾਂ ਹੀ ਪਾਇਆ ਗਿਆ ਹੈ। ਸਮੂਹਿਕ ਖੇਡਾਂ ਖੇਡ ਕੇ ਜ਼ਿਆਦਾ ਸਿਹਤਮੰਦ ਲਾਭ ਹਾਸਿਲ ਕਰ ਸਕਦੇ ਹੋ ਅਤੇ ਟੈਨਿਸ ਖੇਡ ਕੇ ਆਪਣੀ ਉਮਰ ਨੂੰ 10 ਸਾਲ ਤੱਕ ਵਧਾ ਸਕਦੇ ਹੋ।
ਟੈਨਿਸ ਖੇਡੋ, ਦਸ ਸਾਲ ਵਧ ਜੀਓ
ਅਜੀਤ ਡੈਸਕ
27-02-2026